ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਲੋਹੜੀ ਮੌਕੇ ਰਿਵਾਇਤੀ ਡੋਰ ਨਾਲ ਕੀਤੀ ਪਤੰਗਬਾਜ਼ੀ
ਚਾਈਨਾ ਡੋਰ ਦੇ ਬਾਈਕਾਟ ਦਾ ਦਿੱਤਾ ਸੰਦੇਸ਼
5 Dariya News
ਅੰਮ੍ਰਿਤਸਰ 13-Jan-2026
ਭਾਰਤੀ ਜਨਤਾ ਪਾਰਟੀ ਹਲਕਾ ਉੱਤਰੀ ਤੋਂ ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਅੱਜ ਲੋਹੜੀ ਦੇ ਤਿਉਹਾਰ ਮੌਕੇ ਰਿਵਾਇਤੀ ਡੋਰ ਨਾਲ ਪਤੰਗਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚਾਈਨਾ ਡੋਰ ਤੋਂ ਦੂਰ ਰਹਿਣ ਅਤੇ ਇਸਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਸੰਦੇਸ਼ ਦਿੱਤਾ।ਡ੍ਰੈਗਨ ਪਤੰਗ ਉਡਾਉਂਦੇ ਹੋਏ ਅਕਸ਼ੈ ਸ਼ਰਮਾ ਨੇ ਕਿਹਾ ਕਿ ਪਤੰਗਬਾਜ਼ੀ ਨੌਜਵਾਨਾਂ ਦਾ ਸ਼ੌਕ ਹੈ, ਪਰ ਕਿਸੇ ਵੀ ਸ਼ੌਕ ਲਈ ਕਿਸੇ ਦੀ ਜਾਨ ਨਾਲ ਖੇਡਣਾ ਠੀਕ ਨਹੀਂ।
ਇਸੇ ਲਈ ਅੱਜ ਉਨ੍ਹਾਂ ਨੇ ਰਿਵਾਇਤੀ ਡੋਰ ਨਾਲ ਪਤੰਗ ਉਡਾ ਕੇ ਇਹ ਸੰਦੇਸ਼ ਦਿੱਤਾ ਕਿ ਸ਼ੌਕ ਨੂੰ ਜ਼ਿੰਦਾ ਰੱਖੋ, ਪਰ ਕਿਸੇ ਨੂੰ ਨੁਕਸਾਨ ਨਾ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਲੋਹੜੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਤਿਉਹਾਰ ਨੂੰ ਆਪਣੇ ਪਰਿਵਾਰ ਤੇ ਅਪਣਿਆਂ ਨਾਲ ਮਿਲਜੁਲ ਕੇ ਮਨਾਉਣ ਦੀ ਅਪੀਲ ਕੀਤੀ।