ਮੁੱਖ ਮੰਤਰੀ ਨੇ ਏਆਈ ਅਧਾਰਿਤ ਹਰਿਆਣਾ ਬਜਟ ਜਨਭਾਗੀਦਾਰੀ ਪੋਰਟਲ ਦੀ ਕੀਤੀ ਸ਼ੁਰੂਆਤ
5 Dariya News
ਗੁਰੂਗ੍ਰਾਮ 06-Jan-2026
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਜਨ 2047 ਦੇ ਮੱਦੇਨਜਰ ਗੁਰੂਗ੍ਰਾਮ ਵਿੱਚ ਆਯੋਜਿਤ ਪ੍ਰੀ-ਬਜਟ ਸੈਸ਼ਨ ਦੌਰਾਨ ਏਆਈ ਅਧਾਰਿਤ ਹਰਿਆਣਾ ਬਜਟ ਜਨਭਾਗੀਦਾਰੀ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਰਾਹੀਂ ਆਮ ਨਾਗਰਿਕਾਂ ਨੂੰ ਰਾਜ ਦੇ ਬਜਟ ਨਿਰਮਾਣ ਪ੍ਰਕਿਰਿਆ ਵਿੱਚ ਸਿੱਧੇ ਰੂਪ ਨਾਲ ਸਹਿਭਾਗੀ ਬਨਣ ਦਾ ਮੌਕਾ ਮਿਲੇਗਾ। ਪੋਰਟਲ 'ਤੇ ਹਰਿਆਣਵੀਂ, ਹਿੰਦੀ ਅਤੇ ਅੰਗੇ੍ਰਜੀ ਤਿੰਨਾਂ ਭਾਸ਼ਾਵਾਂ ਵਿੱਚ ਆਪਣੇ ਸੁਝਾਅ ਦਿੱਤੇ ਜਾ ਸਕਦੇ ਹਨ, ਜਿਸ ਨਾਲ ਸਮਾਜ ਦੇ ਹਰ ਵਰਗ ਦੀ ਸਹਿਭਾਗਤਾ ਯਕੀਨੀ ਹੋ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਲੇਟਫਾਰਮ ਸਾਡੀ ਪਾਰਦਰਸ਼ਿਤਾ, ਨਾਗਰਿਕ ਸਹਿਭਾਗਤਾ ਅਤੇ ਸਹਿਭਾਗੀ ਸ਼ਾਸਨ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਇਸ ਪੋਰਟਲ ਰਾਹੀਂ ਨਾਗਰਿਕ, ਮਾਹਰ ਅਤੇ ਹਿਤਧਾਰਕ ਸਿੱਧੇ ਸਰਕਾਰ ਨਾਲ ਜੁੜ ਸਕਣਗੇ। ਆਪਣੇ ਵਿਵਹਾਰਕ ਸੁਝਾਅ ਸਾਂਝਾ ਕਰ ਸਕਣਗੇ ਅਤੇ ਬਜਟ ਨਿਰਮਾਣ ਪ੍ਰਕਿਰਿਆ ਨੂੰ ਵੱਧ ਖੁੱਲਾ, ਲਗਾਤਾਰ ਅਤੇ ਸੰਵਾਦ ਨਾਲ ਪਰਿਪੂਰਣ ਬਣਾ ਸਕਣਗੇ।
ਇਸ ਮੌਕੇ 'ਤੇ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਵਿਧਾਇਕ ਮੁਕੇਸ਼ ਸ਼ਰਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂ ਸਮੇਤ ਹੋਰ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਮੌਜ਼ੂਦ ਰਹੇ।