5 Dariya News

ਅਗਨੀਪੱਥ ਯੋਜਨਾ ਨਾਲ ਨੋਜੁਆਨ ਸ਼ਕਤੀ ਵਿੱਚ ਆਇਆ ਜੋਸ਼

ਅਗਨੀਵੀਰਾਂ ਨੂੰ ਰੁਜ਼ਗਾਰ ਸੁਰੱਖਿਆ ਦੇਣ ਵਾਲਾ ਪਹਿਲਾ ਸੂਬਾ ਬਣਿਆ ਹਰਿਆਣਾ - ਰਾਓ ਨਰਬੀਰ ਸਿੰਘ

5 Dariya News

ਚੰਡੀਗੜ੍ਹ 05-Jan-2026

ਹਰਿਆਣਾ ਦੇ ਫੌਜੀ ਅਤੇ ਨੀਮ-ਫੌਜੀ ਭਲਾਈ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦੇ ਦੂਰਦਰਸ਼ੀ ਅਗਵਾਈ ਹੇਠ ਭਾਰਤੀ ਹਥਿਆਰਬੰਦ ਫੋਰਸਾਂ ਵਿੱਚ ਨੋਜੁਆਨ ਪ੍ਰੋਫਾਇਲ ਨੂੰ ਮਜਬੂਤ ਬਨਾਉਣ ਅਤੇ ਨੌਜੁਆਨਾਂ ਵਿੱਚ ਦੇਸ਼ ਸੇਵਾ ਦੇ ਪ੍ਰਤੀ ਜੋਸ਼, ਜਜਬਾ ਅਤੇ ਅਨੁਸ਼ਾਸਨ ਵਿਕਸਿਤ ਕਰਨ ਦੇ ਉਦੇਸ਼ ਨਾਲ ਜੂਨ 2022 ਵਿੱਚ ਅਗਨੀਪੱਥ ਯੋਜਨਾ ਦੀ ਸ਼ੁਰੂਆਤ ਕੀਤੀ ਗਈ। 

ਇਸ ਯੋਜਨਾ ਤਹਿਤ ਨੌਜੁਆਨਾਂ ਨੂੰ ਅਗਨੀਵੀਰ ਵਜੋ ਚਾਰ ਸਾਲ ਦੇ ਸਮੇਂ ਲਈ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਦਸਿਆ ਕਿ ਅਗਨੀਪੱਥ ਯੋਜਨਾ ਤਹਿਤ ਪਹਿਲੇ ਬੈਚ ਦੀ ਸੇਵਾ ਸਮੇਂ ਜੁਲਾਈ 2026 ਵਿੱਚ ਪੂਰਾ ਹੋਣਾ ਹੈ। ਇਸ ਦੇ ਬਾਅਦ ਅਗਨੀਵੀਰਾਂ ਦੇ ਉਜਵੱਲ ਭਵਿੱਖ ਨੂੰ ਯਕੀਨੀ ਕਰਨ ਲਈ ਹਰਿਆਣਾ ਸਰਕਾਰ ਨੇ ਹਰਿਆਣਾ ਅਗਨੀਵੀਰ ਨੀਤੀ-2024 ਤਿਆਰ ਕੀਤੀ ਹੈ ਜਿਸ ਨੂੰ ਅਗਸਤ 2026 ਤੋਂ ਪ੍ਰਭਾਵੀ ਰੂਪ ਨਾਲ ਲਾਗੂ ਕੀਤਾ ਜਾਵੇਗਾ। 

ਇਸ ਨੀਤੀ ਰਾਹੀਂ ਅਗਨੀਵੀਰਾ ਨੂੰ ਸਰਕਾਰੀ ਨੌਕਰੀਆਂ ਅਤੇ ਹੋਰ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੇਨਾ ਵਿੱਚ ਸੇਵਾ ਬਾਅਦ ਅਗਨੀਵੀਰਾਂ ਨੂੰ ਰੁਜ਼ਗਾਰ ਦਾ ਸੁਰੱਖਿਆ ਕਵੱਚ ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਫੌਜੀ ਅਤੇ ਨੀਮ-ਫੌਜੀ ਭਲਾਈ ਮੰਤਰੀ ਨੇ ਦਸਿਆ ਕਿ ਸਾਲ 2022-23 ਵਿੱਚ ਜਲ੍ਹ, ਥਲ ਅਤੇ ਵਾਇਯੂ ਫੌਜੀ ਲਈ ਕੌਮੀ ਪੱਧਰ 'ਤੇ 26,649 ਅਗਨੀਵੀਰਾਂ ਦੀ ਭਰਤੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ। ਇਸੀ ਲੜੀ ਵਿੱਚ ਹਰਿਆਣਾਂ ਤੋਂ ਸਾਲ 2022-23 ਵਿੱਚ 1830 ਅਤੇ ਸਾਲ 2023-24 ਵਿੱਚ 2215 ਅਗਨੀਵੀਰਾਂ ਦੀ ਭਰਤੀ ਹੋਈ। 

ਉਨ੍ਹਾਂ ਨੇ ਕਿਹਾ ਕਿ ਆਬਾਦੀ ਅਤੇ ਭਗੋਲਿਕ ਦ੍ਰਿਸ਼ਟੀ ਨਾਲ ਸੀਮਤ ਪ੍ਰਤੀਨਿਧੀਤਵ ਦੇ ਬਾਵਜੂਦ ਹਰਿਆਣਾ ਦੇ ਨੌਜੁਆਨਾਂ ਵਿੱਚ ਦੇਸ਼ਭਗਤੀ ਦਾ ਜਜਬਾ ਵਿਸ਼ੇਸ਼ ਰੂਪ ਨਾਲ ਦੇਖਣ ਨੂੰ ਮਿਲਦਾ ਹੈ। ਇੱਥੇ ਦੇ ਨੌਜੁਆਨ ਵਾਇਟ ਕਾਲਰ ਨੌਕਰੀਆਂ ਦੀ ਥਾਂ ਫੌਜੀ ਦੀ ਵਰਦੀ ਨੂੰ ਮਾਣ ਦੇ ਨਾਲ ਅਪਣਾਂਉਂਦੇ ਹਨ। ਇਹੀ ਕਾਰਨ ਹੈ ਕਿ ਦੇਸ਼ ਦੇ ਸੇਨਾਵਾਂ ਵਿੱਚ ਹਰ ਦਸਵਾਂ ਫੌਜੀ ਹਰਿਆਣਾ ਤੋਂ ਹੁੰਦਾ ਹੈ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਬਕਾ ਫੌਜੀਆਂ, ਨੀਮ-ਫੌਜੀ ਫੋਰਸਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਸਾਲ 2016 ਵਿੱਚ ਵੱਖ ਤੋਂ ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦਾ ਗਠਨ ਕੀਤਾ ਹੈ। ਅਕਤੂਬਰ, 2014 ਤੋਂ ਹੁਣ ਤੱਕ ਸੂਬਾ ਸਰਕਾਰ ਵੱਲੋਂ 418 ਸ਼ਹੀਦਾਂ ਦੇ ਆਸ਼ਰਿਤਾਂ ਨੂੰ ਅਨੁਕੰਪਾ ਆਧਾਰ 'ਤੇ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਨੇ ਦਸਿਆ ਕਿ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਆਯੋਜਿਤ ਸੇਵਾ ਪੱਖਵਾੜਾ ਪ੍ਰੋਗਰਾਮਾਂ ਦੌਰਾਨ ਸੇਨਾ ਦੀ ਵੱਖ-ਵੱਖ ਕੋਰ ਅਤੇ ਰੇਂਜੀਮੈਂਟ ਅਨੁਸਾਰ ਸਾਬਕਾ ਫੌਜੀਆਂ ਦੇ ਪੁਨਰਮਿਲਨ ਸਮਾਰੋਹ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ, 1962, 1965ਠ 1971 ਅਤੇ ਕਾਰਗਿਲ ਯੁੱਧ ਦੇ ਸ਼ਹੀਦਾਂ ਦੇ ਨਾਮ 'ਤੇ ਸਕੂਲਾਂ ਅਤੇ ਹੋਰ ਸੰਸਥਾਨਾਂ ਦਾ ਨਾਮਕਰਣ ਕਰਨ ਦੇ ਪ੍ਰਸਤਾਵ ਵੀ ਹਰਿਆਣਾ ਸਰਕਾਰ ਦੀ ਨੀਤੀ ਅਨੁਰੂਪ ਤਿਆਰ ਕੀਤੇ ਜਾ ਰਹੇ ਹਨ।

ਇੰਨ੍ਹਾਂ ਪ੍ਰੋਗਰਾਮਾਂ ਦੌਰਾਨ ਸਾਬਕਾ ਫੌਜੀਆਂ, ਨੀਮ-ਫੌਜੀ ਫੋਰਸਾਂ ਦੇ ਜਵਾਨਾਂ ਅਤੇ ਸ਼ਹੀਦਾਂ ਦੇ ਪਰਿਜਨਾਂ ਨੂੰ ਸੱਤਾ ਦੇ ਕੇ ਉਨ੍ਹਾਂ ਦੇ ਕਰਕਮਲਾਂ ਨਾਲ ਪੌਧਾਰੋਪਣ ਕਰਵਾਇਆ ਗਿਆ। ਰਾਓ ਨਰਬੀਰ ਸਿੰਘ ਨੇ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਹਰਿਆਣਾ ਦੇ ਨੌਜੁਆਨਾਂ ਵਿੱਚ ਦੇਸ਼ਭਗਤੀ, ਤਿਆਗ ਅਤੇ ਰਾਸ਼ਟਰ ਸੇਵਾ ਦੇ ਨਵੇਂ ਸੰਕਲਪ ਦਾ ਪ੍ਰਭਾਵੀ ਸੰਚਾਰ ਹੋਇਆ ਹੈ।