5 Dariya News

217 ਸਕੰਲਪਾਂ ਵਿੱਚੋਂ 54 ਪੂਰੇ, ਲਾਡੋ ਲਕਛਮੀ ਯੋਜਨਾ ਨਾਲ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਮਿਲੀ ਨਵੀਂ ਦਿਸ਼ਾ - ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਮਹਿਲਾਵਾਂ ਤੋਂ ਲਾਡੋ ਲਕਛਮੀ ਯੋਜਨਾ ਤਹਿਤ ਰਜਿਸਟ੍ਰੇਸ਼ਣ ਕਰਵਾਉਣ ਦੀ ਕੀਤੀ ਅਪੀਲ

5 Dariya News

ਚੰਡੀਗੜ੍ਹ 26-Dec-2025

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਚੋਣ ਦੌਰਾਨ ਜਨਤਾ ਤੋਂ ਕੀਤੇ ਗਏ 217 ਸੰਕਲਪਾਂ ਵਿੱਚੋਂ ਹੁਣ ਤੱਕ 54 ਸੰਕਲਪਾਂ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇੰਨ੍ਹਾਂ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਸੰਕਲਪ ਲਾਡੋ ਲਕਛਮੀ ਯੋਜਨਾ ਵੀ ਸ਼ਾਮਿਲ ਹੈ, ਜੋ ਸੂਬੇ ਦੀ ਮਹਿਲਾਵਾਂ ਨੂੰ ਆਰਥਕ ਰੂਪ ਨਾਲ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਮੀਲ ਦਾ ਪੱਧਰ ਸਾਬਤ ਹੋ ਰਿਹਾ ਹੈ।

ਮੁੱਖ ਮੰਤਰੀ ਅੱਜ ਭਾਰਤ ਦੀ ਪ੍ਰਾਚੀਣ ਸਭਿਅਤਾ ਦੀ ਗੌਰਵਸ਼ਾਲੀ ਧਰੋਹਰ ਪਵਿੱਤਰ ਭੁਮੀ ਰਾਖੀਗੜ੍ਹੀ ਵਿੱਚ ਆਯੋਜਿਤ ਦੂਜੇ ਰਾਜ ਪੱਧਰੀ ਰਾਖੀਗੜ੍ਹੀ ਮਹੋਤਸਵ ਦੇ ਮੌਕੇ 'ਤੇ ਮੌਜੂਦ ਜਨਸਮੂਹ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਚੋਣਾਵੀ ਵਾਅਦਿਆਂ ਨੂੰ ਜਮੀਨੀ ਪੱਧਰ 'ਤੇ ਉਤਾਰਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਇਸ ਮੌਕੇ 'ਤੇ ਮੌਜੂਦ ਮਹਿਲਾਵਾਂ ਤੋਂ ਲਾਡੋ ਲਕਛਮੀ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਮਹਿਲਾਵਾਂ ਹੁਣ ਤੱਕ ਇਸ ਯੋਜਨਾ ਨਾਲ ਨਹੀਂ ਜੁੜੀਆਂ ਹਨ, ਉਹ ਜਲਦੀ ਆਪਣਾ ਰਜਿਸਟ੍ਰੇਸ਼ਣ ਕਰਵਾਉਣ। ਉਨ੍ਹਾਂ ਨੇ ਦਸਿਆ ਕਿ ਰਜਿਸਟ੍ਰੇਸ਼ਣ ਅਤੇ ਤਸਦੀਕ ਦੀ ਪ੍ਰਕ੍ਰਿਆ ਪੂਰੀ ਹੋਣ ਦੇ ਬਾਅਦ ਯੋਗ ਮਹਿਲਾਵਾਂ ਨੂੰ 2100 ਰੁਪਏ ਦੀ ਆਰਥਕ ਸਹਾਇਤਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਜਾਣਕਾਰੀ ਦਿੱਤੀ ਕਿ ਯੋਜਨਾ ਤਹਿਤ ਹੁਣ ਤੱਕ ਲਾਭਕਾਰਾਂ ਦੇ ਖਾਤਿਆਂ ਵਿੱਚ ਦੋ ਕਿਸਤਾਂ ਪਾਈਆਂ ਜਾ ਚੁੱਕੀਆਂ ਹਨ ਅਤੇ ਲਗਭਗ 10 ਲੱਖ ਮਹਿਲਾਵਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾ ਲਿਆ ਹੈ।