ਰਾਖੀਗੜ੍ਹੀ ਵਿੱਚ ਭਵਿੱਖ ਦੀ ਯੋਜਨਾਵਾਂ ਨੂੰ ਲੈ ਕੇ ਡਾ. ਅਮਿਤ ਅਗਰਵਾਲ ਦੀ ਅਗਵਾਈ ਹੇਠ ਮੀਅਿੰਗ ਆਯੋਜਿਤ
ਰਾਖੀਗੜ੍ਹੀ ਦੇ ਟੀਲਾ ਨੰਬਰ ਇੱਕ ਅਤੇ ਤਿੰਨ ਦਾ ਗਹਿਨ ਅਵਲੋਕਨ ਕੀਤਾ, ਸਾਰੇ ਵਿਕਾਸ ਅਤੇ ਸਰੰਖਣ ਕੰਮ ਤੇਜੀ ਨਾਲ ਪੂਰੇ ਕਰਨ ਦੇ ਦਿੱਤੇ ਨਿਰਦੇਸ਼
5 Dariya News
ਹਿਸਾਰ 26-Dec-2025
ਰਾਖੀਗੜ੍ਹੀ ਮਿਊਜ਼ੀਅਮ ਵਿੱਚ ਪੁਰਾਣੀ ਸਭਿਆਤਾਵਾਂ ਦੇ ਜੀਵਨ ਦੇ ਤੌਰ-ਤਰੀਕਿਆਂ ਦਾ ਮਲਟੀਮੀਡੀਆ ਤਕਨੀਕ ਰਾਹੀਂ ਜਿੰਦਾ ਕੀਤਾ ਜਾਵੇਗਾ। ਜਿਸ ਨਾਲ ਸੈਲਾਨੀਆਂ ਨੂੰ ਇੱਕ ਅਨੋਖਾ ਤਜਰਬਾ ਮਿਲ ਸਕੇ। ਇਸ ਸਬੰਧ ਵਿੱਚ ਮਿਊਜ਼ੀਅਮ ਵਿੱਚ ਭਵਿੱਖ ਦੀ ਯੋਜਨਾਵਾਂ ਨੂੰ ਲੈ ਕੇ ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਦੀ ਅਗਵਾਈ ਹੇਠ ਇੱਕ ਮੀਟਿੰਗ ਆਯੋਜਿਤ ਕੀਤੀ ਗਈ।
ਊਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਨੂੰ ਵਿਸ਼ਵ ਪਟਲ 'ਤੇ ਲਿਆਉਣ ਦੀ ਦਿਸ਼ਾ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਨੇ ਵਿਆਪਕ ਪਰਿਯੋਜਨਾ ਤਿਆਰ ਕੀਤੀ ਹੈ। ਇਸ ਪਰਿਯੋਜਨਾ ਵਿੱਚ ਵਰਚੂਅਲ ਰਿਆਲਿਟੀ ਅਤੇ 3ਡੀ ਪ੍ਰੋਜੈਕਸ਼ਨ ਵਰਗੀ ਤਕਨੀਕਾਂ ਦੀ ਵਰਤੋ ਕੀਤੀ ਜਾਵੇਗੀ। ਰਾਖੀਗੜ੍ਹੀ ਮਿਊਜ਼ੀਅਮ ਵਿੱਚ ਸਿੰਧੂ ਘਾਟੀ ਸਭਿਅਤਾ ਦੀ ਲਗਭਗ 5000 ਸਾਲ ਪੁਰਾਣੀ ਹੈਂਡ ਕ੍ਰਿਤੀਆਂ, ਜਿਵੇਂ ਮਿੱਟੀ ਦੇ ਭਾਂਡੇ, ਆਭੂਸ਼ਨ, ਓਜਾਰ, ਟੈਰਾਕੋਟਾ ਚੀਜਾਂ, ਸ਼ੰਖ ਅਤੇ ਤਾਂਬੇ ਦੇ ਔਜਾਰ , ਮੁਹਰਾਂ, ਮਨੁੱਖ ਕੰਕਾਲ ਅਤੇ ਰੋਜਾਨਾ ਜੀਵਨ ਦੀ ਚੀਜਾਂ ਸਥਾਪਿਤ ਕੀਤੀਆ ਜਾਣਗੀਆਂ, ਨਾਲ ਹੀ ਬੱਚਿਆਂ ਲਈ ਇੱਕ ਵਿਸ਼ੇਸ਼ ਕਿੱਡਸ ਜੋਨ, ਓਪਰ-ਏਅਰ ਥਇਏਟਰ, ਲਾਇਬ੍ਰੇਰੀ, ਕੈਫੇ, ਹੋਸਟਲ ਅਤੇ ਟੂਰਿਸਟ ਫਸਿਲੀਟੀਜ਼ ਵੀ ਬਣਾਏ ਜਾ ਰਹੇ ਹਨ ਤਾਂ ਜੋ ਇਸ ਨੂੰ ਵਿਸ਼ਵ ਪੱਧਰੀ ਸੈਰ-ਸਪਾਆ ਸਥਾਨ ਬਣਾਇਆ ਜਾ ਸਕੇ, ਜਿੱਥੇ ਇਤਿਹਾਸ ਨੂੰ ਮਨੋਰੰਜਕ ਢੰਗ ਨਾਲ ਦਿਖਾਇਆ ਜਾ ਸਕੇ।
ਹੜੱਪਾ ਸਭਿਅਤਾ ਦੇ ਇਤਿਹਾਸ ਦੀ ਝਲਕ ਦਿਖਾਉਣ ਲਈ ਫੋਟੋ ਲੈਬ ਅਤੇ ਬੱਚਿਆਂ ਨੂੱ ਖੇਡ-ਖੇਡ ਵਿੱਚ ਇਤਿਹਾਸ ਨਾਲ ਜੋੜਨ ਲਈ ਇੱਕ ਅਨੋਖਾ ਕਿੱਡਸ ਜੋਨ ਬਣਾਇਆ ਜਾ ਰਿਹਾ ਹੈ। ਇਸੀ ਤਰ੍ਹਾ ਨਾਲ ਇਤਿਹਾਸ ਅਤੇ ਸਭਿਆਚਾਰ ਨਾਲ ਜੁੜੇ ਪ੍ਰੋਗਰਾਮਾਂ ਲਈ ਓਪਨ-ਏਅਰ ਥਇਏਟਰ, ਨੌਜੁਆਨ ਪੀੜੀ ਨੂੰ ਇਤਿਹਾਸ ਨਾਲ ਜੋੜਨ ਲਈ ਆਧੁਨਿਕ ਲਾਇਬ੍ਰੇਰੀ, ਕੈਫੇ, ਹੋਸਟਲ ਅਤੇ ਰੇਸਟ ਹਾਊਸ, ਕਲਾਕ੍ਰਿਤੀਆਂ ਅਤੇ ਸਥਾਨ ਦੇ ਵਿੱਚ ਸਬੰਧ ਸਮਝਾਉਣ ਲਈ ਨਵੀਂ ਤਕਨੀਕਾਂ ਦੀ ਵਰਤੋ ਕੀਤੀ ਜਾਵੇਗੀ ਤਾਂ ਜੋ ਰਾਖੀਗੜ੍ਹੀ ਨੂੰ ਇੱਕ ਵਿਸ਼ਵ ਪੱਧਰੀ ਪੁਰਾਤੱਤਵ ਅਤੇ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕਰਦੇ ਹੋਏ ਸੈਲਾਨੀਆਂ ਤੇ ਖੋਜਕਾਰਾਂ ਨੂੰ ਖਿੱਚਿਆ ਜਾ ਸਕੇ।
ਇਸ ਨਾਲ ਸਥਾਨਕ ਨੋਜੁਆਨਾਂ ਲਈ ਰੁਜ਼ਗਾਰ ਦੇ ਮੋਕੇ ਵੀ ਪੈਦਾ ਹੋਣਗੇ। ਮੀਟਿੰਗ ਦੇ ਬਾਅਦ ਡਾ. ਅਮਿਤ ਅਗਰਵਾਲ ਨੇ ਵਿਸ਼ਵ ਪ੍ਰਸਿੱਦ ਰਾਖੀਗੜ੍ਹੀ ਸਥਿਤ ਪੁਰਾਤੱਤਵ ਵਿਭਾਗ ਦੀ ਵੱਖ-ਵੱਖ ਸਾਇਟਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਰਾਖੀਗੜ੍ਹੀ ਦੇ ਟੀਲਾ ਨੰਬਰ ਇੱਕ ਅਤੇ ਟੀਲਾ ਨੰਬਰ ਤਿੰਨ ਦਾ ਗਹਿਨ ਅਗਲੋਕਨ ਕੀਤਾ ਅਤੇ ਖੁਦਾਈ ਦੌਰਾਨ ਪ੍ਰਾਪਤ ਹੜੱਪਾ ਸਮੇਤ ਦੀਆਂ ਕੱਚੀ ਅਤੇ ਪੱਕੀ ਇੱਟਾਂ, ਕੱਚੇ ਮਕਾਨਾਂ ਦੇ ਅਵਸ਼ੇਸ਼ਾਂ ਅਤੇ ਹੋਰ ਮਹਤੱਵਪੂਰਣ ਚੀਜਾਂ ਨੂੰ ਨੇੜੇ ਤੋਂ ਦੇਖਿਆ।
ਕਮਿਸ਼ਨਰ ਅਤੇ ਸਕੱਤਰ ਨੇ ਟੀਲਾ ਨੰਬਰ ਇੱਕ 'ਤੇ ਸਥਿਤ ਅਸਥਾਈ ਮਿਊਜ਼ੀਅਮ ਦਾ ਵੀ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਖੁਦਾਈ ਵਿੱਚ ਪ੍ਰਾਪਤ ਵੱਖ-ਵੱਖ ਵਸਤੂਆਂ ਦਾ ਅਵਲੋਕਨ ਕੀਤਾ ਅਤੇ ਇੰਨ੍ਹਾ ਦੇ ਸਰੰਖਣ, ਪ੍ਰਦਰਸ਼ਨ ਅਤੇ ਸੈਲਾਨੀਆਂ ਲਈ ਬਿਹਤਰ ਜਾਦਕਾਰੀ ਉਪਲਬਧ ਕਰਾਉਣ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਸਤਾਰ ਨਾਲ ਚਰਚਾ ਕੀਤੀ। ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਸਤਾਵਿਤ ਕੰਮਾਂ ਨੂੰ ਗਤੀ ਪ੍ਰਦਾਨ ਕੀਤੀ ਜਾਵੇ ਅਤੇ ਸਾਰੇ ਵਿਕਾਸ ਅਤੇ ਸਰੰਖਣ ਕੰਮ ਆਪਸੀ ਤਾਲਮੇਲ ਨਾਲ ਸਮੇਂਬੱਧ ਢੰਗ ਨਾਲ ਪੂਰੇ ਕੀਤੇ ਜਾਣ।
ਇਸ ਮੌਕੇ 'ਤੇ ਪੁਰਾਤੱਤਵ ਅਤੇ ਮਿਊਜ਼ੀਅਮ ਵਿਭਾਗ ਦੇ ਉੱਪ ਨਿਦੇਸ਼ਕ ਡਾ. ਨਰੇਂਦਰ ਪਰਮਾਰ ਨੇ ਜਾਣੂ ਕਰਾਇਆ ਕਿ ਟੀਲਾ ਨੰਬਰ ਇੱਕ ਸਥਿਤ ਪੁਰਾਤੱਤਵਿਕ ਸਾਇਟ 'ਤੇ ਸ਼ੈਡ ਦੇ ਨਿਰਮਾਣ ਨੂੰ ਲੈ ਕੇ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਤਾਂ ਜੋ ਖੁਦਾਈ ਖੇਤਰ ਨੂੰ ਵਿਰੋਧੀ ਮੌਸਤਮ ਸਥਿਤੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਨੇ ਹਿਹ ਵੀ ਦਸਿਆ ਕਿ ਟੀਲਾ ਨੰਬਰ ਤਿੰਨ 'ਤੇ ਪਹਿਲਾਂ ਤੋਂ ਬਣਾਏ ਗਏ ਸ਼ੈਡ ਦਾ ਵਿਸਤਾਰ ਕੀਤੇ ਜਾਣ ਦਾ ਪ੍ਰਸਤਾਵ ਹੈ, ਜਿਸ ਨਾਲ ਉੱਥੇ ਮੌਜੂਦ ਪੁਰਾਵੇਸ਼ੀਆਂ ਦਾ ਸਰੰਖਣ ਹੋਰ ਬਿਹਤਰ ਢੰਗ ਨਾਲ ਕੀਤਾ ਜਾ ਸਕੇਗਾ।
ਇਸ ਮੌਕੇ 'ਤੇ ਵਿਭਾਗ ਦੇ ਨਿਦੇਸ਼ਕ ਅਮਿਤ ਖੱਤਰੀ, ਪੁਰਾਤੱਤਵ ਅਤੇ ਮਿਊਜੀਅਮ ਵਿਭਾਗ ਦੇ ਉੱਪ ਨਿਦੇਸ਼ਕ ਡਾ. ਨਰੇਂਦਰ ਪਰਮਾਰ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।