5 Dariya News

ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੂੰ ਦਰਪੇਸ਼ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ : ਹਰਭਜਨ ਮਾਨ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਅਤੇ ਟਰੱਕ ਯੂਨੀਅਨ ਵਿਚਕਾਰ ਚੱਲ ਰਹੇ ਕਿਰਾਏ ਭਾੜੇ ਦੇ ਵਿਵਾਦ ਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ : ਰਾਮੂਵਾਲੀਆ

5 ਦਰਿਆ ਨਿਊਜ਼

ਐਸ.ਏ.ਐਸ.ਨਗਰ (ਮੁਹਾਲੀ) 24-Jul-2012

ਪੰਜਾਬ ਸਰਕਾਰ ਰਾਜ ਵਿੱਚ ਉਦਯੋਗਿਕ ਖੇਤਰ ਨੂੰ ਬੜਾਵਾ ਦੇਣ ਲਈ ਵਿਸੇਸ਼ ਯਤਨ ਕਰ ਰਹੀ ਹੈ ਤਾਂ ਜੋ ਸੂਬੇ ਦੀ ਆਰਥਿਕ ਮਜਬੂਤੀ ਦੇ ਨਾਲ ਨਾਲ ਬੇਰੁਜਗਾਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਮੁਹਾਲੀ ਇੰਡਸਟਰੀ ਐਸੋਸੀਏਸ਼ਨ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ  ਹਰਭਜਨ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿੱਤ ਆਪਣੇ ਦਫ਼ਤਰ ਵਿਖੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਆਹੁਦੇਦਾਰਾਂ ਦੀ ਮੀਟਿੰਗ ਦੌਰਾਨ ਕੀਤਾ। ਇਸ ਤੋਂ ਪਹਿਲਾਂ  ਐਸੋਸੀਏਸ਼ਨ ਦੇ ਪ੍ਰਧਾਨ  ਅਨੁਰਾਗ ਅਗਰਵਾਲ , ਸੀਨੀਅਰ ਵਾਇਸ ਪ੍ਰਧਾਨ  ਆਰ.ਐਸ. ਨਿੱਬਰ, ਵਾਇਸ ਪ੍ਰਧਾਨ  ਯੁਗੇਸ਼ ਸਾਗਰ,  ਆਰ.ਪੀ. ਸਿੰਘ ਜਨਰਲ ਸਕੱਤਰ,  ਸੰਜੀਵ ਵਸਿਸਟ ਸੰਯੁਕਤ ਸਕੱਤਰ ਅਤੇ ਵਿੱਤ ਸਕੱਤਰ ਕੇ.ਐਸ.ਢੀਂਡਸਾਂ ਸ਼ਾਮਿਲ ਸਨ  ਮਾਨ ਨੂੰ ਐਸੋਸੀਏਸ਼ਨ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਅਤੇ ਮਾਨ ਨੇ ਆਖਿਆ ਕਿ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਅਤੇ ਟਰੱਕ ਯੂਨੀਅਨ ਮੁਹਾਲੀ  ਵਿਚਕਾਰ ਕਿਰਾਏ ਭਾੜੇ ਸਬੰਧੀ ਚੱਲ ਰਹੇ ਵਿਵਾਦ ਨੂੰ ਦੋਵੇਂ ਧਿਰਾਂ ਦੀ ਸ਼ਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ। ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਮੌਕੇ ਤੇ ਹੀ ਦੇਵੇਂ ਧਿਰਾਂ ਦੀ ਰਜਾਮੰਦੀ ਨਾਲ ਢੁਕਵਾਂ ਹੱਲ ਲੱÎਭਿਆ ਜਾ ਸਕੇ। ਮੀਟਿੰਗ ਵਿੱਚ ਮਾਨ ਦੇ ਓ.ਐਸ.ਡੀ. ਗੁਜਰਾਲ ਇੰਦਰ ਚਾਹਲ ਵੀ ਮੌਜੂਦ ਸਨ।