ਪੋਹ ਮਹੀਨੇ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ
5 Dariya News
ਲੁਧਿਆਣਾ 26-Dec-2025
ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਉਹਨਾਂ ਲਈ ਦੁੱਧ ਦੀ ਸੇਵਾ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੀਆਂ ਪੋਹ ਮਹੀਨੇ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਰਾਜਗੁਰੂ ਨਗਰ ਵਿਖੇ ਦੁੱਧ ਦੇ ਲੰਗਰ ਲਗਾਇਆ ਗਿਆ। ਜਿਨ੍ਹਾਂ ਲੰਗਰਾਂ ਵਿਚ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਲੁਧਿਆਣਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਵੀ ਸਹਿਯੋਗ ਪਾਇਆ ਗਿਆ।
ਇਸ ਮੌਕੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ, ਪਵਨ ਦੀਵਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹਫਤੇ ਵਿੱਚ ਆਪਣਾ ਪਰਿਵਾਰ ਕੌਮ ਉਪਰੋਂ ਵਾਰ ਦਿੱਤਾ, ਜਿਸਦਾ ਕਰਜ ਉਤਾਰਿਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ।
ਪੋਹ ਮਹੀਨੇ ਦੀਆਂ ਸ਼ਹਾਦਤਾਂ ਸਾਨੂੰ ਹੱਕ ਅਤੇ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਇੰਦਰਜੀਤ ਕਪੂਰ, ਕੁਲਬੀਰ ਸਿੰਘ ਨੀਟਾ, ਬੀ.ਐਮ. ਕਾਲੀਆ, ਟੋਨੀ ਸਿੱਧੂ, ਰੇਸ਼ਮਜੀਤ ਗਾਬਾ, ਜਗਦੀਸ਼ ਮਾਂਗਟ, ਯੋਗੇਸ਼ ਬਾਂਸਲ, ਪਰਮਜੀਤ ਸਿੰਘ ਗਹੋਰ, ਸੋਨੂੰ ਦੁਆ, ਹਨੀ ਗੁਰਮੇਲ ਮੈਡੀਕਲ, ਹੈਪੀ ਕਪੂਰ ਵੀ ਮੌਜੂਦ ਰਹੇ।