5 Dariya News

“ਅਟਲ ਬਿਹਾਰੀ ਵਾਜਪੇਈ ਦੇ ਵਿਚਾਰ ਅੱਜ ਵੀ ਭਾਰਤ ਨੂੰ ਦਿਸ਼ਾ ਦੇ ਰਹੇ ਹਨ

ਜਨਮ ਸ਼ਤਾਬਦੀ ਮੌਕੇ ਭਾਜਪਾ ਸੂਬਾ ਦਫ਼ਤਰ ਵਿੱਚ ਪ੍ਰਦਰਸ਼ਨੀ ਦਾ ਉਦਘਾਟਨ”

5 Dariya News

ਚੰਡੀਗੜ੍ਹ 25-Dec-2025

ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਦੀ ਜਨਮ ਸ਼ਤਾਬਦੀ ਦੇ ਮੌਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਵਿੱਚ ਉਨ੍ਹਾਂ ਦੇ ਜਨਮਦਿਨ ਦੇ ਉਪਲੱਖ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਅਟਲ ਬਿਹਾਰੀ ਵਾਜਪੇਈ ਦੇ ਜੀਵਨ, ਵਿਚਾਰਧਾਰਾ, ਸੰਘਰਸ਼ ਅਤੇ ਦੇਸ਼ ਨਿਰਮਾਣ ਵਿੱਚ ਉਨ੍ਹਾਂ ਦੇ ਅਤੁੱਲ ਯੋਗਦਾਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਉਦਘਾਟਨ ਭਾਜਪਾ ਸੂਬਾ ਪ੍ਰਧਾਨ ਜਿਤੇਂਦਰ ਪਾਲ ਮਲ੍ਹੋਤਰਾ ਅਤੇ ਸਾਬਕਾ ਸੂਬਾ ਪ੍ਰਧਾਨ ਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਪ੍ਰਭਾਰੀ ਸੰਜੇ ਟੰਡਨ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਰਘੁਬੀਰ ਲਾਲ ਅਰੋੜਾ, ਜਿਤੇਂਦਰ ਚੋਪੜਾ ਅਤੇ ਦੇਸ਼ਰਾਜ ਟੰਡਨ ਨੂੰ ਸੰਗਠਨ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਨਿਸ਼ਠਾਵਾਨ ਸੇਵਾ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਭਾਜਪਾ ਦੇ ਸੂਬਾ, ਜ਼ਿਲ੍ਹਾ, ਮੰਡਲ ਪੱਧਰੀ ਪਦਾਧਿਕਾਰੀ, ਮੋਰਚਿਆਂ ਅਤੇ ਪ੍ਰਕੋਸ਼ਠਾਂ ਦੇ ਪਦਾਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। 

ਸਾਰੇ ਨੇ ਅਟਲ ਬਿਹਾਰੀ ਵਾਜਪੇਈ ਦੀ ਤਸਵੀਰ ‘ਤੇ ਫੁੱਲ ਮਾਲਾ ਅਰਪਿਤ ਕਰਕੇ ਸ਼ਰਧਾ ਸੁਮਨ ਭੇਟ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਿਤੇਂਦਰ ਪਾਲ ਮਲ੍ਹੋਤਰਾ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਦਾ ਪੂਰਾ ਜੀਵਨ ਰਾਸ਼ਟਰ ਸੇਵਾ ਨੂੰ ਸਮਰਪਿਤ ਰਿਹਾ। 

ਉਨ੍ਹਾਂ ਨੇ ਰਾਜਨੀਤੀ ਨੂੰ ਸੱਤਾ ਪ੍ਰਾਪਤੀ ਦਾ ਸਾਧਨ ਨਹੀਂ, ਸਗੋਂ ਦੇਸ਼ ਦੀ ਸੇਵਾ ਦਾ ਮਜ਼ਬੂਤ ਮਾਧਿਅਮ ਬਣਾਇਆ।  ਉਨ੍ਹਾਂ ਦਾ ਜੀਵਨ ਵਿਚਾਰ, ਆਚਰਨ ਅਤੇ ਨੀਤੀ ਦੀ ਸ਼ਾਨਦਾਰ ਏਕਰੂਪਤਾ ਦਾ ਪ੍ਰਤੀਕ ਸੀ। ਉਨ੍ਹਾਂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਅਜੇਹੇ ਨੇਤਾ ਸਨ ਜਿਨ੍ਹਾਂ ਦੀ ਸਵੀਕਾਰਤਾ ਪਾਰਟੀ ਸੀਮਾਵਾਂ ਤੋਂ ਪਰੇ ਸੀ। 

ਲੋਕਤੰਤਰਕ ਮੁੱਲ, ਸੰਵਾਦ ਅਤੇ ਸਹਿਮਤੀ ਦੀ ਰਾਜਨੀਤੀ ਉਨ੍ਹਾਂ ਦੀ ਪਹਿਚਾਣ ਰਹੀ। ਭਾਰਤ ਨੂੰ ਪਰਮਾਣੂ ਤਾਕਤ ਬਣਾਉਣਾ, ਮਜ਼ਬੂਤ ਵਿਦੇਸ਼ ਨੀਤੀ, ਬੁਨਿਆਦੀ ਢਾਂਚੇ ਦਾ ਵਿਸਥਾਰ ਅਤੇ ਅੰਤਯੋਦਯ ਦੀ ਸੋਚ ਉਨ੍ਹਾਂ ਦੇ ਦੂਰਦਰਸ਼ੀ ਨੇਤ੍ਰਿਤਵ ਦੇ ਪ੍ਰਮੁੱਖ ਉਦਾਹਰਨ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਹੇਠ ਅਟਲ ਬਿਹਾਰੀ ਵਾਜਪੇਈ ਵੱਲੋਂ ਦਿਖਾਏ ਰਾਹ ‘ਤੇ ਅੱਗੇ ਵਧ ਰਿਹਾ ਹੈ। 

ਅਟਲ ਦੀ ਜਨਮ ਸ਼ਤਾਬਦੀ ਸਿਰਫ਼ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਕੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਹੈ।