ਬਲਾਕ ਬਨਾਉਣ ਲਈ ਇੱਕ ਲੱਖ ਆਬਾਦੀ ਹੋਣਾ ਜਰੂਰੀ - ਕ੍ਰਿਸ਼ਣ ਕੁਮਾਰ ਬੇਦੀ
5 Dariya News
ਚੰਡੀਗੜ੍ਹ 19-Dec-2025
ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਕਿਸੇ ਖੇਤਰ ਜਾਂ ਹਲਕੇ ਵਿੱਚ ਬਲਾਕ ਗਠਨ ਕਰਨ ਲਈ ਉਸ ਦੀ ਇੱਕ ਲੱਖ ਆਬਾਦੀ ਹੋਣਾ ਜਰੂਰੀ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਸਰਦੀ ਰੁੱਤ ਸੈਸ਼ਨ ਦੇ ਦੂਜੇ ਦਿਨ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਕਿਹਾ ਕਿ ਕੋਸਲੀ ਹਲਕੇ ਵਿੱਚ ਨਾਹਨ, ਜਾਟੂਸਾਨਾ, ਡਹਿਨਾ ਸਮੇਤ ਤਿੰਨ ਬਲਾਕ ਹਨ ਜਿਨ੍ਹਾਂ ਦੀ ਕੁੱਲ ਆਬਾਦੀ 3 ਲੱਖ 8 ਹਜਾਰ 729 ਹੈ। ਇਸ ਲਈ ਹਲਕੇ ਵਿੱਚ ਕੋਸਲੀ ਨੂੰ ਚੌਥਾ ਬਲਾਕ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ।