ਹਰਿਆਣਾ ਵਿੱਚ ਅਕਤੂਬਰ 2024 ਤੱਕ 51.72 ਲੱਖ ਰਾਸ਼ਨ ਕਾਰਡ ਦਰਜ
5 Dariya News
ਚੰਡੀਗੜ੍ਹ 19-Dec-2025
ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਅਕਤੂਬਰ, 2024 ਵਿੱਚ ਸੂਬੇ ਵਿੱਚ ਰਾਸ਼ਨ ਕਾਰਡਾਂ ਦੀ ਕੁੱਲ ਗਿਣਤੀ 51,72,270 ਸੀ। ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਅੱਜ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਵਿੱਚ ਰੋਹਤਕ ਤੋਂ ਵਿਧਾਇਕ ਸ੍ਰੀ ਭਾਰਤ ਭੂਸ਼ਣ ਭਾਰਤੀ ਵੱਲੋਂ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਕੌਮੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਲਾਭਕਾਰਾਂ ਲਈ ਰਾਸ਼ਨ ਕਾਰਡ ਦੀ ਦੋ ਕੈਟੇਗਰੀ ਹਨ ਯਾਨੀ ਪ੍ਰਾਥਮਿਕਤਾ ਪਰਿਵਾਰ (ਗਰੀਬ ਰੇਖਾ ਤੋਂ ਹੇਠਾਂ-ਬੀਪੀਐਲ) ਅਤੇ ਅੰਤੋਂਦੇਯ ਅੰਨ ਯੋਜਨਾ (ਏਏਵਾਈ)। ਸ੍ਰੀ ਨਾਗਰ ਨੇ ਸਦਨ ਨੂੰ ਦੱਸਿਆ ਕਿ ਅਕਤੂਬਰ, 2024 ਵਿੱਚ ਇੰਨ੍ਹਾਂ ਵਿੱਚ ਪ੍ਰਾਥਮਿਕਤਾ ਵਾਲੇ ਪਰਿਵਾਰ ਮਤਲਬ ਗਰੀਬੀ ਰੇਖਾ ਤੋਂ ਹੇਠ (ਬੀਪੀਐਲ) ਪਰਿਵਾਰ ਦੇ ਕੁੱਲ ਰਾਸ਼ਨ ਕਾਰਡਾਂ ਦੀ ਗਿਣਤੀ 48,79,423 ਸੀ।
ਅੰਤੋਂਦੇਯ ਅੰਨ ਯੋਜਨਾ (ਏਏਵਾਈ) ਤਹਿਤ ਕੁੱਲ ਰਾਸ਼ਨ ਕਾਰਡਾਂ ਦੀ ਗਿਣਤੀ 292,847 ਸੀ। ਇਸ ਤਰ੍ਹਾ ਅਕਤੂਬਰ 2024 ਵਿੱਚ ਸੂਬੇ ਵਿੱਚ ਰਾਸ਼ਨ ਕਾਰਡਾਂ ਦੀ ਕੁੱਲ ਗਿਣਤੀ 51,72,270 ਸੀ।