5 Dariya News

ਵਿਪੁਲ ਗੋਇਲ ਨੇ ਯਮੁਨਾਨਗਰ ਵਿੱਚ ਓਪਨ ਏਅਰ ਥਇਏਟਰ ਤੇ ਓਡੀਟੋਰਿਅਮ ਦੇ ਨਿਰਮਾਣ ਕੰਮਾਂ ਦਾ ਕੀਤਾ ਨਿਰੀਖਣ

5 Dariya News

ਯਮੁਨਾਨਗਰ 17-Dec-2025

ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਯਮੁਨਾਨਗਰ -ਜਗਾਧਰੀ ਖੇਤਰ ਵਿੰਚ ਨਿਰਮਾਣਧੀਨ ਓਪਨ ਏਅਰ ਥਇਏਟਰ ਤੇ ਓਡੀਟੋਰਿਅਮ ਦਾ ਨਿਰੀਖਣ ਕੀਤਾ। ਇਸ ਮੌਕੇ 'ਤੇ ਯਮੁਨਾਨਗਰ ਦੇ ਵਿਧਾਇਕ ਸ੍ਰੀ ਘਨਸ਼ਾਮ ਦਾਸ ਅਰੋੜਾ ਵੀ ਮੌਜੂਦ ਰਹੇ।

ਉਨ੍ਹਾਂ ਨੇ ਦਸਿਆ ਕਿ ਓਪਨ ਏਅਰ ਥਇਏਟਰ ਦਾ ਨਿਰਮਾਣ ਲਗਭਗ 5 ਏਕੜ ਭੁਮੀ 'ਤੇ ਕੀਤਾ ਜਾ ਰਿਹਾ ਹੈ। ਇਸ ਕੰਮ ਦੀ ਲਾਗਤ 42.90 ਕਰੋੜ ਰੁਪਏ ਹੈ। ਓਪਨ ਏਅਰ ਥਇਏਟਰ ਤੇ ਓਡੀਟੋਰਿਅਕ ਕੰਮ ਲਗਭਗ 35 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਤੇ ਬਾਕੀ ਕੰਮ ਮਾਰਚ 2027 ਤੱਕ ਪੂਰਾ ਕਰਵਾ ਦਿੱਤਾ ਜਾਵੇਗਾ। 

ਉਨ੍ਹਾਂ ਨੇ ਇਸ ਦੇ ਨਿਰਮਾਣ ਤੇ ਰੱਖ ਰਖਾਵ ਨੂੰ ਲੈ ਕੇ ਸੁਝਾਅ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।