5 Dariya News

ਕੁਲਵੰਤ ਸਿੰਘ ਸਿੱਧੂ ਨੇ ਮੋਬਾਇਲ ਵੈਨ ਰਾਹੀਂ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀ ਨੇੜੇ ਹੋ ਲਈ ਸਾਰ

5 Dariya News

ਲੁਧਿਆਣਾ 12-Dec-2025

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਫੇਰ ਹਲਕਾ ਆਤਮ ਨਗਰ ਦੇ ਵਾਰਡ ਨੰਬਰ 52 ਵਿਖੇ ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਵਿਧਾਇਕ ਸਿੱਧੂ ਵੱਲੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ।

ਵਿਧਾਇਕ ਸਿੱਧੂ ਵੱਲੋਂ ਮੋਬਾਇਲ ਵੈਨ ਨੇੜੇ ਪਹੁੰਚੇ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਖੁਦ ਨੇੜੇ ਹੋ ਕੇ ਗੱਲ ਸੁਣੀ ਅਤੇ ਵਿਸ਼ੇਸ਼ ਤਵੱਜੋ ਦਿੰਦਿਆਂ ਉਨ੍ਹਾਂ ਦੀਆਂ ਪ੍ਰਤੀਬੇਨਤੀਆਂ ਦਾ ਤੁਰੰਤ ਨਿਪਟਾਰਾ ਕੀਤਾ। ਉਨ੍ਹਾਂ ਨਿੱਜੀ ਤੌਰ 'ਤੇ ਵੀ ਉਨ੍ਹਾਂ ਦੀ ਮਾਲੀ ਹਮਦਾਦ ਕੀਤੀ ਅਤੇ ਉਹਨਾਂ ਦੀ ਬੁਢਾਪਾ ਅਤੇ ਅੰਗਹੀਣ ਪੈਨਸ਼ਨ ਦੇ ਫਾਰਮ ਵੀ ਭਰੇ ਤਾਂ ਜੋ ਉਹਨਾਂ ਨੂੰ ਪੈਨਸ਼ਨ ਲਈ ਦਫਤਰਾਂ ਵਿੱਚ ਭਟਕਣਾ ਨਾ ਪਵੇ।

ਇਸ ਮੌਕੇ ਉਹਨਾਂ ਨਾਲ ਵਾਰਡ ਪ੍ਰਧਾਨ ਚੰਦਨ ਬਤਰਾ, ਹਲਕਾ ਕੋਆਰਡੀਨੇਟਰ ਸੁਖਪ੍ਰੀਤ ਕੌਰ, ਮੁਕੇਸ਼ ਅਗਰਵਾਲ, ਮੰਗਲ ਨਾਥ ਬਾਲੀ, ਇੰਦਰਜੀਤ ਚੋਪੜਾ, ਸਰਬ ਮਿੱਤਰ, ਸੁਮਨਜੀਤ ਕੌਰ, ਵਿਕਾਸ ਛਾਵੜਾ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।