ਰਾਜ ਵਿੱਚ ਪ੍ਰਗਤੀ ਸਮੀਖਿਆ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾਵੇਗਾ - ਨਾਇਬ ਸਿੰਘ ਸੈਣੀ
ਸਕੂਲਾਂ ਵਿੱਚ ਡ੍ਰਾਪਆਉਟ ਰੋਕਣ ਲਈ ਕੀਤੀ ਜਾਵੇਗੀ ਜਾਂਚ
5 Dariya News
ਚੰਡੀਗੜ੍ਹ 10-Dec-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਗਤੀ ਸਮੀਖਿਆ ਪ੍ਰੋਗਰਾਮ ਦੇ 10 ਸਾਲ ਪੂਰੇ ਹੋਣ 'ਤੇ ਸੂਬੇ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਵਿੱਚ ਰਾਜ ਵਿੱਚ ਪੂਰੇ ਹੋਏ ਪ੍ਰੋਜੈਕਟ ਅਤੇ ਸਮਾਜਿਕ ਪ੍ਰੋਗਰਾਮਾਂ ਦੀ ਪੂਰੀ ਜਾਣਕਾਰੀ ਜਨਤਾ ਨੂੰ ਉਪਲਬਧ ਕਰਾਈ ਜਾਵੇਗੀ।
ਮੁੱਖ ਮੰਤਰੀ ਪ੍ਰਗਤੀ ਪ੍ਰੋਗਰਾਮ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਨਵਰੀ 2014 ਵਿੱਚ ਚਲਾਇਆ ਸੀ ਜਿਸ ਦੇ ਤਹਿਤ ਸਮਾਜਿਕ ਪ੍ਰੋਗਰਾਮਾਂ ਦੇ ਇਲਾਵਾ ਅਧਿਕਾਂਸ਼ ਵਿਭਾਗਾਂ ਦੇ ਵੱਡੇ ਵੱਡੇ ਪ੍ਰੋਜੈਕਟ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੀਐਨਡੀਟੀ ਐਕਟ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਅਤੇ ਸਿੱਖਿਆ ਵਿਭਾਗ ਵਿੱਚ ਡ੍ਰਾਪਆਉਟ ਨੂੰ ਰੋਕਣ ਲਈ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਜਾਵੇਗਾ। ਇਸ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਈ ਨਹੀ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪੀਐਨਡੀਟੀ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਡ੍ਰਾਪਆਉਟ ਦੇ ਕਾਰਣਾਂ ਦੀ ਵੀ ਗਹਿਰਾਈ ਨਾਲ ਜਾਂਚ ਅਤੇ ਮਾਨਿਟਰਿੰਗ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੈਕਟਰ 78 ਫਰੀਦਾਬਾਦ ਵਿੱਚ ਐਚਐਸਵੀਪੀ ਵੱਲੋਂ ਇੰਟਰਨੇਸ਼ਨਲ ਕਨਵੇਂਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ ਜਿਸ ਨੂੰ ਫਰਵਰੀ 2027 ਵਿੱਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਵੀ ਵਿਸ਼ਵ ਪੱਧਰ ਦਾ ਇੰਟਰਨੇਸ਼ਨਲ ਕਨਵੇਂਸ਼ਨ ਸੈਂਟਰ ਬਣਾਇਆ ਜਾਵੇ ਤਾਂ ਜੋ ਨਾਗਰਿਕਾਂ ਨੂੰ ਬੇਹਤਰ ਸਹੂਲਤਾਂ ਸੁਲਭ ਹੋ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਰੇਵਾੜੀ ਵਿੱਚ ਬਣਨ ਵਾਲੇ ਏਮਸ ਵਿੱਚ ਪਾਵਰ ਸਪਲਾਈ ਅਤੇ ਪੀਣ ਦੇ ਪਾਣੀ ਦੀ ਸਪਲਾਈ ਲਈ ਕੀਤੇ ਜਾਣ ਵਾਲੇ ਕੰਮ ਵਿੱਚ ਤੇਜੀ ਲਿਆਈ ਜਾਵੇ। ਪਾਵਰ ਸਪਲਾਈ ਦਾ ਕੰਮ ਸਤੰਬਰ 2026 ਅਤੇ ਪੀਣ ਦੇ ਪਾਣੀ ਦੀ ਸਪਲਾਈ ਦਾ ਕੰਮ ਦਿਵਾਨਾ ਡਿਸਟ੍ਰੀਬਯੂਟਰੀ ਰਾਹੀਂ ਮਾਰਚ 2027 ਵਿੱਚ ਪੂਰਾ ਕਰ ਦਿੱਤਾ ਜਾਵੇਗਾ।
ਇਸ ਦੇ ਇਲਾਵਾ ਫਰੀਦਾਬਾਦ , ਪਾਣੀਪਤ, ਯਮੁਨਾਨਗਰ, ਕੈਥਲ, ਜੀਂਦ, ਭਿਵਾਨੀ, ਮਹਿੰਦਰਗੜ੍ਹ ਦੇ ਸਿਹਤ ਸੰਸਥਾਨਾਂ ਵਿੱਚ ਵੀ ਜਲਦ ਹੀ ਪੇਯਜਲ ਅਤੇ ਇੰਫ੍ਰਾਸਟ੍ਰਕਚਰ ਸਬੰਧੀ ਕੰਮ ਪੂਰੇ ਕਰ ਲਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹੁੱਡਾ ਸਿਟੀ ਸੈਂਟਰ ਤੋਂ ਸਾਇਬਰ ਸਿਟੀ ਗੁਰੂਗ੍ਰਾਮ ਦੀ ਮੈਟ੍ਰੋ ਕਨੇਕਟੀਵਿਟੀ, ਸਰਾਏਕਾਲੇ ਖਾਂ ਤੋਂ ਬਾਵਲ ਰੇਪਿਟ ਰੇਲ ਪ੍ਰੋਜੈਕਟ ਦਾ ਕੰਮ ਵੀ ਆਗਾਮੀ ਸਾਲ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਗੁਰੂਗਾ੍ਰਮ ਵਿੱਚ ਵਾਟਿਕਾ ਚੌਂਕ ਸੋਹਨਾ ਰੋੜ ਤੋਂ ਕਲੋਵਰਲੀਫ ਐਨਐਚ 48 ਤੱਕ ਮਾਸਟਰ ਡ੍ਰੇਨ ਦਾ ਨਿਰਮਾਣ ਕੰਮ ਮਈ 2026 ਤੱਕ ਪੂਰਾ ਕਰ ਲਿਆ ਜਾਵੇਗਾ। ਗੁਰੂਗ੍ਰਾਮ ਦੇ ਧਨਵਾਪੁਰ ਵਿੱਚ 100 ਐਮਐਲਡੀ ਦਾ ਸਿਵਰੇਜ ਟ੍ਰਿਟਮੇਂਟ ਪਲਾਂਟ ਦੇ ਨਿਰਮਾਣ ਲਈ ਟੈਂਡਰ ਲਗਾ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਵਿੱਚ ਬੇਹਤਰ ਪੇਯਜਲ ਸਪਲਾਈ ਯਕੀਨੀ ਕਰਨ ਲਈ 12 ਰੇਨੀਵੇਲ ਟਿਯੂਬਵੇਲ ਲਗਾਏ ਜਾ ਰਹੇ ਹਨ ਜਿਸ ਵਿੱਚ ਅੱਧੇ ਜੂਨ 2026 ਤੱਕ ਪੂਰੇ ਕਰ ਲਏ ਜਾਣਗੇ ਅਤੇ ਬਾਕੀ ਰੇਨੀਵੇਲ ਟਿਯੂਬਵੇਲ ਆਗਾਮੀ ਗਰਮੀ ਦੇ ਮੌਸਮ ਤੋਂ ਪਹਿਲਾਂ ਲਗਾ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਾਂਗਲ ਚੌਧਰੀ ਵਿੱਚ ਦਿੱਲੀ, ਮੁੰਬਈ, ਇੰਡਸਟ੍ਰੀਅਲ ਕੋਰਿਡੋਰ 'ਤੇ ਸਭ ਤੋਂ ਵੱਡਾ ਲੋਜਿਸਟਿਕ ਹਬ ਬਣਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਹਿਸਾਰ ਵਿੱਚ ਲੋਜਿਸਟਿਕ ਹਬ ਦਾ ਕੰਮ ਨਿਰਮਾਣ ਅਧੀਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੜੀ ਨਰੇਲਾ, ਮੇਰਠ ਭਿਵਾਨੀ ਟ੍ਰਾਂਸਮਿਸ਼ਨ ਲਾਇਨ ਅਤੇ ਅਮ੍ਰਿਤਸਰ ਕਟਰਾ ਐਕਸਪ੍ਰੈਸ ਵੇ ਦਾ ਕੰਮ ਹਰਿਆਣਾ ਵਿੱਚ ਪੂਰਾ ਹੋ ਚੁੱਕਾ ਹੈ। ਦਿੱਲੀ ਕਟਰਾ ਐਕਸਪ੍ਰੈਸ ਵੇ ਦਾ ਐਕਸਟੇਸ਼ਨ ਯੁਵੀਆਰ ਨਰੇਲਾ ਦਿੱਲੀ ਨਾਲ ਜੋੜਨ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਇਲਾਵਾ ਪਾਣੀਪਤ, ਸੋਨੀਪਤ, ਰੇਵਾੜੀ ਵਿੱਚ ਵੀ ਕਾਮਕਾਜੀ ਮਹਿਲਾ ਹੋਸਟਲ ਬਣਾਏ ਜਾਣਗੇ ਜਿਨ੍ਹਾਂ ਲਈ ਪ੍ਰਕਿਰਿਆ ਜਾਰੀ ਹੈ।
ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਵਧੀਕ ਮੁੱਖ ਸਕੱਤਰ ਜੀ ਅਨੁਪਮਾ, ਵਧੀਕ ਮੁੱਖ ਸਕੱਤਰ ਏ. ਕੇ. ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੂਣ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਕਮੀਸ਼ਨਰ ਅਤੇ ਸਕੱਤਰ ਉਦਯੋਗ ਅਤੇ ਵਣਜ ਡਾ. ਅਮਿਤ ਅਗਰਵਾਲ, ਕਮੀਸ਼ਨਰ ਅਤੇ ਸਕੱਤਰ ਆਬਕਾਰੀ ਅਤੇ ਕਰਾਧਾਨ ਆਸ਼ਿਮਾ ਬਰਾੜਾ, ਕਮੀਸ਼ਨਰ ਮਨੁੱਖੀ ਸਰੋਤ ਪੀ. ਸੀ. ਮੀਣਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।