ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਬਨਾਉਣ ਦੇ ਸਬੰਧ ਵਿੱਚ ਹੋਈ ਸਬ-ਕਮੇਟੀ ਦੀ ਮੀਟਿੰਗ
ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕੀਤੀ ਮੀਟਿੰਗ ਦੀ ਅਗਵਾਈ
5 Dariya News
ਚੰਡੀਗੜ੍ਹ 09-Dec-2025
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿੱਚ ਨਵੇਂ ਜਿਲ੍ਹੇ, ਤਹਿਸੀਲ ਅਤੇ ਸਬ-ਤਹਿਸੀਲ ਨਿਰਮਾਣ ਨਾਲ ਸਬੰਧਿਤ ਸਬ-ਕਮੇਟੀ ਦੀ ਮਹਤੱਵਪੂਰਣ ਮੀਅਿੰਗ ਆਯੋਜਿਤ ਕੀਤੀ ਗਈ। ਮੀਅਿੰਗ ਵਿੱਚ ਕਮੇਟੀ ਦੇ ਮੈਂਬਰ ਵਜੋ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਮੌਜੂਦ ਰਹੇ।
ਇਸ ਤੋਂ ਇਲਾਵਾ, ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਸਾਕੇਤ ਕੁਮਾਰ ਸਮੇਤ ਸਾਰੇ ਸਬੰਧਿਤ ਅਧਿਕਾਰੀ ਮੌਜੂਦ ਰਹੇ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਰੂਪ ਪ੍ਰਸਾਸ਼ਨਿਕ ਦਾਵੇ ਨੂੰ ਵੱਧ ਨਤੀਜੇਕਾਰੀ ਬਨਾਉਣ ਦੀ ਦਿਸ਼ਾ ਵਿੱਚ ਕਦਮ - ਪੰਵਾਰ
ਮੀਟਿੰਗ ਦੇ ਬਾਅਦ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪ੍ਰਸਾਸ਼ਨਿਕ ਵਿਵਸਥਾਵਾਂ ਨੂੰ ਹੋਰ ਵੱਧ ਮਜਬੂਤ ਬਨਾਉਣ ਲਹੀ ਨਵੀਂ ਇਕਾਈਆਂ ਦੇ ਗਠਨ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਜਨਪ੍ਰਤੀਨਿਧੀਆਂ ਅਤੇ ਆਮ ਨਾਗਰਿਕਾਂ ਵੱਲੋਂ ਪਿੰਡਾਂ ਨੂੰ ਤਹਿਸੀਲ ਅਤੇ ਸਬ-ਤਹਿਸੀਲ ਵਿੱਚ ਸ਼ਾਮਿਲ ਕਰਨ ਸਬੰਧੀ ਸਰਕਾਰ ਦੇ ਕੋਲ ਅਨੇਕ ਪ੍ਰਸਤਾਵ ਆ ਰਹੇ ਹਨ, ਜਿਨ੍ਹਾਂ ਵਿੱਚੋਂ ਅੱਜ ਦੀ ਮੀਟਿੰਗ ਵਿੱਚ ਕੁੱਲ 62 ਪ੍ਰਸਤਾਵਾਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਅਤੇ ਮਾਨਦੰਡਾਂ ਅਨੁਸਾਰ ਸਿਫਾਰਿਸ਼ਾਂ ਤੈਅ ਕੀਤੀਆਂ ਗਈਆਂ ਹਨ।
ਸ੍ਰੀ ਪੰਵਾਰ ਨੇ ਦਸਿਆ ਕਿ ਕਮੇਟੀ ਵੱਲੋਂ ਪ੍ਰਾਪਤ ਸਾਰੇ ਪ੍ਰਸਤਾਵਾਂ ਤੇ ਮਾਨਦੰਡਾਂ ਦਾ ਅਧਿਐਨ ਕਰ ਵਿਸਤਾਰ ਰਿਪੋਰਟ ਤਿਆਰ ਕਰ ਲਈ ਗਈ ਹੈ, ਜਿਸ ਤੋਂ ਹੁਣ ਆਖੀਰੀ ਮੰਜੂਰੀ ਲਹੀ ਮੁੱਖ ਮੰਤਰੀ ਲਈ ਮੁੱਖ ਮੰਤਰ ਦੇ ਸਾਹਮਣੇ ਭੇਜਿਆ ਜਾਵੇਗਾ। ਸ੍ਰੀ ਪੰਵਾਰ ਨੇ ਦਸਿਆ ਕਿ ਸਬ-ਤਹਿਸੀਲ ਬਨਾਉਣ ਲਈ ਨਿਰਘਾਰਿਤ ਮਾਨਦੰਡਾਂ ਵਿੱਚ 10 ਤੋਂ ਵੱਧ ਪਿੰਡ, 5 ਤੋਂ 10 ਪਟਵਾਰ ਸਰਕਲ, 60 ਹਜਾਰ ਤੋਂ ਵੱਧ ਆਬਾਦੀ, 15 ਹਜਾਰ ਹੈਕਟੇਅਰ ਜਾਂ ਇਸ ਤੋਂ ਵੱਧ ਖੇਤਰਫੱਲ ਅਤੇ ਸਬ-ਡਿਵੀਜਨਲ ਮੁੱਖ ਦਫਤਰ 15 ਕਿਲੋਮੀਟਰ ਦੀ ਦੂਰੀ 'ਤੇ ਹੋਣਾ ਚਾਹੀਦਾ ਹੈ।
ਇਸੀ ਤਰ੍ਹਾ ਤਹਿਸੀਲ ਲਈ ਨਿਰਧਾਰਿਤ ਮਾਨਦੰਡਾਂ ਵਿੱਚ 20 ਜਾਂ ਇਸ ਤੋਂ ਵੱਧ ਪਿੰਡ, ਦੋ ਸਬ-ਤਹਿਸੀਲ, ਪੰਜ ਤੋਂ ਵੱਧ ਪਟਵਾਰ ਸਰਕਲ, 80 ਹਜਾਰ ਜਾਂ ਵੱਧ ਆਬਾਦੀ, 15 ਹਜਾਰ ਹੈਕਟੇਅਰ ਜਾਂ ਵੱਧ ਖੇਤਰਫੱਲ ਅਤੇ ਇੱਕ ਸਬ-ਡਿਵੀਜਨਲ ਤੋਂ ਦੂਰੀ 15 ਕਿਲੋਮੀਟਰ ਹੋਣੀ ਚਾਹੀਦੀ ਹੈ। ਇਸੀ ਤਰ੍ਹਾ ਸਬ-ਡਿਵੀਜਨਲ ਲਈ ਇਹ ਮਾਪਦੰਡ 40 ਜਾਂ ਇਸ ਤੋਂ ਵੱਧ ਪਿੰਡ, ਇੱਕ ੧ਾਂ ਉਸ ਤੋਂ ਵੱਧ ਤਹਿਸੀਲ/ਸਬ-ਤਹਿਸੀਲ, 15 ਜਾਂ ਇਸ ਤੋਂ ਵੱਧ ਪਟਵਾਰ ਸਰਕਲ, ਢਾਈ ਲੱਖ ਜਾਂ ਇਸ ਤੋਂ ਵੱਧ ਆਬਾਦੀ, 15 ਹਜਾਰ ਹੈਕਟੇਅਰ ਜਾਂ ਇਸ ਤੋਂ ਵੱਧ ਖੇਤਰਫੱਲ ਤੇ ਜਿਲ੍ਹਾ ਮੁੱਖ ਦਫਤਰ ਤੋਂ ਦੂਰੀ 10 ਕਿਲੋਮੀਟਰ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਦਸਿਆ ਕਿ ਨਵੇਂ ਜਿਲ੍ਹਿਆਂ ਦੇ ਮਾਮਲਿਆਂ ਵਿੱਚ ਇਹ ਮਾਨਦੰਡ 125 ਤੋਂ 200 ਪਿੰਡ, ਇੱਕ ਜਾਂ ਦੋ ਸਬ-ਡਿਵੀਜਨ, ਇੱਕ ਤੋਂ ਤਿੰਨ ਤਹਿਸੀਲ ਜਾਂ ਸਬ-ਤਹਿਸੀਲ, ਚਾਰ ਲੱਖ ਜਾਂ ਇਸ ਤੋਂ ਵੱਧ ਦੀ ਆਬਾਦੀ, 80 ਹਜਾਰ ਹੈਕਟੇਅਰ ਜਾਂ ਇਸ ਤੋਂ ਵੱਧ ਖੇਤਰਫਲ ਅਤੇ ਕਿਸੇ ਹੋਰ ਜਿਲ੍ਹਾ ਮੁੱਖ ਦਫਤਰ ਤੋਂ ਦੂਰੀ 25 ਤੋਂ 40 ਕਿਲੋਮੀਟਰ ਹੋਣੀ ਚਾਹੀਦੀ ਹੈ।