ਐਚਸੀਐਸ ਮੁੱਖ ਪ੍ਰੀਖਿਆ ਵਿੱਚ ਹੁਣ ਹੋਣਗੇ 6 ਪੇਪਰ
ਕੈਬਨਿਟ ਨੇ ਐਚਸੀਐਸ (ਏਗਜੀਕਯੂਟਿਵ ਬ੍ਰਾਂਚ) ਨਿਯਮਾਂ ਵਿੱਚ ਸੋਧ ਨੂੰ ਮੰਜੂਰੀ ਦਿੰਤੀ
5 Dariya News
ਚੰਡੀਗੜ੍ਹ 08-Dec-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਹਰਿਆਣਾ ਸਿਵਲ ਸਰਵਿਸ (ਏਗਜੀਕਯੂਟਿਵ ਬ੍ਰਾਂਚ) ਨਿਯਮ, 2008 ਵਿੱਚ ਸੋਧ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਗਈ। ਇੰਨ੍ਹਾਂ ਨਿਯਮਾਂ ਨੂੰ ਹਰਿਆਣਾ ਸਿਵਲ ਸਰਵਿਸ (ਏਗਜ਼ੀਕਿਯੂਟਿਵ ਬ੍ਰਾਂਚ) ਸੋਧ ਨਿਯਮ, 2025 ਕਿਹਾ ਜਾਵੇਗਾ। ਸੋਧ ਅਨੁਸਾਰ, ਐਚਸੀਐਸ ਮੁੱਖ ਪ੍ਰੀਖਿਆ ਵਿੱਚ ਪੇਪਰਾਂ ਦੀ ਗਿਣਤੀ 4 ਤੋਂ ਵਧਾ ਕੇ 6 ਕਰ ਦਿੱਤੀ ਗਈ ਹੈ ਜੋ ਕੁੱਲ 600 ਨੰਬਰਾਂ ਦੇ ਹੋਣਗੇ।
ਸੋਧ ਸਰੰਚਨਾ ਅਨੁਸਾਰ ਅੰਗੇ੍ਰਜੀ ਦਾ ਪੇਪਰ ਅਤੇ ਹਿੰਦੀ ਦਾ ਪੇਪਰ 100 ਨੰਬਰਾਂ ਦਾ ਹੋਵੇਗਾ। ਇਸ ਤੋਂ ਇਲਾਵਾ, ਹੁਣ ਚਾਰ ਜਨਰਲ ਸਟਡੀਜ਼ ਦੇ ਪੇਪਰ ਹੋਣਗੇ ਅਤੇ ਹਰੇਕ ਪੇਪਰ 100 ਨੰਬਰਾਂ ਦਾ ਹੋਵੇਗਾ। ਹਾਲਾਂਕਿ ਸ਼ੁਰੂਆਤੀ ਪ੍ਰਿਖਿਆ ਵਿੱਚ ਕੋਈ ਬਦਲਾਵ ਨਹੀਂ ਹੋਵੇਗਾ ਜੋ ਸਿਰਫ਼ ਸਕ੍ਰੀਨਿੰਗ ਲਈ ਹੋਵੇਗੀ ਅਤੇ 200 ਨੰਬਰਾਂ ਦੀ ਹੋਵੇਗੀ। ਪਰਸਨੈਲਿਟੀ ਟੈਸਟ ਵੀ ਪਹਿਲਾਂ ਜਿਹਾ ਹੀ ਰਵੇਗਾ ਅਤੇ 75 ਨੰਬਰਾਂ ਦਾ ਹੋਵੇਗਾ।