ਕਾਂਸਟੇਬਲ ਅਤੇ ਸਬ-ਇੰਸਪੈਕਟਰ ਭਰਤੀ ਲਈ ਪੰਜਾਬ ਪੁਲਿਸ ਨਿਯਮਾਂ ਵਿੱਚ ਸੋਧ ਨੂੰ ਹਰਿਆਣਾ ਕੈਬਨਿਟ ਦੀ ਮੰਜੂਰੀ
ਐਨਸੀਸੀ ਪ੍ਰਮਾਣਪੱਤਰ ਧਾਰਕਾਂ ਨੂੰ ਮਿਲੇਗਾ ਵੱਧ ਵੇਟੇਜ
5 Dariya News
ਚੰਡੀਗੜ੍ਹ 08-Dec-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਅਤੇ ਸਬ-ਇਸੰਪੈਕਟਰ ਦੇ ਅਹੁਦਿਆਂ 'ਤੇ ਸਿੱਧੀ ਭਰਤੀ ਲਈ ਪੰਜਾਬ ਪੁਲਿਸ ਨਿਯਮ, 1934 ਵਿੱਚ ਸੋਧ ਕਰਨ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਨਿਯਮਾਂ ਨੂੰ ਪੰਜਾਬ ਪੁਲਿਸ (ਹਰਿਆਣਾ ਸੋਧ) ਨਿਯਮ, 2025 ਵਜੋ ਨੋਟੀਫਾਇਡ ਕੀਤਾ ਜਾਵੇਗਾ।
ਇੰਨ੍ਹਾਂ ਸੋਧਾਂ ਦੇ ਤਹਿਤ ਪੰਜਾਬ ਪੁਲਿਸ ਨਿਯਮ, 1934 ਦੇ ਨਿਯਮ 12.16 ਵਿੱਚ ਸੋਧ ਕੀਤਾ ਗਿਆ ਹੈ। ਮੌਜੂਦਾ ਸਬ-ਨਿਯਮ (8) ਨੂੰ ਪ੍ਰਤੀਸਥਾਪਿਤ ਕਰਦੇ ਹੋਏ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਸ਼ਰੀਰਿਕ ਮਾਪਨ ਜਾਂਚ (ਪੀਐਮਟੀ) 'ਤੇ ਸ਼ਰੀਰਿਕ ਸਕ੍ਰੀਨਿੰਗ ਜਾਂਚ (ਪੀਐਸਟੀ) ਵਿੱਚ ਪਾਸ ਉਮੀਦਵਾਰਾਂ ਵਿੱਚੋਂ ਹਰੇਕ ਸ਼੍ਰੇਣੀ ਦੇ ਇਸ਼ਤਿਹਾਰ ਅਹੁਦਿਆਂ ਦੀ ਗਿਣਤੀ ਤੋਂ ਦੱਸ ਗੁਣਾ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰੇਗਾ, ਜਿਨ੍ਹਾਂ ਨੂੰ ਨਾਲੇਜ ਟੇਸਟ ਲਈ ਬੁਲਾਇਆ ਜਾਵੇਗਾ।
ਨਾਲੇਜ ਟੇਸਟ ਵਿੱਚ 97 ਫੀਸਦੀ ਵੇਟੇਜ ਹੋਵੇਗਾ ਅਤੇ ਇਹ ਉਦੇਸ਼ਪੂਰਣ, ਬਹੁਉਦੇਸ਼ੀ ਸੁਆਲਾਂ 'ਤੇ ਅਧਾਰਿਤ ਹੋਵੇਗਾ, ਜਿਸ ਵਿੱਚ ਹਰੇਕ ਸੁਆਲ ਸਮਾਨ ਨੰਬਰ ਦਾ ਹੋਵੇਗਾ। ਪ੍ਰੀਖਿਆ ਹਿੰਦੀ ਅਤੇ ਅੰਗੇ੍ਰਜੀ ਦੋਵੇਂ ਭਾਸ਼ਾਵਾਂ ਵਿੱਚ ਆਯੋਜਿਤ ਹੋਵੇਗੀ, ਸਿਵਾਏ ਉਨ੍ਹਾਂ ਸਥਿਤੀਆਂ ਦੇ ਜਦੋਂ ਹਿੰਦੀ/ਅੰਗੇ੍ਰਜ਼ੀ ਭਾਸ਼ਾ ਦੇ ਗਿਆਨ ਦਾ ਜਾਂਚ ਕੀਤੀ ਜਾਣੀ ਹੋਵੇ।
ਸੁਆਲ ਪੱਤਰ ਵਿੱਚ ਜਨਰਲ ਸਟਡੀਜ਼, ਜਨਰਲ ਸਾਇੰਸ, ਕਰੰਟ ਅਫੇਅਰਸ, ਜਨਰਲ ਰੀਜ਼ਨਿੰਗ, ਮਾਨਸਿਕ ਯੋਗਤਾ, ਸੰਖਿਆਤਮਕ ਯੋਗਤਾ, ਖੇਤੀਬਾੜੀ, ਪਸ਼ੂਪਾਲਣ ਅਤੇ ਸਬੰਧਿਤ ਖੇਤਰਾਂ ਜਾਂ ਟ੍ਰੇਡਸ ਨਾਲ ਜੁੜੇ ਸੁਆਲ ਸ਼ਾਮਿਲ ਹੋਣਗੇ। ਘੱਟ ਤੋਂ ਘੱਟ 10 ਫੀਸਦੀ ਸੁਆਲ ਬੇਸਿਕ ਕੰਪਿਊਟਰ ਗਿਆਨ ਨਾਲ ਸਬੰਧਿਤ ਅਤੇ ਘੱਟ ਤੋਂ ਘੱਟ 20 ਫੀਸਦੀ ਸੁਆਲ ਹਰਿਆਣਾ ਦੇ ਮੁੱਢਲਾ ਗਿਆਨ ਨਾਲ ਸਬੰਧਿਤ ਹੋਣਗੇ।
ਸੁਆਲਾਂ ਦਾ ਪੱਧਰ ਵਿਦਿਅਕ ਯੋਗਤਾ ਅਨੁਰੂਪ ਹੋਵੇਗਾ-ਕਾਂਸਟੇਬਲ ਲਈ 10 +2 ਅਤੇ ਸਬ-ਇੰਸਪੈਕਟਰ ਲਈ ਗਰੈਜੂਏਟ ਪੱਧਰ। ਜਨਰਲ ਸ਼੍ਰੇਣੀ ਦੇ ਅਹੁਦਿਆਂ ਲਈ ਚੋਣ ਤਹਿਤ ਨਾਲੇਜ ਟੇਸਟ ਵਿੱਚ ਘੱਟੋ ਘੱਟ 50 ਫੀਸਦੀ ਨੰਬਰ ਲਿਆਉਣਾ ਜਰੂਰੀ ਹੋਵੇਗਾ। ਰਾਖਵਾਂ ਸ਼੍ਰੇਣੀ (ਵਰਟੀਕਲ ਜਾਂ ਹੋਰੀਜੋਂਟਲ) ਦੇ ਉਮੀਦਵਾਰਾਂ ਨੂੰ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ, ਜਿਸ ਨਾਲ ਉਨ੍ਹਾਂ ਦੇ ਲਈ ਘੱਟੋ ਘੱਟ 40 ਫੀਸਦੀ ਨੰਬਰ ਜਰੂਰੀ ਹੋਣਗੇ।
ਇਸ ਤੋਂ ਇਲਾਵਾ, ਉੱਪ-ਨਿਯਮ (10) ਨੂੰ ਵੀ ਪ੍ਰਤਿਸਥਾਪਿਤ ਕੀਤਾ ਗਿਆ ਹੈ। ਨਵੇਂ ਪ੍ਰਾਵਧਾਨ ਦੇ ਤਹਿਤ ਐਨਸੀਸੀ ਪ੍ਰਮਾਣ ਪੱਤਰ ਧਾਰਕਾਂ ਨੂੰ ਵੱਧ ਵੇਟੇਜ ਦਿੱਤੀ ਜਾਵੇਗੀ ਜਿਸ ਵਿੱਚ-ਏ ਸਰਟੀਡਿਕੇਟ 'ਤੇ 1 ਨੰਬਰ, ਬੀ ਸਬਟੀਫਿਕੇਟ 'ਤੇ 2 ਨੰਬਰ, ਸੀ ਸਰਟੀਫਿਕੇਟ 'ਤੇ 3 ਨੰਬਰ ਦਿੱਤੇ ਜਾਣਗੇ।
ਇਹ ਵੱਧ ਵੇਟੇਜ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੋਨਾਂ ਅਹੁਦਿਆਂ 'ਤੇ ਲਾਗੂ ਹੋਵੇਗੀ।