ਹਰਿਆਣਾ ਖੇਡ ਮਾਡਲ ਵਿਸ਼ਵ ਅਗਵਾਈ ਦਾ ਬਣੇਗਾ ਆਧਾਰ - ਨਾਇਬ ਸਿੰਘ ਸੈਣੀ
ਖੇਡਾਂ ਵਿੱਚ ਭਾਰਤੀਕਰਣ ਦਾ ਆਧਾਰ ਚਾਰ 'ਐਮ'- ਆਧੁਨਿਕਤਾ, ਮਾਨਸਿਕਤਾ, ਪ੍ਰਬੰਧਨ ਅਤੇ ਨੈਤਿਕ ਬੇਹੱਦ ਕਾਰਗਰ ਸਾਬਤ ਹੋਣਗੇ
5 Dariya News
ਸੋਨੀਪਤ 05-Dec-2025
ਹਰਿਆਣਾ ਖੇਡ ਯੂਨੀਵਰਸਿਟੀ ਰਾਈ ਵਿੱਚ ਆਯੋਜਿਤ ਆਧੁਨਿਕ ਖੇਡ ਪ੍ਰਬੰਧਨ ਦਾ ਭਾਰਤੀ ਮਾਡਲ ਕਾਨਫ੍ਰੈਂਸ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਅੱਜ ਸਿਰਫ ਖਿਡਾਰੀਆਂ ਤੱਕ ਸੀਮਤ ਵਿਸ਼ਾ ਨਹੀਂ ਰਿਹ ਗਿਆ, ਸਗੋ ਇਹ ਇੱਕ ਵਿਸ਼ਾਲ ਰੁਜ਼ਗਾਰ, ਨਵਾਚਾਰ ਅਤੇ ਵਿਗਿਆਨ-ਅਧਾਰਿਤ ਖੇਤਰ ਬਣ ਚੁੱਕਾ ਹੈ। ਉਨ੍ਹਾਂ ਨੇ ਦੇਸ਼ਭਰ ਤੋਂ ਆਏ ਸਿਖਿਆ ਸ਼ਾਸਤਰੀ, ਮਾਹਰਾਂ ਅਤੇ ਖੇਡ ਪ੍ਰੇਮੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਾਨਫ੍ਰੈਂਸ ਆਉਣ ਵਾਲੀ ਪੀੜੀਆਂ ਲਈ ਭਾਰਤ ਦੇ ਖੇਡ ਖੇਤਰ ਦਾ ਇੱਕ ਮਜਬੂਤ ਰੋਡਮੈਪ ਤਿਆਰ ਕਰਗੇੀ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਾਲ 2047ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਣ ਦੇ ਸੰਕਲਪ ਦੇ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਸ ਟੀਚੇ ਵਿੱਚ ਖੇਡ ਖੇਤਰ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। ਹਰਿਆਣਾ ਦੇ ਖਿਡਾਰੀਆਂ ਨੇ ਵਿਸ਼ਵ ਪੱਧਰ 'ਤੇ ਰਾਜ ਦੀ ਪਹਿਚਾਣ ਨੂੰ ਨਵੀਂ ਉਚਾਈਆਂ ਦਿੱਤੀਆਂ ਹਨ।
ਓਲੰਪਿਕ, ਏਸ਼ਿਅਨ ਗੇਮਸ, ਕਾਮਨਵੈਲਥ ਗੇਮਸ ਅਤੇ ਯੂਨੀਵਰਸਿਟੀ ਗੇਮਸ ਵਰਗੇ ਕੌਮਾਂਤਰੀ ਮੰਚਾਂ 'ਤੇ ਖਿਡਾਰੀਆਂ ਨੇ ਦੇਸ਼ ਦਾ ਪਰਚਮ ਲਹਿਰਾਇਆ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਪ੍ਰਬੰਧਨ ਦਾ ਭਾਰਤੀਕਰਣ ਸਿਰਫ ਭਾਰਤੀ ਪ੍ਰਤੀਕ ਜਾਂ ਨਾਮ ਅਪਨਾਉਣਾ ਨਹੀਂ ਹੈ, ਸਗੋ ਆਪਣੇ ਪਾਰੰਪਰਿਕ ਖੇਡ ਮੁੱਲਾਂ ਅਤੇ ਆਧੁਨਿਕ ਵਿਗਿਆਨਕ ਪ੍ਰਬੰਧਨ ਨੂੰ ਏਕੀਕ੍ਰਿਤ ਕਰਨਾ ਹੈ।
ਉਨ੍ਹਾਂ ਨੇ ਦਸਿਆ ਕਿ ਇਸ ਭਾਰਤੀਕਰਣ ਦਾ ਆਧਾਰ ਚਾਰ Ò M Ó- Modernity, Mindset, Management ns/ Moral Values (ਆਧੁਨਿਕਤਾ, ਮਾਨਸਿਕਤਾ, ਪ੍ਰਬੰਧਨ ਅਤੇ ਨੈਤਿਕ ਮੁੱਲ) ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਸਮੇਂ ਡੇਟਾ ਡ੍ਰਿਵਨ, ਟੇਨ-ਇਨੇਬਲਡ ਅਤੇ ਸਾਇੰਸ ਸਪੋਰਟੇਡ ਸਪੋਰਟਸ ਦਾ ਹੋਵੇਗਾ, ਇਸ ਲਈ ਭਾਰਤੀ ਪਰਿਸਥਿਤੀਆਂ 'ਤੇ ਅਧਾਰਿਤ ਇੱਕ ਮਜਬੂਤ ਪ੍ਰਬੰਧਨ ਮਾਡਲ ਵਿਕਸਿਤ ਕਰਨਾ ਬਹੁਤ ਜਰੂਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਖੇਡ ਖੇਤਰ ਵਿੱਚ 989 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਦੋਂ ਕਿ ਇਸ ਵਿੱਤ ਸਾਲ ਦੇ ਬਜਟ ਵਿੱਚ 589 ਕਰੋੜ 69 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਅੱਜ ਰਾਜ ਵਿੱਚ 3 ਰਾਜ ਪੱਧਰੀ ਖੇਡ ਪਰਿਸਰ, 21 ਜਿਲ੍ਹਾ ਪੱਧਰੀ ਸਟੇਡੀਅਮ, 163 ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰ, 245 ਗ੍ਰਾਮੀਣ ਸਟੇਡੀਅਮ, 382 ਇੰਡੌਰ ਜਿਮ, 10 ਸਵੀਮਿੰਗ ਪੂਲ, 11 ਸਿੰਥੇਟਿਕ ਏਥਲੇਟਿਕਸ ਟ੍ਰੈਕ, 14 ਹਾਕੀ ਏਸਟ੍ਰੋਟਰਫ, 2 ਫੁੱਟਬਾਲ ਸਿੰਥੇਟਿਕ ਸਤ੍ਹਾ ਅਤੇ 9 ਬਹੁਉਦੇਸ਼ੀ ਹਾਲ ਵਿਕਸਿਤ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਡ ਯੂਨੀਵਰਸਿਟੀ, ਕੋਚਿੰਗ ਸੈਂਟਰਾਂ ਅਤੇ ਆਧੁਨਿਕ ਸਟੇਡੀਅਮਾਂ ਦਾ ਜਾਲ ਪਿੰਡ-ਪਿੰਡ ਤੱਕ ਪਹੁੰਚਾਇਆ ਜਾ ਰਿਹਾ ਹੈ। ਮੌਜੂਦਾ ਵਿੱਚ ਰਾਜ ਵਿੱਚ 1,489 ਖੇਡ ਨਰਸਰੀਆਂ ਸੰਚਾਲਿਤ ਹੋ ਰਹੀਆਂ ਹਨ, ਜਿਨ੍ਹਾਂ ਵਿੱਚ 37,225 ਖਿਡਾਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਰ ਜਿਲ੍ਹਾ ਵਿੱਚ ਹਾਈ ਪਰਫਾਰਮੈਂਸ ਸੈਂਟਰ ਅਤੇ ਪੰਚਾਇਤ ਪੱਧਰ 'ਤੇ ਮਿਨੀ ਸਪੋਰਟਸ ਕੰਪਲੈਕਸ ਸਥਾਪਿਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਾਰੰਪਰਿਕ ਭਾਰਤੀ ਖੇਡ ਤਕਨੀਕਾਂ ਨੂੰ ਆਧੁਨਿਕ ਖੇਡ ਬਾਜਾਰ ਨਾਲ ਜੋੜ ਕੇ ਭਾਰਤ ਇੱਕ ਨਵਾਂ ਇੰਡੀਅਨ ਸਪੋਰਟਸ ਬ੍ਰਾਂਡ ਤਿਆਰ ਕਰ ਸਕਦਾ ਹੈ, ਜੋ ਦੇਸ਼ ਦੇ ਖੇਡ ਮਾਡਲ ਨੁੰ ਵਿਸ਼ਵ ਮੰਚ 'ਤੇ ਨਵੀਂ ਪਹਿਚਾਣ ਦਵੇਗਾ।
ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਖਿਡਾਰੀਆਂ ਦੀ ਪ੍ਰਤਿਭਾ, ਵਿਗਿਆਨਕ ਸਿਖਲਾਈ ਅਤੇ ਆਧੁਨਿਕ ਪ੍ਰਬੰਧਨ ਦੇ ਤਾਲਮੇਲ ਨਾਲ ਭਾਰਤ 2026 ਅਤੇ 2028 ਦੇ ਓਲੰਪਿਕ ਵਿੱਚ ਮੈਡਲ ਟੈਲੀ ਵਿੱਚ ਵਰਨਣਯੋਗ ਸੁਧਾਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਾਨਫ੍ਰੈਂਸ ਭਾਰਤ ਦੇ ਖੇਡ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ। ਇੱਥੇ ਰੱਖੇ ਗਏ ਵਿਚਾਰ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੇ ਖਡੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨਗੇ।
ਉਨ੍ਹਾਂ ਨੇ ਸਾਰਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਖੇਡਾਂ ਰਾਹੀਂ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ 'ਤੇ ਕ੍ਰੀੜਾ ਭਾਰਤੀ ਦੇ ਰਾਸ਼ਟਰੀ ਸੰਗਠਨ ਮੰਤਰੀ ਪ੍ਰਸਾਦ ਮਹਾਨਕਰ ਨੇ ਆਧੁਨਿਕ ਖੇਡ ਪ੍ਰਬੰਧਨ ਦਾ ਭਾਰਤੀ ਮਾਡਲ 'ਤੇ ਆਯੋਜਿਤ ਦੋ ਦਿਨਾਂ ਸਮੇਲਨ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਇਹ ਸਮੇਲਨ ਖੇਡਾਂ ਵਿੱਚ ਨਵਾਚਾਰ ਨੂੰ ਪ੍ਰੋਤਸਾਹਨ ਦਵੇਗਾ ਅਤੇ ਖਿਡਾਰੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ। ਹਰਿਆਣਾ ਖੇਡ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਸਾਬਕਾ ਡੀਜੀਪੀ ਅਸ਼ੋਕ ਕੁਮਾਰ ਨੇ ਦਸਿਆ ਕਿ ਇਸ ਦੋ ਦਿਨਾਂ ਦੇ ਸੇਮੀਨਾਰ ਦਾ ਉਦੇਸ਼ ਖੇਡਾਂ ਵਿੱਚ ਭਾਰਤੀ ਸਭਿਆਚਾਰ ਦੇ ਸਮਾਵੇਸ਼ ਨੂੰ ਸ਼ਾਮਿਲ ਕਰਨਾ ਹੈ। ਉਨ੍ਹਾਂ ਨੇ ਸਾਲ 2022 ਵਿੱਚ ਸਥਾਪਿਤ ਖੇਡ ਯੂਨੀਵਰਸਿਟੀ ਦੀ ਉਪਲਬਧੀਆਂ 'ਤੇ ਵੀ ਚਾਨਣ ਪਾਇਆ।
ਇਸ ਮੌਕੇ 'ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਰਾਈ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਸੋਨੀਪਤ ਤੋਂ ਵਿਧਾਇਕ ਨਿਖਿਲ ਮਦਾਨ, ਵਿਧਾਇਕ ਪਵਨ ਖਰਖੌਦਾ, ਮੇਅਰ ਰਾਜੀਵ ਜੈਨ, ਕੌਮਾਂਤਰੀ ਪਹਿਲਵਾਨ ਯੋਗੇਸ਼ਵਰ ਦੱਤ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।