ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਧਾਨਸਭਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ 'ਸਦਨ ਸੰਦੇਸ਼' ਦੀ ਕੀਤੀ ਘੁੰਡ ਚੁਕਾਈ
'ਸਦਨ ਸੰਦੇਸ਼' ਜਨਤਾ ਅਤੇ ਸਦਨ ਦੇ ਵਿੱਚ ਸੰਵਾਦ ਦਾ ਮਜਬੂਤ ਸੇਤੂ ਬਨਣ ਦੇ ਨਾਲ ਲੋਕਤਾਂਤਰਿਕ ਪ੍ਰਕ੍ਰਿਆਵਾਂ ਦੀ ਬਣੇਗੀ ਜੀਵੰਤ ਦਸਤਾਵੇਜ
5 Dariya News
ਚੰਡੀਗੜ੍ਹ 02-Dec-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨਸਭਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ 'ਸਦਨ ਸੰਦੇਸ਼' ਦੀ ਘੁੰਡ ਚੁਕਾਈ ਕੀਤੀ। ਮੁੱਖ ਮੰਤਰੀ ਨੇ ਇਸ ਵਿਧਾਨਸਭਾ ਵੱਲੋਂ ਜਨਸੰਚਾਰ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਦੱਸਦੇ ਹੋਏ ਕਿਹਾ ਕਿ ਇਹ ਸਿਰਫ ਮੈਗਜ਼ੀਨ ਦੀ ਘੁੰਡ ਚੁਕਾਈ ਨਹੀ, ਸਗੋ ਨਵੀਂ ਸੋਚ, ਨਵੀਂ ਦਿਸ਼ਾ ਅਤੇ ਨਵੇਂ ਸੰਕਲਪ ਦੀ ਸ਼ੁਰੂਆਤ ਹੈ।
ਹਰਿਆਣਾ ਵਿਧਾਨਸਭਾ ਦੇ ਪਰਿਸਰ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ, ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਬੀ.ਬੀ. ਬਤਰਾ ਸਮੇਤ ਮੰਤਰੀ, ਵਿਧਾਇਕ ਅਤੇ ਅਧਿਕਾਰੀ ਮੌਜੂਦ ਰਹੇ। ਮੁੱਖ ਮੰਤਰੀ ਨੇ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਅਤੇ ਪ੍ਰਕਾਸ਼ਨ ਨਾਲ ੧ੁੜੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਦਨ ਸੰਦੇਸ਼ ਮੈਗਜ਼ੀਨ ਜਨਤਾ ਅਤੇ ਸਦਨ ਦੇ ਵਿਚ ਸੰਵਾਦ ਦਾ ਇੱਕ ਮਜਬੂਤ ਸੇਤੂ ਹੋਵੇਗਾ।
ਇਹ ਮੈਗਜ਼ੀਨ ਨਾ ਸਿਰਫ ਵਿਧਾਨਸਭਾ ਦੀ ਕਾਰਵਾਈ, ਫੈਸਲਿਆਂ ਅਤੇ ਵਿਧਾਈ ਪ੍ਰਕ੍ਰਿਆਵਾਂ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ, ਸਗੋ ਲੋਕਤਾਂਤਰਿਕ ਮੁੱਲਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਵੀ ਮਹਤੱਵਪੂਰਣ ਭੁਮਿਕਾ ਨਿਭਾਏਗੀ। ਮੈਗਜ਼ੀਨ ਰਾਹੀਂ ਨਾਗਰਿਕਾਂ ਨੂੰ ਸਦਨ ਦੀ ਗਤੀਵਿਧੀਆਂ, ਨੀਤੀਗਤ ਚਰਚਾਵਾਂ ਅਤੇ ਮਹਤੱਵਪੂਰਣ ਵਿਧਾਈ ਪਹਿਲਾਂ ਦੀ ਸੁਵਿਵਸਥਿਤ ਜਾਣਕਾਰੀ ਪ੍ਰਾਪਤ ਹੋਵੇਗੀ।
ਲੋਕਤਾਂਤਰਿਕ ਪ੍ਰਕ੍ਰਿਆਵਾਂ ਦਾ ਜੀਵੰਤ ਦਸਤਾਵੇਜ਼ ਬਣੇਗੀ ਮੈਗਜ਼ੀਨ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਮੈਗਜ਼ੀਨ ਦਾ ਉਦੇਸ਼ ਮੈਂਬਰਾਂ ਅਤੇ ਪਾਠਕਾਂ ਨੂੰ ਉਪਯੋਗੀ ਜਾਣਕਾਰੀ ਦੇਣਾ ਅਤੇ ਵਿਚਾਰਾਂ ਦੀ ਅਭਿਵਿਅਕਤੀ ਦਾ ਮੰਚ ਪ੍ਰਦਾਨ ਕਰਨਾ ਹੈ। ਇਹ ਮੈਗਜ਼ੀਨ ਸਾਡੇ ਲੋਕਤਾਂਤਰਿਕ ਮੁੱਲਾਂ, ਵਿਧਾਈ ਪਰੰਪਰਾਵਾਂ ਅਤੇ ਸਦਨ ਦੀ ਗਰਿਮਾ ਨੂੰ ਨਵੀਂ ਊਰਜਾ ਦੇਣ ਦਾ ਇੱਕ ਮਜਬੂਤ ਸਰੋਤ ਬਣੇਗੀ।
ਮੈਗਜ਼ੀਨ ਲੋਕਤਾਂਤਰਿਕ ਪ੍ਰਕ੍ਰਿਆਵਾਂ ਦਾ ਇੱਕ ਜੀਵੰਤ ਜਿਮੇਵਾਰੀ ਹੈ, ਜੋ ਖੋਜਕਾਰਾਂ, ਵਿਦਿਆਰਥੀਆਂ ਅਤੇ ਉਨਾਂ ਸਾਰੇ ਨਾਗਰਿਕਾਂ ਲਈ ਵੀ ਮਾਰਗਦਰਸ਼ਿਕਾ ਬਣੇਗੀ, ਜੋ ਲੋਕਤਾਂਤਰਿਕ ਪ੍ਰਕ੍ਰਿਆਵਾਂ ਨੂੰ ਗਹਿਰਾਈ ਨਾਲ ਸਮਝਣਾ ਚਾਹੁੰਦੇ ਹਨ।
ਜਨਤਾ ਦਾ ਭਰੋਸਾ ਬਣਾਏ ਰੱਖਣਾ ਜਨ-ਪ੍ਰਤੀਨਿਧੀਆਂ ਦੀ ਸਮੂਹਿਕ ਜਿਮੇਵਾਰੀ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਵਿਸ਼ਵ ਦਾ ਸੱਭ ਤੋਂ ਵੱਡਾ ਅਤੇ ਜੀਵੰਤ ਲੋਕਤੰਤਰ ਹੈ। ਇਸ ਦੀ ਅਸਲੀ ਤਾਕਤ ਸਿਰਫ ਚੋਣਾਂ ਵਿੱਚ ਨਹੀਂ, ਸਗੋ ਉਸ ਭਰੋਸੇ ਵਿੱਚ ਨਿਹਿਤ ਹੈ, ਜੋ ਜਨਤਾ ਆਪਣੇ ਪ੍ਰਤੀਨਿਧੀਆਂ 'ਤੇ ਕਰਦੀ ਹੈ। ਜਦੋਂ ਇੱਕ ਆਮ ਨਾਗਰਿਕ ਵੋਟਿੰਗ ਕਰਦਾ ਹੈ, ਤਾਂ ਉਹ ਆਪਣੇ ਸਪਨਿਆਂ, ਉਮੀਦਾਂ ਅਤੇ ਭਰੋਸੇ ਨੂੰ ਆਪਣੇ ਜਨ ਪ੍ਰਤੀਨਿਧੀ ਦੇ ਹੱਥਾਂ ਵਿੱਚ ਸੌਂਪਦਾ ਹੈ।
ਇਸ ਲਈ, ਜਨਤਾ ਦਾ ਭਰੋਸਾ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਸਮੂਹਿਕ ਜਿਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਆਤਮਾ ਸਾਡੀ ਵਿਧਾਇਕਾਵਾਂ ਵਿੱਚ ਵਸਦੀ ਹੈ। ਸੰਸਦ ਅਤੇ ਰਾਜ ਵਿਧਾਨਸਭਾਵਾਂ ਉਹ ਸਥਾਨ ਹੈ, ਜਿੱਥੇ ਕਾਨੂੰਨ ਬਣਦੇ ਹਨ, ਨੀਤੀਆਂ ਤੈਅ ਹੁੰਦੀਆਂ ਹਨ ਅਤੇ ਕਾਰਜਪਾਲਿਕਾ ਦੀ ਜਵਾਬਦੇਹੀ ਯਕੀਨੀ ਹੁੰਦੀ ਹੈ।
ਸਦਨ ਵਿੱਚ ਹੋਣ ਵਾਲੀ ਹਰ ਚਰਚਾ, ਹਰ ਬਹਿਸ ਅਤੇ ਹਰ ਫੈਸਲਾ ਦਾ ਸਿੱਧਾ ਸਬੰਧ ਨਾਗਰਿਕਾਂ ਦੇ ਜੀਵਨ ਤੋਂ ਹੁੰਦਾ ਹੈ। ਇਸ ਲਈ, ਸਾਡੀ ਸਾਰਿਆਂ ਦੀ ਜਿਮੇਵਾਰੀ ਹੈ ਕਿ ਅਸੀਂ ਸਦਨ ਵਿੱਚ ਮੌਜੂਦ ਰਹਿਣ। ਨਾਲ ਹੀ, ਅਸੀਂ ਅਧਿਐਨ ਤੇ ਖੋਜ ਕਰਨ ਅਤੇ ਜਨਤਾ ਦੀ ਭਾਵਨਾਵਾਂ ਨੁੰ ਸਮਝ ਕੇ ਸਾਰਥਕ ਅਤੇ ਰਚਨਾਤਮਕ ਬਹਿਸ ਵਿੱਚ ਹਿੱਸਾ ਲੇਣ।
ਸਰਕਾਰ ਅਤੇ ਵਿਰੋਧੀ ਧਿਰ, ਦੋਨਾਂ ਦੀ ਸਮਾਨ ਜਿਮੇਵਾਰੀ ਹੈ ਕਿ ਉਹ ਜਨਹਿਤ ਨੂੰ ਸੱਭ ਤੋਂ ਉੱਪਰ ਰੱਖਣ
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਲੋਕਤੰਤਰ ਦੀ ਮਜਬੂਤੀ ਉਸ ਦਾ ਸੰਵਾਦ ਸਭਿਆਚਾਰ 'ਤੇ ਨਿਰਭਰ ਕਰਦੀ ਹੈ। ਮੱਤਭੇਦ ਲੋਕਤੰਤਰ ਦਾ ਸਵਭਾਵਿਕ ਅਤੇ ਜਰੁਰੀ ਹਿੱਸਾ ਹੈ, ਪਰ ਸਰਕਾਰ ਅਤੇ ਵਿਰੋਧੀ ਧਿਰ, ਦੋਨਾਂ ਦੀ ਸਮਾਨ ਜਿਮੇਵਾਰੀ ਹੈ ਕਿ ਉਹ ਜਨਹਿਤ ਨੂੰ ਸੱਭ ਤੋਂ ਉੱਪਰ ਰੱਖਣ ਅਤੇ ਵਿਚਾਰ-ਵਟਾਂਦਰਾਂ ਦੀ ਉਸ ਪਰੰਪਰਾ ਨੂੰ ਅੱਗੇ ਵਧਾਉਣ ਜੋ ਸਾਡੀ ਵਿਧਾਨਸਭਾ ਦੀ ਪਹਿਚਾਣ ਹਨ।
ਉਨ੍ਹਾਂ ਨੇ ਕਿਹਾ ਕਿ ਸਭਾ ਅਤੇ ਕਮੇਟੀਆਂ ਦੀ ਮੀਟਿੰਗਾਂ, ਬਿੱਲਾਂ ਦਾ ਅਧਿਐਨ, ਨੀਤੀਆਂ ਦਾ ਵਿਸ਼ਲੇਸ਼ਣ, ਇਹ ਸਾਰੇ ਵਿਧਾਈ ਕੰਮ ਜਨ-ਪ੍ਰਤੀਨਿਧੀਆਂ ਦੀ ਜਿਮੇਵਾਰੀ ਨੁੰ ਦਰਸ਼ਾਉਂਦੇ ਹਨ। ਅੱਜ ਖੋਜ-ਅਧਾਰਿਤ ਵਿਧਾਈ ਕੰਮਾਂ ਦੀ ਜਰੂਰਤ ਪਹਿਲਾਂ ਤੋਂ ਵੱਧ ਗਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ।
ਇਸ ਟੀਚੇ ਦੀ ਸਿੱਦੀ ਤਾਂਹੀ ਸੰਭਵ ਹੈ, ਜਦੋਂ ਜਨਪ੍ਰਤੀਨਿਧੀ ਆਪਣੀ ਭੁਮਿਕਾ ਨੂੰ ਗੰਭੀਰਤਾ ਨਾਲ ਨਿਭਾਉਣ, ਨੀਤੀਆਂ ਨੁੰ ਸਮਝਣ ਅਤੇ ਵਿਕਾਸ ਦੀ ਗਤੀ ਨੂੰ ਤੇਜ ਕਰਨ ਲਈ ਠੋਸ ਹੱਲ ਦੇਣ।
ਵਿਧਾਈ ਢਾਂਚੇ ਨੁੰ ਹੋਰ ਵੱਧ ਸਮਰੱਥ ਅਤੇ ਆਧੁਨਿਕ ਬਨਾਉਣ ਲਈ ਹਰਿਆਣਾ ਵਿਧਾਨਸਭਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨ
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨਸਭਾ ਸਪੀਕਰ ਦੇ ਅਗਵਾਈ ਹੇਠ ਹਰਿਆਣਾ ਵਿਧਾਨਸਭਾ ਇਸ ਦਿਸ਼ਾ ਵਿੱਚ ਲਗਾਤਾਰ ਮਹਤੱਵਪੂਰਣ ਕਦਮ ਚੁੱਕ ਰਹੀ ਹੈ। ਸਦਨ ਦੀ ਕਾਰਜ ਸਮਰੱਥਾ ਵਧਾਉਣ ਲਈ ਆਧੁਨਿਕ ਤਕਨੀਕ ਦੀ ਵਰਤੋ, ਈ-ਵਿਧਾਨ ਦੀ ਸਫਲਤਾਪੂਰਵਕ ਸ਼ੁਰੂਆਤ, ਕਮੇਟੀਆਂ ਦੇ ਕੰਮ ਵਿੱਚ ਪਾਰਦਰਸ਼ਿਤਾ ਅਤੇ ਮੈਂਬਰਾਂ ਨੂੰ ਸਿਖਲਾਈ ਤੇ ਅਧਿਐਨ ਦੌਰਾ ਦੀ ਵਿਵਸਥਾ ਕੀਤੀ ਗਈ ਹੈ।
ਇਹ ਸਾਰੇ ਯਤਨ ਵਿਧਾਈ ਢਾਂਚੇ ਨੂੰ ਹੋਰ ਵੱਧ ਸਮਰੱਥ ਅਤੇ ਆਧੁਨਿਕ ਬਣਾਉਂਦੇ ਹਨ। ਇੰਨੀ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਦਨ ਸੰਦੇਸ਼ ਮੈਗਜ਼ੀਨ ਦਾ ਪ੍ਰਕਾਸ਼ਨ ਬਹੁਤ ਮਹਤੱਵਪੂਰਣ ਹੈ। ਇਹ ਵਿਧਾਈ ਗਤੀਵਿਧੀਆਂ ਦੀ ਜਾਣਕਾਰੀ ਦਵੇਗੀ। ਨਾਲ ਹੀ, ਮੈਂਬਰਾਂ ਦੇ ਵਿਚਾਰਾਂ, ਵਿਸ਼ਲੇਸ਼ਨ ਅਤੇ ਤਜਰਬਿਆਂ ਨੂੰ ਪਾਠਕਾਂ ਤੱਕ ਪਹੁੰਚਾਏਗੀ।
ਇਸ ਮੌਕੇ 'ਤੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਕੁਮਾਰੀ ਆਰਤੀ ਸਿੰਘ ਰਾਓ ਅਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਵੀ ਮੌਜੂਦ ਰਹੇ।