ਅੰਬਾਲਾ ਕੈਂਟ ਵਿੱਚ ਈਐਸਆਈਸੀ ਦਾ 100 ਬਿਸਤਰਿਆਂ ਦੇ ਆਧੁਨਿਕ ਹਸਪਤਾਲ ਦਾ ਜਲਦੀ ਹੋਵੇਗਾ ਨਿਰਮਾਣ - ਅਨਿਲ ਵਿਜ
ਹਜਾਰਾਂ ਉਦਯੋਗਿਕ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇਗਾ ਗੁਣਵੱਤਾਪੂਰਣ ਸਿਹਤ ਲਾਭ
5 Dariya News
ਚੰਡੀਗੜ੍ਹ 01-Dec-2025
ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਵੱਲੋਂ 100 ਬਿਸਤਰਿਆਂ ਦਾ ਅੱਤਆਧੁਨਿਕ ਹਸਪਤਾਲ ਸਥਾਪਿਤ ਕੀਤੇ ਜਾਣ ਦਾ ਰਸਤਾ ਹੁਣ ਪੂਰੀ ਤਰ੍ਹਾ ਨਾਲ ਪ੍ਰਸ਼ਸਤ ਹੋ ਗਿਆ ਹੈ। ਇਹ ਹਸਪਤਾਲ ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਸੰਜੀਵਨੀ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਿਹਤਰ ਅਤੇ ਨੇੜੇ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ।
ਸ੍ਰੀ ਅਨਿਲ ਵਿਜ ਨੇ ਅੱਜ ਇੱਥੇ ਚੰਡੀਗੜ੍ਹ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਨੂੰ 16 ਦਸੰਬਰ, 2025 ਤੱਕ ਸੈਕਟਰ-33 (ਭਾਗ-1) ਅੰਬਾਲਾ ਕੈਂਟ ਵਿੱਚ ਪ੍ਰਸਤਾਵਿਤ ਸਥਾਨ ਦੇ ਅਲਾਟਮੈਂਟ ਸਬੰਧੀ ਰਸਮੀ ਪੱਤਰ (ਆਫਰ ਲੇਟਰ) ਸਟੀਕ ਲਾਗਤ ਨਾਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਈਐਸਆਈਸੀ ਵੱਲੋਂ ਭੁਮੀ ਭੁਗਤਾਨ ਕਰ ਹਸਪਤਾਲ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।
ਸਾਹਾ ਉਦਯੋਗਿਕ ਖੇਤਰ ਤੇ ਨੇੜੇ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਬੀਮਤ ਕੰਮਗਰਾਂ ਨੂੰ ਮਿਲੇਗਾ ਸਿੱਧਾ ਲਾਭ - ਵਿਜ
ਕਿਰਤ ਮੰਤਰੀ ਨੇ ਕਿਹਾ ਕਿ ਅੰਬਾਲਾ ਕੈਂਟ ਤੇ ਸਾਹਾ ਉਦਯੋਗਿਕ ਖੇਤਰ ਅੰਬਾਲਾ ਕੈਂਟ ਸੈਕਟਰ-33 ਦੇ ਨਾਲ ਹੀ ਸਥਿਤ ਹੈ, ਜਿੱਥੇ ਹਜਾਰਾਂ ਮਜਦੂਰ ਕੰਮ ਕਰਦੇ ਹਨ। ਇੰਨ੍ਹਾਂ ਸਾਰੇ ਬੀਮਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਸ ਹਸਪਤਾਲ ਤੋਂ ਸਿੱਧਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਇਸ ਪਰਿਯੋ੧ਨਾ ਨੂੰ ਅੰਬਾਲਾ ਕੈਂਟ ਅਤੇ ਨੇੜੇ ਦੇ ਖੇਤਰਾਂ ਅਤੇ ਬੋਡਰ ਜਿਲ੍ਹਿਆਂ ਲਈ ਇੱਕ ਵੱਡੀ ਉਪਲਬਧੀ ਦਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਖੁਦ ਇਸ ਪਰਿਯੋਜਨਾ ਨੂੰ ਅੱਗੇ ਵਧਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗਾਂ ਦੇ ਨਾਲ ਤਾਲਮੇਲ ਬਣਾਏ ਹੋਏ ਹਨ। ਇਸ ਹਸਪਤਾਲ ਦੀ ਸਥਾਪਨਾ ਅੰਬਾਲਾ ਦੇ ਬੀਮਤ ਕਮਿਊਨਿਟੀ ਲਈ ਬਿਹਤਰ, ਸਮੇਂਬੱਧ ਅਤੇ ਮਰੀਜ-ਕੇਂਦ੍ਰਿਤ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ।
ਬੀਮਤ ਮਜਦੂਰਾਂ ਨੂੰ ਮਿਲੇਗੀ ਇਹ ਸਹੂਲਤਾਂ
ਉਨ੍ਹਾਂ ਨੇ ਦਸਿਆ ਕਿ ਹਸਪਤਾਲ ਵਿੱਚ ਸਾਰੇ ਅੱਤਆਧੁਨਿਕ ਸਹੂਲਤਾਂ ਜਿਵੇਂ ਕਿ ਮੇਡੀਸਿਨ, ਸਰਜਰੀ, ਪ੍ਰਸਤੁਤੀ ਅਤੇ ਇਸਤਰੀ ਰੋਗ, ਬਾਲ ਰੋਗ, ਅਸਿਥ ਰੋਗ, ਈਐਨਟੀ, ਅੱਖਾ ਦੇ ਰੋਗ, ਸਕਿਨ ਰੋਗ, ਮਨੋਰੋਗ ਅਤੇ ਐਮਰਜੈਂਸੀ ਮੈਡੀਕਲ ਗਰਵੀ ਪ੍ਰਮੁੱਖ ਸੇਵਾਵਾਂ ਪ੍ਰਦਾਨ ਕਰੇਗਾ। ਹਸਪਤਾਲ ਵਿੱਚ 24&7 ਐਮਰਜੈਂਸੀ ਤੇ ਟ੍ਰਾਮਾ ਕੇਅਰ, ਆਧੁਨਿਕ ਆਈਸੀਯੂ, ਉਨੱਤ ਜਾਂਚ ਸਹੂਲਤਾਂ ਅਤੇ ਇਨ ਪੇਸ਼ੇਂਟ, ਆਊਟ-ਪੇਸ਼ੇਂਟ ਅਤੇ ਡੇ-ਕੇਅਰ ਸੇਵਾਵਾਂ ਉਪਲਬਧ ਰਹਿਣਗੀਆਂ, ਤਾਂ ਜੋ ਬੀਮਤ ਵਿਅਕਤੀਆਂ ਨੂੰ ਸਮੇਂ 'ਤੇ ਹੋਰ ਸਹੀ ਉਪਚਾਰ ਮਿਲ ਸਕੇ।
ਮੇਰੀ ਪ੍ਰਾਥਮਿਕਤਾ ਹਮੇਸ਼ਾ ਰਹੀ ਹੈ ਕਿ ਕੋਈ ਵੀ ਮਜਦੂਰ ਇਲਾਜ ਲਈ ਭਟਕੇ ਨਹੀਂ - ਵਿਜ
ਉਨ੍ਹਾਂ ਨੇ ਕਿਹਾ ਕਿ ਮੇਰੀ ਪ੍ਰਾਥਮਿਕਤਾ ਹਮੇਸ਼ਾ ਰਹੀ ਹੈ ਕਿ ਅੰਬਾਲਾ ਕੈਂਟ ਦੇ ਲੋਕ ਸਿਹਤ ਸਹੂਲਤਾਂ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਣ। ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਕੋਈ ਵੀ ਮਜਦੂਰ ਇਲਾਜ ਲਈ ਭਟਕੇ ਨਹੀਂ। ਇਹ ਹਸਪਤਾਲ ਮਜਦੂਰ ਵਰਗ ਅਤੇ ਆਮ ਨਾਗਰਿਕਾਂ ਦੋਨੋਂ ਨੁੰ ਰਾਹਤ ਪ੍ਰਦਾਨ ਕਰੇਗਾ।
ਸ੍ਰੀ ਅਨਿਲ ਵਿਜ ਨੇ ਭਰੋਸਾ ਜਤਾਇਆ ਕਿ ਭੂਮੀ ਅਲਾਟਮੈਂਟ ਦੀ ਰਸਮੀ ਕਾਰਵਾਈਆਂ ਦੇ ਪੂਰਾ ਹੁੰਦੇ ਹੀ ਹਸਪਤਾਲ ਦਾ ਨਿਰਮਾਣ ਕੰਮ ਤੇਜੀ ਨਾਲ ਅੱਗੇ ਵਧੇਗਾ ਅਤੇ ਨਿਰਧਾਰਿਤ ਸਮੇਂ ਵਿੱਚ ਪੂਰਾ ਕਰ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ। ਸ੍ਰੀ ਵਿਜ ਨੇ ਦਸਿਆ ਕਿ ਹਾਲ ਹੀ ਵਿੱਚ ਸਕੱਤਰ, ਡੀਪੀਆਈਆਈਟੀ, ਭਾਰਤ ਸਰਕਾਰ ਦੀ ਅਗਵਾਈ ਹੇਠ ਮੁੱਖ ਸਕੱਤਰ ਦਫਤਰ ਵਿੱਚ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪ੍ਰੋ੧ੈਕਟ ਮਾਨੀਟਰਿੰਗ ਗਰੁੱਪ (ਪੀਐਮਜੀ) ਪੋਰਟਲ 'ਤੇ ਪੈਂਡਿੰਗ ਪਰਿਯੋਜਨਾਵਾਂ ਦੀ ਵਿਸਤਾਰ ਸਮੀਖਿਆ ਹੋਈ।
ਇਸੀ ਮੀਟਿੰਗ ਵਿੱਚ ਅੰਬਾਲਾ ਕੈਂਟ ਵਿੱਚ ਈਅੇਸਆਈਸੀ ਹਸਪਤਾਲ ਸਥਾਪਨਾ ਦੇ ਪੈਂਡਿੰਗ ਭੁਮੀ ਅਲਾਟਮੈਂਟ ਮੁੱਦੇ ਨੁੰ ਪ੍ਰਾਥਮਿਕਤਾ ਨਾਲ ਹੱਲ ਤਹਿਤ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਪਰਿਯੋਜਨਾ ਕੇਂਦਰ ਅਤੇ ਰਾਜ ਦੋਨੋਂ ਸਰਕਾਰਾਂ ਦੀ ਸਿਹਤ ਸੇਵਾਵਾਂ ਨੂੰ ਉਨੱਤ ਬਨਾਉਣ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ।