ਐਨਆਈਟੀ ਕੁਰੂਕਸ਼ੇਤਰ ਖੋਜ ਨਵਾਚਾਰ ਦਾ ਮਜਬੂਤ ਥੰਮ੍ਹ ਬਣ ਕੇ ਨਵੀਂ ਉਚਾਈਆਂ ਛੋਹੇਗਾ - ਪ੍ਰੋਫੈਸਰ ਅਸੀਮ ਕੁਮਾਰ ਘੋਸ਼
ਐਨਆਈਟੀ ਕੁਰੂਕਸ਼ੇਤਰ ਦੇ 20ਵੇਂ ਕੰਨਵੋਕੇਸ਼ਨ ਸਮਾਰੋਹ ਵਿੱਚ ਉੱਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਮੁੱਖ ਮਹਿਮਾਨ ਵਜੋ ਕੀਤੀ ਸ਼ਿਰਕਤ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਰਹੇ ਮੌਜੂਦ
5 Dariya News
ਕੁਰੂਕਸ਼ੇਤਰ 30-Nov-2025
ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਐਨਆਈਟੀ ਕੁਰੂਕਸ਼ੇਤਰ, ਜੋ ਭਾਂਰਤ ਦੇ ਰਿਸਰਚ ਅਤੇ ਇਨੋਵੇਸ਼ਨ ਇਕੋਸਿਸਟਮ ਵਿੱਚ ਇੱਕ ਮਹਤੱਵਪੂਰਣ ਥੰਮ੍ਹ ਵਜੋ ਤੇਜੀ ਨਾਲ ਉਭਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਗੌਰਵ ਅਤੇ ਉਪਲਬਧੀਆਂ ਦੀ ਨਵੀਂ ਉਚਾਈਆਂ ਨੂੰ ਪ੍ਰਾਪਤ ਕਰੇਗਾ।ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਐਤਵਾਰ ਨੂੰ ਐਨਆਈਟੀ ਕੁਰੂਕਸ਼ੇਤਰ ਦੇ 20ਵੇਂ ਕੰਨਵੋਕੇਸ਼ਨ ਸਮਾਰੋਹ ਵਿੱਚ ਨੋਜੁਆਨ ਗਰੈਜੂਏਟਸ ਅਤੇ ਮੈਡਲ ਪ੍ਰਾਪਤਕਰਤਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਮਾਰੋਹ ਵਿੱਚ ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਮੁੱਖ ਮਹਿਮਾਨ ਵਜੋ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਏ।
ਨਵੇਂ ਗਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀਆਂ ਵਿਕਸਿਤ ਭਾਰਤ ”2047 ਦੇ ਉਸ ਵਿਆਪਕ ਵਿਜਨ ਤੋਂ ਪੇ੍ਰਰਿਤ ਹਨ, ਜਿਸ ਦੇ ਪ੍ਰਤੀ ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਿਖਿਆ ਸੁਧਾਰ, ਡਿਜੀਟਲ ਗਵਰਨੈਂਸ, ਉਦਯੋਗਿਕ ਸਾਝੇਦਾਰੀ ਅਤੇ ਸਮਾਵੇਸ਼ੀ ਗ੍ਰਾਮੀਣ ਵਿਕਾਸ ਨੂੰ ਲੈ ਕੇ ਦ੍ਰਿੜਤਾ ਨਾਲ ਪ੍ਰਤੀਬੱਧ ਹੈ।
ਰਾਜਪਾਲ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਐਨਆਈਟੀ ਕੁਰੂਕਸ਼ੇਤਰ ਨੇ ਵਿਦਿਅਕ ਖੇਤਰ ਵਿੱਚ ਵਰਨਣਯੋਗ ਰੂਪਾਂਤਰਣ ਕੀਤਾ ਹੈ। ਇਹ ਸੰਸਥਾਨ ਹੁਣ 15 ਗਰੈਜੂਏਟ ਪ੍ਰੋਗਰਾਮ ਅਤੇ 28 ਪੋਸਟ ਗਰੈਜੂਏਟ ਪ੍ਰੋਗਰਾਮ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ 17 ਐਮ.ਟੇਮ, ਚਾਰ ਐਮ.ਐਸਸੀ, ਐਮਬੀਏ, ਐਮਸੀਏ ਅਤੇ ਇੰਟੀਗ੍ਰੇਟੇਡ ਬੀ.ਟੇਕ-ਐਮ.ਟੇਕ ਸਮੇਤ ਹੋਰ ਪ੍ਰੋਗਰਾਮ ਸ਼ਾਮਿਲ ਹਨ।
ਊਨ੍ਹਾਂ ਨੇ ਕਿਹਾ ਕਿ ਇਹ ਕੰਨਵੋਕੇਸ਼ਨ ਸਮਾਰੋਹ ਸਿਰਫ ਡਿਗਰੀ ਪ੍ਰਦਾਨ ਕਰਨ ਦਾ ਮੌਕਾ ਨਾ ਰਹੇ, ਸਗੋ ਆਪਣੇ ਗਿਆਨ ਦੀ ਵਰਤੋ ਨਿਰਮਤਾ, ਕਰੁਦਾ ਅਤੇ ਜਿਮੇਵਾਰੀ ਦੇ ਨਾਲ ਕਰਨ ਦਾ ਇੱਕ ਸੰਕਲਪ ਬਣੇ। ਮੇਰੀ ਕਾਮਨਾ ਹੈ ਕਿ ਤੁਸੀਂ ਆਜੀਵਨ ਸਿੱਖਦੇ ਰਹੋ ਅਤੇ ਇੱਕ ਖੁਸ਼ਹਾਲ, ਸਮਾਵੇਸ਼ੀ ਅਤੇ ਲਗਾਤਾਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ, ਇੱਕ ਅਜਿਹਾ ਭਾਰਤ, ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਆਦਰਸ਼ ਵਿੱਚ ਸੱਚੇ ਮਨ ਨਾਲ ਵਿਸ਼ਵਾਸ ਕਰਦਾ ਹੈ।
ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਨੋਜੁਆਨਾਂ ਦੀ ਭੁਮਿਕਾ ਸੱਭ ਤੋਂ ਅਹਿਮ , ਯੁਵਾ ਬਨਣ ਨਵਾਚਾਰ ਦੇ ਅਗਰਦੂਰਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਦਲਦੇ ਦੌਰ ਵਿੱਚ ਚਨੌਤੀਆਂ ਦਾ ਸਰਲ ਤੇ ਪ੍ਰਭਾਵੀ ਹੱਲ ਸਿਰਫ ਨਵਾਚਾਰ ਨਾਲ ਸੰਭਵ ਹੈ। ਉਨ੍ਹਾਂ ਨੇ ਡਿਗਰੀ ਧਾਰਕ ਅਤੇ ਮੈਡਲ ਲੈਣ ਵਾਲੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਗਿਆਨ ਅਤੇ ਸਕਿਲ ਦੀ ਵਰਤੋ ਸਮਾਜ ਦੀ ਸਮਸਿਆਵਾਂ ਨੂੰ ਸਰਲ ਬਨਾਉਣ ਵਿੱਚ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਨੋਜੁਆਨਾਂ ਦੀ ਭੁਮਿਕਾ ਸੱਭ ਤੋਂ ਮਹਤੱਵਪੂਰਣ ਹੈ।
ਦੇਸ਼ ਨੂੰ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਦੀ ਜਿਮੇਵਾਰੀ ਨੌਜੁਆਨਾਂ ਦੇ ਮੋਢਿਆਂ 'ਤੇ ਹੈ। ਅਜਿਹੇ ਵਿੱਚ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਨੋਕਰੀ ਪਾਉਣ ਦਾ ਟੀਚਾ ਨਾ ਰੱਖਣ, ਸਗੋ ਰੁਜ਼ਗਾਰ ਸ੍ਰਿਜਕ, ਸਮਾਧਾਨਕਰਤਾ ਅਤੇ ਨਵਾਚਾਰ ਦੇ ਅਗਰਦੂਰਤ ਬਣਨਣ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਪਾਧੀ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਕਿਸੇ ਵੀ ਵਿਦਿਅਕ ਸੰਸਥਾਨ ਦੇ ਇਤਿਹਾਸ ਦਾ ਮੀਲ ਦਾ ਪੱਥਰ ਹੁੰਦਾ ਹੈ। ਉਨ੍ਹਾਂ ਨੇ ਵਿਫਿਦਆਰਥੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਐਨਆਈਟੀ ਕੁਰੂਕਸ਼ੇਤਰ ਨੇ 1963 ਤੋਂ ਹੁਣ ਤੱਕ ਲੰਬੀ ਵਿਕਾਸ ਯਾਤਰਾ ਤੈਅ ਕੀਤੀ ਹੈ ਅਤੇ ਤਕਨੀਕੀ ਸਿਖਿਆ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਘਰ 'ਤੇ ਆਪਣੀ ਵੱਖ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਇੱਥੋਂ ਨਿਕਲੇ ਵਿਦਿਆਰਥੀ ਅੱਜ ਦੁਨੀਆਭਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ ਅਤੇ ਹਰਿਆਣਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਧਰਮਖੇਤਰ ਕੁਰੂਕਸ਼ੇਤਰ ਦੇ ਇਤਿਹਾਸਕ ਮਹਤੱਵ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਉਹੀ ਭੂਮੀ ਹੈ ਜਿੱਥੇ 5,163 ਸਾਲ ਪਹਿਲਾਂ ਮਹਾਭਾਰਤ ਦਾ ਯੁੱਧ ਹੋਇਆ ਸੀ ਅਤੇ ਜਿੱਥੇ ਵਿਗਿਆਨ ਤੇ ਤਕਨੀਕ ਦਾ ਸਰਵੋਚ ਪੱਧਰ ਦੇਖਣ ਨੂੰ ਮਿਲਿਆ। ਉਸ ਯੁੱਧ ਵਿੱਚ ਵਰਤੋ ਕੀਤੇ ਗਏ ਅਸਤਰ-ਸ਼ਸਤਰ ਦੇ ਵਿਦਿਆਨ ਅਤੇ ਤਕਨੀਕ ਤੱਕ ਹੁਣ ਵੀ ਦੁਨੀਆ ਦਾ ਕੋਈ ਦੇਸ਼ ਨਹੀਂ ਪਹੁੰਚਿਆ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸਰਕਾਰ ਸਕਿਲ ਵਿਕਾਸ ਅਤੇ ਤਕਨੀਕੀ ਸਿਖਿਆ ਨੂੰ ਲੈ ਕੇ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਗਠਨ ਦੇ ਸਮੇਂ ਹਰਿਆਣਾ ਵਿੱਚ ਇੱਕ ਵੀ ਤਕਨੀਕੀ ਯੂਨੀਵਰਸਿਟੀ ਨਹੀਂ ਸੀ, ਪਰ ਹੁਣ ਇੰਨ੍ਹਾਂ ਦੀ ਗਿਣਤੀ 4 ਹੋ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਰਕਾਰੀ ਤਕਨੀਕੀ ਸੰਸਥਾਨ 29 ਸਨ, ਜੋ ਹੁਣ ਵੱਧ ਕੇ 44 ਹੋ ਗਏ ਹਨ, ਜਦੋਂ ਕਿ ਨਿਜੀ ਸੰਸਥਾਨਾ ਦੀ ਗਿਣਤੀ 198 ਹੈ। ਰਾਜ ਵਿੱਚ 4 ਸਰਕਾਰੀ ਪੋਲੀਟੈਕਨਿਕ ਸੰਸਥਾਨਾਂ ਵਿੱਚ ਐਕਸੀਲੈਂਸ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 4 ਨਵੇਂ ਪੋਲੀਟੈਕਨਿਕ ਦੀ ਸਥਾਪਨਾ ਪ੍ਰਕ੍ਰਿਆ ਵਿੱਚ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਕਿਲ ਵਿਕਾਸ ਸੱਭ ਤੋਂ ਮਹਤੱਵਪੂਰਣ ਉਪਕਰਣ ਹੈ, ਇਸ ਲਈ ਹਰਿਆਣਾ ਵਿੱਚ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਸਿਖਿਆ ਨੂੰ ਸਕਿਲ ਅਧਾਰਿਤ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦਸਿਆ ਕਿ ਪਲਵਲ ਦੇ ਦੁਧੋਲਾ ਵਿੱਚ ਸਥਾਪਿਤ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਨੌਜੁਆਨਾਂ ਨੂੰ ਨਵੀਂ ਤਕਨੀਕਾਂ ਵਿੱਚ ਕੁਸ਼ਲ ਬਨਾਉਣ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਜੋ ਪਹਿਲਾਂ ਖੇਤੀਬਾੜੀ ਪ੍ਰਧਾਨ ਸੂਬਾ ਸੀ, ਅੱਜ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸ ਮੌਕੇ 'ਤੇ ਚੇਅਰਮੈਨ, ਬੋਰਡ ਆਫ ਗਵਰਨਰਸ, ਐਨਆਈਟੀ ਕੁਰੂਕਸ਼ੇਤਰ ਡਾ. ਤੇਜਸਵਿਨੀ ਅਨੰਤ ਕੁਮਾਰ, ਐਨਆਈ ਕੁਰੂਕਸ਼ੇਤਰ ਦੇ ਨਿਦੇਸ਼ਕ ਪ੍ਰੋਫੈਸਰ ਬੀ.ਬੀ. ਰਮਨਾ ਰੇਡੀ ਸਮੇਤ ਹੋਰ ਮਾਣਯੋਗ ਵੀ ਮੌਜੂਦ ਰਹੇ।