5 Dariya News

ਕੌਮਾਂਤਰੀ ਫਿਲਮ ਮਹੋਤਸਵ (੧--੧ 2025) ਵਿੱਚ ਹਰਿਆਣਾ ਨੇ ਬਿਖੇਰਿਆ ਆਪਣੇ ਸਭਿਆਚਾਰ ਦਾ ਰੰਗ

ਹਰਿਆਣਾ ਦੀ ਸ਼ਾਨਦਾਰ ਝਾਂਕੀ ਨੋਨਸਟਾਪ ਫਿਲਮੀ ਹਰਿਆਣਾ ਨੂੰ ਮਿਲਿਆ ਪੁਰਸਕਾਰ

5 Dariya News

ਗੋਆ 28-Nov-2025

ਗੋਆ ਵਿੱਚ ਆਯੋਜਿਤ ਕੌਮਾਂਤਰੀ ਫਿਲਮ ਮਹੋਤਸਵ (੧--੧ 2025) ਵਿੱਚ ਇਸ ਬਾਰੇ ਹਰਿਆਣਾ ਨੇ ਸਭਿਆਚਾਰਕ ਵਿਰਾਸਤ ਨਾਲ ਆਪਣੀ ਇੱਕ ਅਨੋਖੀ ਛਾਪ ਛੱਡੀ ਹੈ। ਰਿਵਾਇਤੀ ਰੰਗਾਂ, ਲੋਕ ਨਾਚਾਂ, ਸੰਗੀਤ, ਇਤਿਹਾਸ ਅਤੇ ਆਧੁਨਿਕ ਫਿਲਮੀ ਉਪਲਬਧੀਆਂ ਨੂੰ ਸਮੇਤ ਹਰਿਆਣਾ ਦੀ ਝਾਂਕੀ ਨੇ ਨਾ ਸਿਰਫ ਦਰਸ਼ਕਾਂ ਦਾ ਦਿੱਲ ਜਿਤਿਆ, ਸਗੋ ਨਿਰਣਾਇਕ ਮੰਡਲ ਨੂੰ ਵੀ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਇਸੀ ਦਾ ਨਤੀਜਾ ਰਿਹਾ ਕਿ ਸੂਬੇ ਦੀ ਆਕਰਸ਼ਕ ਅਤੇ ਸੰਜੀਵ ਝਾਂਕੀ ਨੂੰ ਮਹੋਤਸਵ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਗੋਆ ਵਿੱਚ 20 ਤੋਂ 28 ਨਵੰਬਰ, 2025 ਤੱਕ ਆਯੋਜਿਤ ਨੌ-ਦਿਨਾਂ ਦੇ ਮੰਨੇ-ਪ੍ਰਮੰਨੇ ਮਹੋਤਸਵ ਦੇ ਪਹਿਲੇ ਦਿਨ 28 ਪ੍ਰਤੀਭਾਗੀਆਂ ਨੇ ਵੱਖ-ਵੱਖ ਥੀਮ 'ਤੇ ਆਪਣੀ ਝਾਂਕੀਆਂ ਪੇਸ਼ ਕੀਤੀਆਂ। ਕੌਮਾਂਤਰੀ ਫਿਲ ਮਹੋਤਸਵ ਆਫ ਇੰਡੀਆ ਦੀ ਓਪਨਿੰਗ ਪਰੇਡ ਵਿੱਚ ਹਰਿਆਣਾ ਨੇ ਪਹਿਲੀ ਸ਼ਾਨਦਾਰ ਰਾਜ ਝਾਂਕੀ ਪੇਸ਼ ਕੀਤੀ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਕਲਾ ਸਭਿਆਚਾਰ ਵਿਭਾਗ, ਹਰਿਆਣਾ ਦੇ ਮਹਾਨਿਦੇਸ਼ਕ ਸ੍ਰੀ ਕੇ. ਮਕਰੰਦ ਪਾਂਡੂਰੰਗ ਦੇ ਦਿਸ਼ਾ-ਨਿਰਦੇਨ ਵਿੱਚ ਵਿਭਾਗ ਦੇ ਵਧੀਕ ਨਿਦੇਸ਼ਕ ਸ੍ਰੀ ਵਿਵੇਕ ਕਾਲਿਆ ਅਤੇ ਸੰਯੁਕਤ ਨਿਦੇਸ਼ਕ ਫਿਲਮ ਸ੍ਰੀ ਨੀਰਜ ਟੁਟੇਜਾ ਨੈ ਕੌਮਾਂਤਰੀ ਫਿਲਮ ਮਹੋਤਸਵ ਵਿੱਚ ਹਰਿਆਣਾ ਦੀ ਨੁਮਾਇੰਦਗੀ ਕੀਤੀ।

ਨੋਨ ਸਟਾਪ ਫਿਲਮੀ ਹਰਿਆਣਾ ਦੀ ਥੀਮ 'ਤੇ ਤਿਆਰ ਝਾਂਕੀ ਨੇ ਦਰਸ਼ਕਾਂ ਨੂੰ ਭਾਰਤੀ ਸਭਿਆਚਾਰ ਅਤੇ ਸਿਨੇਮਾ ਦੇ ਰੰਗਾਂ ਨਾਲ ਸਰਾਬੋਰ ਇੱਕ ਅਨੋਖਾ ਚਲਿਤ ਉਤਸਵ ਪ੍ਰਦਾਨ ਕੀਤਾ।  ਹਰਿਆਣਾ ਦੀ ਝਾਂਕੀ ਨੇ ਦੇਸ਼-ਵਿਦੇਸ਼ ਤੋਂ ਆਏ ਪ੍ਰਤੀਨਿਧੀਆਂ, ਫਿਲਮ ਨਿਰਮਾਤਾਵਾਂ ਅਤੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਕੌਮਾਂਤਰੀ ਫਿਲਮ ਮਹੋਤਸਵ ਵਿੱਚ ਝਾਂਕੀਆਂ ਦੇ ਪ੍ਰਦਰਸ਼ਨ ਦੇ ਬਾਅਦ 28 ਨਵੰਬਰ, 2025 ਨੂੰ ਨਿਰਣਾਇਕ ਮੰਡਲ ਵੱਲੋਂ ਟਾਪ-5 ਅਚੀਵਰਸ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿੱਚ ਹਰਿਆਣਾ, ਆਂਧਰ ਪ੍ਰਦੇਸ਼, ਹੋਮਬੇਲ ਮੂਵੀ ਮੇਕਰਸ, ਵੈਕਸ ਓਟੀਟੀ ਅਤੇ ਜੀ ਸਟੂਡਿਓਜ ਸ਼ਾਮਿਲ ਹਨ।

ਸਿਨੇਮਾ ਪਿਛੋਕੜ ਲਈ ਹਰਿਆਣਾ ਨੂੰ ਵਿਸ਼ੇਸ਼ ਅਕਰਸ਼ਕ ਸਥਾਨ ਵਜੋ ਸਥਾਪਿਤ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨ - ਕੇ. ਮਕਰੰਦ ਪਾਂਡੂਰੰਗ

ਸੂਚਨਾ, ਜਨਸੰਪਰਕ, ਭਾਸ਼ਾ ਅਤੇ ਕਲਾ ਸਭਿਆਚਾਰ ਵਿਭਾਗ, ਹਰਿਆਣਾ ਦੇ ਮਹਾਨਿਦੇਸ਼ਕ ਸ੍ਰੀ ਕੇ. ਮਕਰੰਦ ਪਾਂਡੂਰੰਗ ਨੈ ਇਸ ਉਪਲਬਧੀ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਹਰਿਆਣਾ ਵਿੱਚ ਫਿਲਮ ਸਿਟੀ ਬਣਾਈ ਜਾ ਰਹੀ ਹੈ, ਤਾਂ ਜੋ ਨਿਰਮਾਤਾ, ਨਿਦੇਸ਼ਕ ਰਾਜ ਵਿੱਚ ਆ ਕੇ ਸਿਨੇਮਾ ਰਾਹੀਂ ਇੱਥੇ ਦੀ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਨ, ਜਿਸ ਨਾਲ ਹਰਿਆਣਾ ਦੀ ਪਹਿਚਾਣ ਵਿਸ਼ਸ਼ ਪਟਲ 'ਤੇ ਬਣੇ।

ਫਿਲਮ-ਕੈਮਰੇ ਦੇ ਵਿਲੱਖਣ ਰੂਪ ਵਿੱਚ ਸਜੀ ਝਾਂਕੀ ਹਰਿਆਣਾ ਦੀ ਰਚਨਾਤਮਕ ਸ਼ਕਤੀ ਦਾ ਬਣਿਆ ਪ੍ਰਤੀਕ

ਫਿਲਮ ਕੈਮਰੇ ਦੇ ਵਿਲੱਖਣ ਰੂਪ ਵਿੱਚ ਸਜੀ ਝਾਂਕੀ ਹਰਿਆਣਾ ਦੀ ਰਚਨਾਤਮਕ ਸ਼ਕਤੀ ਦੇ ਪ੍ਰਤੀ ਵਜੋ ਸਭਿਆਚਾਰ, ਆਪਣੇ ਲੋਕਾਂ ਅਤੇ ਆਪਣੀ ਆਵਾਜ਼ ਨੂੰ ਦੁਨੀਆ ਦੇ ਸਾਹਮਣੇ ਨਵੇਂ ਅੰਦਾਜ ਵਿੱਚ ਪੇਸ਼ ਕਰਦੀ ਨਜਰ ਆਈ। ਕੈਮਰੇ ਤੋਂ ਨਿਕਲਦੀ ਸੁਨਹਿਰੀ ਕਿਰਣਾਂ ਰਾਜ ਦੀ ਰਚਨਾਤਮਕ ਚੇਤਨਾ, ਊਰਜਾ ਅਤੇ ਉਜਵੱਲ ਭਵਿੱਖ ਦਾ ਪ੍ਰਤੀਕ ਬਣੀ। ਡਿਜੀਟਲ ਸਕ੍ਰੀਨ 'ਤੇ ਉਭਰਦੀ ਝਾਂਕੀਆਂ ਵਿੱਚ ਹਰਿਆਣਾ ਦੀ ਵਿਰਾਸਤ, ਸੈਰ-ਸਪਾਟਾ, ਲੋਕ-ਸਭਿਆਚਾਰ, ਥਇਏਟਰ-ਕਲਾ ਅਤੇ ਫਿਲਮਾਂਕਨ ਸਥਾਨਾ ਦੀ ਅਨੌਖੀ ਦੁਨੀਆ ਇੱਕ ਹੀ ਪਰਦੇ 'ਤੇ ਜੀਵੰਤ ਦਿਖਾਈ ਦਿੱਤੀ।

ਝ:ਕੀ ਵਿੱਚ ਰਾਜ ਦੀ ਸਭਿਆਚਾਰਕ ਵਿਰਾਸਤ, ਸਿਨੇਮਾ ਵਿੱਚ ਹਰਿਆਣਾ, ਲੋਕਸ਼ਨਸ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਹਰਿਆਣਾਂ ਦੀ ਝਾਂਕੀ ਨੂੰ ਲੈ ਕੇ ਦੇਸ਼ੀ-ਵਿਦੇਸ਼ੀ ਸੈਲਾਨੀਆਂ ਕਾਫੀ ਆਕਰਸ਼ਿਤ ਨਜਰ ਆਏ। ਨੌਨ-ਸਟਾਪ ਫਿਲਮੀ ਹਰਿਆਣਾ ਦੀ ਥੀਮ ਦੇ ਨਾਲ ਝਾਂਕੀ ਵਿੱਚ ਦਰਸ਼ਾਇਆ ਗਿਆ ਕਿ ਹਰਿਆਣਾ ਇੱਕ ਅਜਿਹਾ ਸੂਬਾ ਹੈ ਜਿੱਥੇ ਕਹਾਣੀਆਂ ਮਿੱਟੀ ਵਿੱਚ ਅੰਕੁਰਿਤ ਹੁੰਦੀਆਂ ਹਨ ਅਤੇ ਕਲਾ ਫਸਲਾਂ ਦੀ ਖੁਸ਼ਬੂ ਵਿੱਚ ਆਪਣੀ ਸੁੰਦਰਤਾ ਸਵਾਰਦੀ ਹੈ।

ਇਸ ਝਾਂਕੀ ਵਿੱਚ ਹਰਿਆਣਾ ਦੀ ਫਿਲਮ ਨੀਤੀ ਦਾ ਪ੍ਰਭਾਵੀ ਸੰਦੇਸ਼ ਵੀ ਪ੍ਰਦਰਸ਼ਿਤ ਕੀਤਾ ਗਿਆ। ਝਾਂਕੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਕਿ ਕਿਸ ਤਰ੍ਹਾ ਪਿੰਡ ਦੀ ਚੌਪਾਲਾਂ ਤੋਂ ਨਿਕਲੀ ਕਹਾਣੀਆਂ ਅੱਜ ਵਿਸ਼ਵ ਕਿ ਵੱਡੇ ਪਰਦਿਆਂ ਤੱਕ ਪਹੁੰਚ ਰਹੀ ਹੈ। ਹੇਠਾਂ ਲਹਿਰਾਉਂਦੇ ਸਰੋਂ ਦੇ ਸੁਨਹਿਰੇ ਖੇਤ ਹਰਿਆਣਾਂ ਦੀ ਖੁਸ਼ਹਾਲ ਪਰੰਪਰਾ ਅਤੇ ਇਸ ਮਿੱਟੀ ਵਿੱਚ ਜਨਮ ਲੈਣ ਵਾਲੀ ਕਹਾਣੀਆਂ ਦੀ ਅਨੰਤ ਯਾਤਰਾ ਦੇ ਅਕਸ ਦੀ ਕਹਾਣੀ ਕਹਿੰਦੇ ਨਜ਼ਰ ਆਏ। 

ਰਾਜ ਦੀ ਇਸ ਉਪਲਬਧੀ ਨਾਲ ਹੁਣ ਹਰਿਆਣਾ ਸਿਨੇਮਾ ਅਤੇ ਫਿਲਮੀ ਜਗਤ ਵਿੱਚ ਦੇਸ਼ ਦੇ ਨਾਲ-ਨਾਲ ਵਿਸ਼ਵ ਮੰਚ 'ਤੇ ਵੀ ਆਪਣੀ ਇੱਕ ਅਨੋਖੀ ਪਹਿਚਾਣ ਬਨਾਉਣ ਵਿੱਚ ਸਫਲ ਹੋਵੇਗਾ।