5 Dariya News

ਹਲਕਾ ਭਦੌੜ ਦੀਆਂ 31 ਲਿੰਕ ਸੜਕਾਂ ਦੀ ਮੁਰੰਮਤ 14.56 ਕਰੋੜ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਵਿਧਾਇਕ ਲਾਭ ਸਿੰਘ ਉੱਗੋਕੇ

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੰਮਾਂ ਦਾ ਰੱਖਿਆ ਨੀਂਹ ਪੱਥਰ

5 Dariya News

ਭਦੌੜ 28-Nov-2025

ਭਦੌੜ ਵਿਧਾਇਕ ਸ਼੍ਰੀ ਲਾਭ ਸਿੰਘ ਉੱਗੋਕੇ ਨੇ ਹਲਕੇ ਦੀਆਂ 31 ਸੜਕਾਂ ਦੀ ਮੁਰੰਮਤ ਲਈ ਕਰਵਾਏ ਜਾਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਲਾਕੇ ਵਿਚ ਨਿਰੰਤਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਸਕਣ। 

ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ 31 ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਦੀ ਆਵਾਜਾਈ ਨੂੰ ਲੈ ਕੇ ਸਮੱਸਿਆਵਾਂ ਹੱਲ ਹੋ ਜਾਣਗੀਆਂ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੁੱਲ 70 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਕੰਮ ਹੋਣਾ ਹੈ। 

ਇਨ੍ਹਾਂ 'ਚ ਤਪਾ ਤੋਂ ਘੁੰਨਸ, ਘੁੰਨਸ ਤੋਂ ਖੁੱਡੀ ਖੁਰਦ, ਬਥੂਹਾ ਕੋਠੇ ਤੋਂ ਗੁਰੂਦਵਾਰਾ ਗੁਰੂਸਰ ਰੂੜੇਕੇ, ਈਸ਼ਰ ਸਿੰਘ ਵਾਲਾ ਤੋਂ ਮੌੜ ਨਾਭਾ, ਕੋਠੇ ਔਲਖ ਤੋਂ ਜੇਠੂਕੇ, ਭਦੌੜ ਤਪਾ ਸੜਕ ਤੋਂ ਬੱਲੋਕੇ ਤੋਂ ਜੰਡਸਰ, ਮੌੜ ਨਾਭਾ ਤੋਂ ਪੱਤੀ ਦਰਾਕਾ, ਤਪਾ ਢਿੱਲਵਾਂ ਸੜਕ ਤੋਂ ਗੁਰੂਦਵਾਰਾ ਕੈਲੋਂ, ਜੰਡਸਰ ਤੋਂ ਮੌੜ ਨਾਭਾ, ਅਸਪਾਲ ਕਲਾਂ ਤੋਂ ਬਦਰਾ ਰੋਡ ਤੋਂ ਸਮਾਧ, ਅਸਪਾਲ ਕਲਾਂ ਤੋਂ ਬਦਰਾ ਰੋਡ ਤੋਂ ਸਮਾਧ, ਅਸਪਾਲ ਕਲਾਂ ਤੋਂ ਸਕੂਲ ਅਤੇ ਗੁਰੂਦਵਾਰਾ, ਕਾਲੇਕੇ ਬਦਰਾ ਰੋਡ ਤੋਂ ਮਨਧੀਰ, ਕਾਲੇਕੇ ਤੋਂ ਸਬ ਯਾਰਡ, ਕੋਟਦੁੱਨਾ ਬੱਸ ਅੱਡੇ ਤੋਂ ਬਾਬਾ ਸਿੱਧ, ਅਸਪਾਲ ਕਲਾਂ ਤੋਂ ਬਦਰਾ, ਤਪਾ ਤੋਂ ਅਸਪਾਲ ਕਲਾਂ ਵਾਇਆ ਮਹਿਤਾ ਰੂੜੇਕੇ ਕਲਾਂ ਧੂਰਕੋਟ ਬਦਰਾ, ਭੈਣੀਂ ਫੱਤਾ ਤੋਂ ਜੋਗਾ, ਢਿਲਵਾਂ ਤੋਂ ਸਿੰਘਾਂ ਪੱਤੀ ਵਾਇਆ ਸਰਕਾਰੀ ਹਸਪਤਾਲ, ਨਿੱਮ ਵਾਲੇ ਮੌੜ ਤੋਂ ਜੋਧਪੁਰ, ਬੀ ਬੀ ਰੋਡ ਤੋਂ ਖੁੱਡੀ ਖੁਰਦ, ਖੁੱਡੀ ਖੁਰਦ ਤੋਂ ਗੁਰੂਦਵਾਰਾ ਕੈਲੇ ਸਾਹਿਬ, ਗੁਰੂਦਵਾਰਾ ਸਾਹਿਬ ਤੋਂ ਕਾਲੇਕੇ ਅਤੇ ਹੋਰ ਸੜਕਾਂ ਦਾ ਕੰਮ ਕੀਤਾ ਜਾਣਾ ਹੈ।