ਸਿਰਤਾਰ ਸੰਸਥਾਨ ਨੂੰ ਸਟੇਟ ਆਫ਼ ਦ ਆਰਟ ਸੰਸਥਾਨ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ - ਕ੍ਰਿਸ਼ਣ ਬੇਦੀ
ਦਿਵਯਾਂਗ ਬੱਚਿਆਂ ਲਈ ਅਰਲੀ ਡਾਇਗਨੋਸਿਸ, ਅਸੇਸਮੇਂਟ, ਥੈਰਪੀ ਅਤੇ ਟ੍ਰੀਟਮੇਂਟ ਦੀ ਸਹੂਲਤਾਂ ਉਪਬਲਧ ਕਰਾਈ ਜਾਵੇਗੀ
5 Dariya News
ਚੰਡੀਗੜ੍ਹ 27-Nov-2025
ਹਰਿਆਣਾ ਦੇ ਸਮਾਜਿਕ ਨਿਆਂ੍ਹ ਅਤੇ ਅਧਿਕਾਰਤਾ, ਅਨੁਸੂਚਿਤ ਜਾਤਿਆਂ ਅਤੇ ਪਿਛੜੇ ਵਰਗ ਭਲਾਈ ਅਤੇ ਅੰਤਯੋਦਿਆ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਰੋਹਤਕ ਸਥਿਤ ਸਟੇਟ ਇੰਸਟਿਟਯੂਟ ਫਾਰ ਰਿਹੈਬਿਲਿਟੇਸ਼ਨ, ਰਿਸਰਚ ਅਤੇ ਟ੍ਰੇਨਿੰਗ (ਸਿਰਤਾਰ) ਨੂੰ ਆਧੁਨਿਥ ਸੰਸਥਾਨ ਵੱਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿਰਤਾਰ ਸੰਸਥਾਨ ਨੂੰ ਇੱਕ ਮਜਬੂਤ ਆਧਾਰਭੂਤ ਢਾਂਚੇ ਨਾਲ ਆਧੁਨਿਕ ਸਹੂਲਤਾਂ ਨਾਲ ਵੀ ਲੈਸ ਕੀਤਾ ਜਾਵੇਗਾ ਤਾਂ ਜੋ ਇਸ ਰਾਸ਼ਟਰੀ ਪੱਧਰ 'ਤੇ ਮਹੱਤਵਪੂਰਨ ਸੰਸਥਾਨ ਵੱਜੋਂ ਪਛਾਣ ਦਿਲਾਈ ਜਾ ਸਕੇ।
ਸ੍ਰੀ ਕ੍ਰਿਸ਼ਣ ਬੇਦੀ ਅੱਜ ਚੰਡੀਗੜ੍ਹ ਵਿੱਚ ਰਾਜ ਪੁਨਰਵਾਸ, ਸਿਖਲਾਈ ਅਤੇ ਸ਼ੋਧ ਸੰਸਥਾਨ ( ਸਿਰਤਾਰ ਸੰਸਥਾਨ, ਰੋਹਤਕ) ਦੇ ਅਧਿਕਾਰਿਆਂ ਸੰਗ ਸ਼ਾਸੀ ਸੰਗਠਨ ਦੀ 7ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿੱਚ ਦਿਵਿਆਂਗਤਾ ਨਾਲ ਜੁੜੇ ਵਿਸ਼ੇ ਜਿਵੇਂ ਅਰਲੀ ਡਾਇਗਨੋਸਿਸ, ਅਸੇਸਮੈਂਟ, ਥੈਰਪੀ ਅਤੇ ਟ੍ਰੀਟਮੇਂਟ ਦੀ ਸਹੂਲਤਾਂ ਵੀ ਸਿਰਤਾਰ ਸੰਸਥਾਨ ਵਿੱਚ ਉਪਲਬਧ ਕਰਵਾਈ ਜਾਵੇਗੀ।
ਸ੍ਰੀ ਬੇਦੀ ਨੇ ਅਧਿਕਾਰਿਆਂ ਨਾਲ ਸੰਸਥਾਨ ਵਿੱਚ ਨਵੇਂ ਪਾਠਕ੍ਰਮ ਸ਼ੁਰੂ ਕਰਨ 'ਤੇ ਵੀ ਚਰਚਾ ਕੀਤੀ ਅਤੇ ਅਧਿਕਾਰਿਆਂ ਨੂੰ ਇਸ ਦੇ ਲਈ ਮਸੌਦਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਬੇਦੀ ਨੇ ਸਿਰਤਾਰ ਸੰਸਥਾਨ ਨੂੰ ਰਾਸ਼ਟਰੀ ਪੱਧਰ 'ਤੇ ਲਿਆਉਣ ਲਈ ਅਧਿਕਾਰਿਆਂ ਨਾਲ ਰੋੜ ਮੈਪ ਤਿਆਰ ਕਰਨ ਦੇ ਬਾਰੇ ਚਰਚਾ ਕੀਤੀ ਅਤੇ ਸਰਕਾਰ ਵੱਲੋਂ ਹਰ ਤਰਾਂ੍ਹ ਦੀ ਮਦਦ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਸਿਰਤਾਰ ਸੰਸਥਾਨ ਵਿੱਚ ਲੰਮੇ ਸਮੇ ਤੋਂ ਕੰਮ ਕਰ ਰਹੇ ਗਰੁਪ ਸੀ ਅਤੇ ਡੀ ਕਰਮਚਾਰਿਆਂ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਤਹਿਤ ਰਜਿਸਟਰ ਕਰਨ ਦਾ ਵੀ ਫੈਸਲਾ ਲਿਆ ਗਿਆ। ਸਟੇਟ ਇੰਸਟਿਟਯੂਟ ਫਾਰ ਰਿਹੈਬਿਲਿਟੇਸ਼ਨ, ਰਿਸਰਟ ਐਂਡ ਟ੍ਰੇਨਿੰਗ, ਸਿਰਤਾਰ ਰੋਹਤਕ ਪਿਛਲੇ ਕਈ ਸਾਲਾਂ ਤੋਂ ਵਿਸ਼ੇਸ਼ ਜਰੂਰਤਾ ਵਾਲੇ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਿੱਖਿਆ ਦੇ ਨਾਲ ਨਾਲ ਪੁਨਰਵਾਸ ਸਹੂਲਤ ਦੇਣ ਦਾ ਕੰਮ ਕਰ ਰਿਹਾ ਹੈ।
ਮੀਟਿੰਗ ਵਿੱਚ ਸਮਾਜਿਕ ਨਿਆਂ੍ਹ, ਅਧਿਕਾਰਤਾ, ਅਨੁਸੂਚਿਤ ਜਾਤਿ ਅਤੇ ਪਿਛੜਾ ਵਰਗ ਭਲਾਈ ਅਤੇ ਅੰਤਯੋਦਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ.ਅਨੁਪਮਾ, ਨਿਦੇਸ਼ਕ ਸ੍ਰੀ ਪ੍ਰਸ਼ਾਂਤ ਪੰਵਾਰ, ਰੋਹਤਕ ਡਿਵੀਜਨ ਦੇ ਕਮੀਸ਼ਨਰ ਸ੍ਰੀ ਰਾਜੀਵ ਰਤਨ, ਰੋਹਤਕ ਦੇ ਡਿਪਟੀ ਕਮੀਸ਼ਨਰ ਸ੍ਰੀ ਸਚਿਨ ਗੁਪਤਾ, ਵਧੀਕ ਡਿਪਟੀ ਕਮੀਸ਼ਨਰ ਸ੍ਰੀ ਨਰੇਂਦਰ ਕੁਮਾਰ ਦੇ ਇਲਾਵਾ ਸਿਰਤਾਰ ਸੰਸਥਾਨ ਦੇ ਪ੍ਰਿੰਸੀਪਲ ਸ੍ਰਸੀ ਏਡੀ ਪਾਸਵਾਨ ਵੀ ਮੌਜ਼ੂਦ ਸਨ।