5 Dariya News

ਬੀਬੀ ਕੋਲਾਂ ਜੀ ਚੈਰੀਟੇਬਲ ਹਸਪਤਾਲ ਵਿੱਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਡਾ: ਇੰਦਰਬੀਰ ਸਿੰਘ ਨਿੱਝਰ ਨੇ ਭਰੀ ਹਾਜਰੀ

ਬੀਬੀ ਕੋਲਾਂ ਜੀ ਚੈਰੀਟੇਬਲ ਹਸਪਤਾਲ ਵਿੱਚ ਚਾਰ ਦਿਨਾਂ ਦਾ ਸ਼ਹੀਦੀ ਸਮਾਗਮ; ਦੀ ਹੋਈ ਸ਼ੁਰੂਆਤ

5 Dariya News

ਅੰਮ੍ਰਿਤਸਰ 27-Nov-2025

ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚਾਰ ਦਿਨਾਂ ਦਾ ਵਿਸ਼ਾਲ ਸਮਾਗਮ ਬੀਬੀ ਕੋਲਾਂ ਜੀ ਚੈਰੀਟੇਬਲ ਹਸਪਤਾਲ ਵਿੱਚ ਚੜਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਵਿੱਚ ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਗੁਰਇਕਬਾਲ ਸਿੰਘ,ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ ਨੇ ਹਾਜ਼ਰੀ ਭਰੀ।

ਇਸ ਮੌਕੇ ਹਲਕਾ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਰੀ ਕੌਮ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਆਂ ਦੀਆਂ ਕੁਰਬਾਨੀਆਂ ਨੇ ਇੱਕ ਮਰੀ ਹੋਈ ਕੌਮ ਨੂੰ ਜਗਾਇਆ ਅਤੇ ਵੱਡੇ ਘੱਲੂਕਾਰੇ, ਮੋਰਚੇ ਅਤੇ ਜੁਲਮਾਂ ਦੇ ਸਾਹਮਣੇ ਸਿੱਖ ਕੌਮ ਦੇ ਹੌਸਲੇ ਨੂੰ ਮਜ਼ਬੂਤ ਕੀਤਾ। 

ਡਾ: ਨਿੱਝਰ ਨੇ ਪੰਜਾਬ ਸਰਕਾਰ ਵੱਲੋਂ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਣ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਸਿਰਫ ਧਾਰਮਿਕ ਮਾਹੌਲ ਨਹੀਂ ਬਣਾਏਗਾ, ਸਗੋਂ ਸ਼ਹਿਰਾਂ ਦੇ ਵਿਕਾਸ, ਸਫਾਈ ਅਤੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰੇਗਾ। ।ਇਸ ਮੌਕੇ ਬੀਬੀ ਕੋਲਾਂ ਜੀ ਚੈਰੀਟੇਬਲ ਹਸਪਤਾਲ ਦੇ ਮੁੱਖ ਸੇਵਾਦਾਰ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚਾਰ ਦਿਨਾਂ ਦਾ ਇਹ ਸਲਾਨਾ ਸਮਾਗਮ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਉਲੀਕਿਆ ਗਿਆ ਹੈ। 

ਇਹ ਸਲਾਨਾ ਸਮਾਗਮ ਪਿਛਲੇ 21 ਸਾਲਾਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਸਮਾਗਮ ਦੇ ਪਹਿਲੇ ਦਿਨ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਜਗਜੀਤ ਸਿੰਘ ਬੱਬੀਹਾ ਨੇ ਰਸਕ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਰਸਨਾ ਆਨੰਦ ਬਖ਼ਸ਼ਿਆ। ਉਨ੍ਹਾਂ ਦੱਸਿਆ ਕਿ 27 ਤਰੀਕ ਦਾ ਦੀਵਾਨ ਬੀਬੀ ਕੋਲਾਂ ਜੀ ਭਲਾਈ ਕੇਂਦਰ ਵਿੱਚ ਹੋਵੇਗਾ, 28 ਤਰੀਕ ਦਾ ਪ੍ਰੋਗਰਾਮ ਹਸਪਤਾਲ ਵਿੱਚ ਅਤੇ 29 ਨਵੰਬਰ ਨੂੰ ਗੁਰੂ ਕੇ ਮਹਿਲ ‘ਚ ਰਾਤ 12 ਵਜੇ ਤੱਕ ਮਹਾਨ ਕੀਰਤਨ ਦਰਬਾਰ ਸੱਜੇਗਾ। 

ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬਾਨ ਸੰਤ ਮਹਾਪੁਰਸ਼ ਅਤੇ ਸਿੱਖ ਕੌਮ ਦੇ ਰਾਗੀ ਜਥੇ ਹਾਜ਼ਰੀ ਲਗਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਹਸਪਤਾਲ ਹੈ ਜਿੱਥੇ ਐਮਆਰਆਈ, ਸਿਟੀ ਸਕੈਨ, ਅਲਟਰਾਸਾਊਂਡ, ਈ.ਸੀ.ਜੀ. ਅਤੇ ਐਕਸ-ਰੇ ਵਰਗੀਆਂ ਸੁਵਿਧਾਵਾਂ ਚੈਰੀਟੇਬਲ ਰੇਟਾਂ ‘ਤੇ ਮਿਲਦੀਆਂ ਹਨ। 

ਉਨ੍ਹਾਂ ਦੱਸਿਆ ਕਿ 8 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਐਮ ਆਰ ਆਈ, ਸਿਟੀ ਸਕੈਨ ਸੈਂਟਰ ਸੰਗਤਾਂ ਲਈ ਬਹੁਤ ਵੱਡੀ ਸਹੂਲਤ ਹੈ। ਭਾਈ ਗੁਰਇਕਬਾਲ ਸਿੰਘ ਜੀ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਵਾਰਾਂ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਜੇ ਤੁਸੀਂ। 

ਇਸ ਮੌਕੇ ਮੈਨੇਜਰ ਬਿਕਰਮ ਸਿੰਘ ਦਰਬਾਰ ਸਾਹਿਬ, ਮੈਨੇਜਰ ਜੈ ਸਿੰਘ ਦਰਬਾਰ ਸਾਹਿਬ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਚਾਹਤ ਪ੍ਰੀਤਮ ਸਿੰਘ, ਪ੍ਰੀਤ, ਰਣਜੀਤ ਸਿੰਘ ਗੋਲਡੀ, ਓਕਾਰ ਸਿੰਘ ਪੱਪੂ, ਗੁਰਪਾਲ ਸਿੰਘ ਉਸਤਾਦ, ਰਵਿੰਦਰ ਸਿੰਘ ਬੰਟੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ।