ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 2026 ਵਿੱਚ ਕੌਮਾਂਤਰੀ ਲੋਕਤੰਤਰ ਅਤੇ ਚੋਣਾਵੀ ਸਹਾਇਤਾ ਸੰਸਥਾਨ (ਆਈਡਿਆ) ਦੀ ਕਰਣਗੇ ਅਗਵਾਈ
35 ਦੇਸ਼ਾਂ ਵਾਲੇ ਇਸ ਵਿਸ਼ਵ ਮੰਚ ਦੀ ਅਗਵਾਈ ਕਰੇਗਾ ਭਾਰਤ ਦਾ ਚੋਣ ਕਮਿਸ਼ਨ
5 Dariya News
ਚੰਡੀਗੜ੍ਹ 26-Nov-2025
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ. ਸ਼੍ਰੀਨਿਵਾਸ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਸਾਲ 2026 ਲਈ ਇੰਟਰਨੈਸ਼ਨਲ ਇੰਸਟੀਟਿਯੂਟ ਫਾਰ ਡੇਮੋਕ੍ਰੇਸੀ ਐਂਡ ਇਲੈਕਟੋਰਲ ਅਸਿਸਟੈਂਸ (ਆਈਡਿਆ) ਦੀ ਅਗਵਾਈ ਕਰਣਗੇ। ਉਨ੍ਹਾਂ ਨੇ ਦਸਿਆ ਕਿ ਮੁੱਖ ਚੋਣ ਕਮਿਸ਼ਨਰ 3 ਦਸੰਬਰ, 2025 ਨੂੰ ਸਵੀਡਨ ਦੇ ਸਟਾਕਹੋਮ ਵਿੱਚ ਹੋਣ ਵਾਲੀ ਇੰਟਰਨੈਸ਼ਨਲ ਆਈਡਿਆ ਦੇ ਮੈਂਬਰ ਦੇਸ਼ਾਂ ਦੀ ਪਰਿਸ਼ਦ ਦੀ ਮੀਟਿੰਗ ਵਿੱਚ ਇਹ ਚੇਅਰਮੈਨ ਕਾਰਜਭਾਰ ਗ੍ਰਹਿਣ ਕਰਣਗੇ।
ਸਾਲ 2026 ਦੌਰਾਨ ਉਹ ਪਰਿਸ਼ਦ ਦੀ ਸਾਰੀ ਮੀਟਿੰਗਾਂ ਦੀ ਅਗਵਾਈ ਕਰਣਗੇ। ਨੇ ਦਸਿਆ ਕਿ ਸਾਲ 1995 ਵਿੱਚ ਸਥਾਪਿਤ ਇੰਟਰਨੈਸ਼ਨਲ ਆਈਡਿਆ ਇੱਕ ਇੰਟਰ -ਸਰਕਾਰੀ ਸੰਗਠਨ ਹੈ ਜੋ ਵਿਸ਼ਵ ਭਰ ਵਿੱਚ ਲੋਕਤਾਂਤਰਿਕ ਸੰਸਥਾਵਾਂ ਅਤੇ ਪ੍ਰਕ੍ਰਿਆਵਾਂ ਨੂੰ ਮਜਬੂਤ ਕਰਨ ਲਈ ਕੰਮ ਕਰਦਾ ਹੈ।
ਮੌਜੂਦਾ ਵਿੱਚ ਇਸ ਇਸ ਦੇ 35 ਮੈਂਬਰ ਦੇਸ਼ ਹਨ ਅਤੇ ਸੰਯੁਕਤ ਰਾਜ ਅਮੇਰਿਕਾ ਅਤੇ ਜਾਪਾਨ ਓਬਜਰਵਰ ਵਜੋ ਸ਼ਾਮਿਲ ਹਨ। ਇਹ ਸੰਗਠਨ ਸਮਾਵੇਸ਼ੀ, ਲਚੀਲੀ ਅਤੇ ਜਵਾਬਦੇਹ ਲੋਕਤੰਤਰਾਂ ਨੂੰ ਪ੍ਰੋਤਸਾਹਨ ਦਿੰਦਾ ਹੈ। ਉਨ੍ਹਾਂ ਨੈ ਕਿਹਾ ਕਿ ਇਹ ਅਗਵਾਈ ਇੱਕ ਮਹਤੱਵਪੂਰਣ ਉਪਲਬਧੀ ਹੈ ਜੋ ਭਾਰਤ ਦੇ ਚੋਣ ਕਮਿਸ਼ਨ ਨੂੰ ਵਿਸ਼ਵ ਦੇ ਸੱਭ ਤੋਂ ਭਰੋਸੇਯੋਗ ਅਤੇ ਇਨੋਵੇਟਿਵ ਚੋਣ ਪ੍ਰਬੰਧਨ ਸੰਸਥਾਵਾਂ ਵਿੱਚੋਂ ਇੱਕ ਵਜੋ ਵਿਸ਼ਵ ਮਾਨਤਾ ਪ੍ਰਦਾਨ ਕਰਦੀ ਹੈ।
ਭਾਰਤ ਇਸ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਅਤੇ ਲਗਾਤਾਰ ਲੋਕਤਾਂਤਰਿਕ ਸਲਾਹ-ਮਸ਼ਵਰਾ ਅਤੇ ਸੰਸਥਾਗਤ ਪਹਿਲਾਂ ਵਿੱਚ ਯੋਗਦਾਨ ਦਿੰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੇਅਰਮੈਨ ਵਜੋ ਸ੍ਰੀ ਗਿਆਨੇਸ਼ ਕੁਮਾਰ ਵਿਸ਼ਵ ਦੇ ਸੱਭ ਤੋਂ ਵੱਡੇ ਪੈਮਾਨੇ 'ਤੇ ਚੋਣ ਕਰਾਉਣ ਦੇ ਭਾਰਤ ਦੇ ਅਨੁਪਮ ਤਜਰਬੇ ਦੀ ਵਰਤੋ ਕਰ ਇੰਟਰਨੈਸ਼ਨਲ ਆਈਡਿਆ ਦੇ ਗਲੋਬਲ ਇਜੰਡਾ ਨੂੰ ਦਿਸ਼ਾ ਦੇਣਗੇ।
ਇਸ ਨਾਲ ਚੋਣ ਪ੍ਰਬੰਧਨ ਸੰਸਥਾਵਾਂ ਦੇ ਵਿੱਚ ਗਿਆਨ-ਸਾਝੇਦਾਰੀ ਮਜਬੂਤ ਹੋਵੇਗੀ, ਪੇਸ਼ੇਵਰ ਨੈਟਵਰਕ ਮਜਬੂਤ ਹੋਣਗੇ ਅਤੇ ਏਵੀਡੈਂਸ-ਅਧਾਰਿਤ ਗੋਲਬਲ ਚੋਣ ਸੁਧਾਰਾਂ ਨੂੰ ਜੋਰ ਮਿਲੇਗਾ। ਲਗਭਗ 100 ਕਰੋੜ ਵੋਟਰਾਂ ਵਾਲੀ ਵਿਸ਼ਵ ਦੀ ਸੱਭ ਤੋਂ ਵੱਡੀ ਵੋਟਰ ਲਿਸਟ ਅਤੇ ਪਾਰਦਰਸ਼ੀ ਅਤੇ ਸੁ-ਦਸਤਾਵੇਜੀਕ੍ਰਿਤ ਚੋਣ ਪ੍ਰਕ੍ਰਿਆਵਾਂ ਦੇ ਨਾਲ ਭਾਰਤ ਆਪਣੇ ਸਰਵੋਤਮ ਅਭਿਆਸ ਨੂੰ ਸਾਲਭਰ ਵਿਸ਼ਵ ਭਰ ਦੀ ਚੋਣ ਸੰਸਥਾਵਾਂ ਦੇ ਨਾਲ ਸਾਂਝਾ ਕਰਣਗੇ।
ਉਨ੍ਹਾਂ ਨੇ ਦਸਿਆ ਕਿ ਸਿਖਲਾਈ ਸੰਸਥਾਨ ਭਾਰਤ ਕੌਮਾਂਤਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ ਅਤੇ ਇੰਟਰਨੈਸ਼ਨਲ ਆਈਡਿਆ ਦੇ ਵਿੱਚ ਸੰਯੁਕਤ ਪ੍ਰੋਗਰਾਮ, ਵਰਕਸ਼ਾਪਸ ਅਤੇ ਖੋਜ ਸਹਿਯੋਗ ਵਿਸ਼ਵ ਪੱਧਰ 'ਤੇ ਗਲਤ ਸੂਚਨਾ, ਚੋਣ ਹਿੰਸਾ ਅਤੇ ਵੋਟਰ ਭਰੋਸਾ ਵਿੱਚ ਕਮੀ ਵਰਗੀ ਚਨੌਤੀਆਂ ਨਾਲ ਨਜਿਠਣ ਦੀ ਤਿਆਰੀ ਨੂੰ ਹੋਰ ਮਜਬੂਤ ਕਰਣਗੇ। ਆਪਣੇ ਸਥਾਪਨਾ ਸਮੇਂ ਤੋਂ ਹੁਣ ਤੱਕ ਆਈਆਈਡੀਈਐਮ ਨੇ 28 ਦੇਸ਼ਾਂ ਦੇ ਨਾਲ ਸਮਝੌਤਾ ਮੈਮੋ 'ਤੇ ਦਸਤਖਤ ਕੀਤੇ ਹਨ ਅਤੇ ਲਗਭਗ 142 ਦੇਸ਼ਾਂ ਦੇ 3,169 ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਦੀ ਅਗਵਾਈ ਹੇਠ ਇੰਟਰਨੈਸ਼ਨਲ ਆਈਡਿਆ ਅਤੇ ਚੋਣ ਕਮਿਸ਼ਨ ਮਿਲ ਕੇ ਈਸੀਆਈ ਦੇ ਤਕਨੀਕਾਂ ਅਤੇ ਪ੍ਰਸਾਸ਼ਨਿਕ ਇਨੋਵੇਟਿਵ ਅਤੇ ਵਿਸ਼ੇਸ਼ ਪ੍ਰਥਾਵਾਂ ਨੁੰ ਕੌਮਾਂਤਰੀ ਪੱਧਰ 'ਤੇ ਦਸਤਾਵੇਜੀਕ੍ਰਿਤ ਕਰ ਪ੍ਰਸਾਰਿਤ ਕਰਣਗੇ। ਇਹ ਅਗਵਾਈ ਭਾਰਤ ਦੇ ਮਜਬੂਤ ਲੋਕਤਾਂਤਰਿਕ ਪਰੰਪਰਾ ਅਤੇ ਚੋਣ ਪ੍ਰਬੰਧਨ ਵਿੱਚ ਉਸ ਦੀ ਵਿਸ਼ਵ ਅਗਵਾਈ ਸਮਰੱਥਾ ਦਾ ਪ੍ਰਮਾਣ ਹੈ।