ਗੀਤਾ ਮਹੋਤਸਵ ਵਿੱਚ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਹੇ ਖਾਦੀ ਕਪੜੇ
ਨੌਜੁਆਨ ਖਾਦੀ ਗ੍ਰਾਮੋ ਉਦਯੋਗ ਨਾਲ ਜੁੜ ਕੇ ਸਥਾਪਿਤ ਕਰ ਸਕਦੇ ਹਨ ਸਵੈਰੁਜ਼ਗਾਰ
5 Dariya News
ਕੁਰੂਕਸ਼ੇਤਰ 26-Nov-2025
ਕੌਮਾਂਤਰੀ ਗੀਤਾ ਮਹੋਤਸਵ ਵਿੱਚ ਦੇਸ਼ ਦੇ ਦੂਜੇ ਸੂਬਿਆਂ ਤੋਂ ਗੀਤਾ ਜੈਯੰਤੀ ਮਹੋਤਸਵ ਵਿੱਚ ਜਿੱਥੇ ਇੱਕ ਪਾਸ ਸ਼ਿਲਪਕਾਰ ਆਪਣੀ ਹਸਤਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਬ੍ਰਹਮਸਰੋਵਰ ਦੇ ਉੱਤਰ ਦਿਸ਼ਾ ਦੇ ਪਾਵਨ ਘਾਟ 'ਤੇ ਸਟਾਲ ਨੰਬਰ 676, 677, 679 ਤੋਂ 686 ਤੱਕ ਖਾਦੀ ਗ੍ਰਾਮੋ ਉਦਯੋਗ ਬਣੇ ਕਪੜਿਆਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇੰਨ੍ਹਾਂ ਸਟਾਲਾਂ 'ਤੇ ਖਾਦੀ ਨਾਲ ਬਣੇ ਕਪੜਿਆਂ ਦੀ ਸੈਲਾਨੀ ਜਮ੍ਹ ਕੇ ਖਰੀਦਦਾਰੀ ਕਰ ਰਹੇ ਹਨ।
ਸਟਾਲ ਨੰਬਰ 686 'ਤੇ ਖਾਦੀ ਦੇ ਕਪੜੇ ਤੇ 685 'ਤੇ ਹਰਬਲ ਮੇਂਹਦੀ, ਸ਼ੈਂਪੂ ਅਤੇ ਖਾਦੀ ਨਾਲ ਤਿਆਰ ਜੈਕੇਟ ਵਿਕਰੀ ਲਈ ਰੱਖੇ ਗਏ ਹਨ। ਕੌਮਾਂਤਰੀ ਗੀਤਾ ਮਹੋਤਸਵ ਵਿੱਚ ਲੱਗੇ ਖਾਦੀ ਸਟਾਲਸ 'ਤੇ ਗਲਬਾਤ ਕਰਦੇ ਹੋਏ ਜਿਲ੍ਹਾ ਖਾਦੀ ਅਤੇ ਗ੍ਰਾਮੋ ਉਦਯੋਗ ਅਧਿਕਾਰੀ ਪ੍ਰਮੋਦ ਕੁਮਾਰ ਪਾਲੀਵਾਲ ਨੇ ਦਸਿਆ ਕਿ ਇੰਨ੍ਹਾਂ ਸਟਾਲਾਂ 'ਤੇ ਹਰਿਆਣਾ ਖਾਦੀ ਅਤੇ ਗ੍ਰਾਮੋ ਉਦਯੋਗ ਬੋਰਡ ਵੱਲੋਂ ਤਿਆਰ ਉਤਪਾਦਾਂ ਨੂੰ ਵਿਕਰੀ ਲਈ ਲਿਆਇਆ ਗਿਆ ਹੈ।
ਆਮਜਨਤਾ ਦੇ ਲਈ 25 ਫੀਸਦੀ ਅਤੇ ਜਦੋਂ ਕਿ ਸਰਕਾਰੀ ਕਰਮਚਾਰੀਆਂ ਵੱਲੋਂ ਇੰਨ੍ਹਾਂ ਉਤਪਾਦਾਂ ਦੀ ਖਰੀਦ 'ਤੇ 30 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇੰਨ੍ਹਾਂ ਸਟਾਲ 'ਤੇ ਰੱਖੇ ਕਪੜੇ ਖਾਦੀ ਕਪੜੇ ਨਾਲ ਹੀ ਬਣਾਏ ਜਾਂਦੇ ਹਨ ਅਤੇ ਇੰਨ੍ਹਾਂ ਕਪੜਿਆਂ ਨੂੰ ਖੁਦ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਸਟਾਲਸ 'ਤੇ ਖਾਦੀ ਨਾਲ ਬਣੇ ਕਪੜੇ ਸੈਲਾਨੀਆਂ ਨੂੰ ਖੂਬ ਪਸੰਦ ਆ ਰਹੇ ਹਨ ਅਤੇ ਇੰਨ੍ਹਾਂ ਦੀ ਜਮ੍ਹ ਕੇ ਖਰੀਦਾਰੀ ਵੀ ਕਰ ਰਹੇ ਹਨ।
ਖਾਦੀ ਨਾਲ ਬਣੇ ਇਹ ਕਪੜੇ ਸਰਦੀਆਂ ਵਿੱਚ ਗਰਮ ਅਤੇ ਗਰਮੀਆਂ ਵਿੱਚ ਠੰਢੇ ਰਹਿੰਦੇ ਹਨ। ਇੰਨ੍ਹਾਂ ਕਪੜਿਆਂ ਨੂੰ ਪਹਿਨਣ ਨਾਲ ਸ਼ਰੀਰ ਦੇ ਕਿਸੇ ਵੀ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਨੇ ਦਸਿਆ ਕਿ ਸਰਕਾਰ ਖਾਦੀ ਉਦਯੋਗ ਨੂੰ ਪ੍ਰੋਤਸਾਹਨ ਦੇਣ ਅਤੇ ਨੌਜੁਆਨਾਂ ਨੂੰ ਸਵੈਰੁਜ਼ਗਾਰ ਉਪਲਬਧ ਕਰਵਾਉਣ ਦੇ ਪੂਰੇ ਯਤਨ ਕਰ ਰਹੀ ਹੈ।
ਨੌਜੁਆਨ ਖਾਦੀ ਨਾਲ ਜੁੜ ਕੇ ਸਵੈਰੁਜ਼ਗਾਰ ਅਪਣਾ ਸਕਦੇ ਹਨ, ਨੌਜੁਆਨਾਂ ਨੂੰ ਸਿਖਲਾਈ ਦਿਵਾ ਕੇ ਸਵੈਰੁਜ਼ਗਾਰ ਚਲਾਉਣ ਲਈ ਸਰਕਾਰ ਵੱਲੋਂ ਵੱਧ ਸਹਾਇਤਾ ਵੀ ਉਪਲਬਧ ਕਰਵਾਈ ਜਾਂਦੀ ਹੈ। ਸਰਕਾਰ ਦਾ ਉਦੇਸ਼ ਖਾਦੀ ਗ੍ਰਾਮ ਉਦਯੋਗ ਨਾਲ ਮਹਿਲਾਵਾਂ ਅਤੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਨਾ ਹੈ।
ਇਸ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਕਾਟਨ, ਖਾਦੀ ਦੇ ਕਪੜੇ ਅਤੇ ਉੱਨ ਨਾਲ ਬਣੇ ਖੇਸ, ਚਾਦਰ, ਜਰਸੀ, ਜੈਕੇਟ, ਕੋਟ ਤੇ ਕੁਰਤੇ ਪਜਾਮੇ ਦਾ ਕਪੜਾ ਲੈ ਕੇ ਆਏ ਹਨ। ਨੈਚੁਰਲ ਪਦਾਰਥ ਨਾਲ ਬਣੀ ਅਗਰਬੱਤੀ, ਨੈਚੁਰਲ ਸ਼ਹਿਦ, ਲੀਚੀ, ਨਿੱਮ, ਲੈਦਰ ਸ਼ੂਜ਼, ਚੱਪਲ, ਸਾਬਣ, ਕੁਦਰਤੀ ਅੱਖਾਂ ਦੀ ਦਵਾਈ ਸਮੇਤ ਹੋਰ ਉਤਪਾਦ ਉਪਲਬਧ ਕਰਵਾਏ ਗਏ ਹਨ।
ਸੂਬਾ ਸਰਕਾਰ ਸੌਰ ਊਰਜਾ ਨੂੰ ਲੈ ਕੇ ਕਾਫੀ ਗੰਭੀਰ ਹੈ। ਨਾਗਰਿਕਾਂ ਵਿੱਚ ਸੌਰ ਊਰਜਾ ਦੇ ਪ੍ਰਤੀ ਦਿਲਚਸਪੀ ਨੂੰ ਵਧਾਉਣ ਲਈ ਹਰਿਆਣਾ ਖਾਦੀ ਅਤੇ ਗ੍ਰਾਮੋ ਉਦਯੋਗ ਬੋਰਡ ਨੇ ਆਪਣੇ ਵਿਸ਼ੇਸ਼ ਸਟਾਲ ਲਗਾਇਆ ਹੈ।