ਚੌਥੀ ਪਵਿੱਤਰ ਨਗਰ ਕੀਰਤਨ ਯਾਤਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈਕਾਰੇ ਨਾਲ ਹੋਈ ਸ਼ੁਰ
ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਹੋਏ ਸ਼ਾਮਲ
5 Dariya News
ਸਡੋਰਾ 23-Nov-2025
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮੌਕੇ ਤੇ ਯਮੁਨਾਨਗਰ ਜ਼ਿਲੇ ਦੇ ਕਸਬਾ ਸਡੋਰਾ ਤੋਂ ਸ਼ੁਰੂ ਹੋਈ ਚੌਥੀ ਪਵਿੱਤਰ ਨਗਰ ਕੀਰਤਨ ਯਾਤਰਾ ਨੂੰ ਬੀਤੀ ਸ਼ਾਮ ਸਰਸਵਤੀ ਨਗਰ ਦੇ ਜਨਤਾ ਪਬਲਿਕ ਸਕੂਲ ਤੋਂ ਕ੍ਰਿਸ਼ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਯਾਤਰਾ ਕੋਰਡੀਨੇਟਰ ਗੁਰਬਾਜ ਸਿੰਘ ਸਿਕੰਦਰਾ, ਬੀਬੀ ਜਸਵੀਰ ਕੌਰ ਅਤੇ ਚੇਅਰਮੈਨ ਰੁਪਿੰਦਰ ਮੱਲੀ ਦੀ ਅਗਵਾਈ ਹੇਠ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਨਾਲ ਪਿੰਡ ਝੀਵਰਹੇੜੀ ਵਿੱਚ ਰਾਤ ਨੂੰ ਰੁੱਕਣ ਲਈ ਰਵਾਨਾ ਕੀਤਾ।
ਇਹ ਨਗਰ ਕੀਰਤਨ ਯਾਤਰਾ ਜੋੜੀਓ ਗੁਰਦੁਆਰਾ ਸਾਹਿਬ ਤੋਂ ਰਾਤ ਦੇ ਆਰਾਮ ਤੋਂ ਬਾਅਦ ਪਿੰਡ ਉੱਚਾ ਚਾਂਦਣਾ, ਰਪੋਲੀ,ਸਤਗੋਲੀ ,ਟੋਪਰਾ ਕਲਾ, ਹਰਨੌਲ ਰੇਤਗੜ੍ਹ ,ਹਾਫਿਜਪੁਰ, ਕੁੰਜਲ ਕੰਬੋਯਾਨ, ਬੈਡੀ ,ਖਜੂਰੀ ,ਬਕਾਣਾ , ਰਾਦੌਰੀ ਚੌਕ ਤੋਂ ਹੁੰਦੇ ਹੋਏ ਰਾਦੌਰ ਪਹੁੰਚੀ ਜਿੱਥੇ ਸੀਨੀਅਰ ਨੇਤਾਵਾਂ ਨੇ ਫੁੱਲਾਂ ਦੀ ਵਰਖਾ ਨਾਲ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਸਰੋਪੇ ਭੇਂਟ ਕੀਤੇ। ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਉਪਲੱਖ ਵਿੱਚ ਹਰਿਆਣਾ ਵਿੱਚ ਚਾਰ ਪਵਿੱਤਰ ਨਗਰ ਕੀਰਤਨ ਯਾਤਰਾਵਾਂ ਕੱਢੀਆ ਜਾ ਰਹੀਆਂ ਹਨ ਜੋ ਹਰਿਆਣਾ ਦੇ ਸਾਰੇ ਜਿਲਿਆਂ ਵਿੱਚੋਂ ਲੰਘਦੇ ਹੋਏ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਸਮਾਪਤ ਹੋਵੇਗੀ ਜਿੱਥੇ ਸਰਬ ਧਰਮ ਸੰਮੇਲਨ ਦਾ ਆਯੋਜਨ ਹੋਵੇਗਾ।
ਇਸ ਤੋਂ ਅਗਲੇ ਦਿਨ 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਉਪਲੱਖ ਵਿੱਚ ਕੁਰੂਕਸ਼ੇਤਰ ਵਿੱਚ ਮਹਾ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਧਰਮ ਅਤੇ ਦੇਸ਼ ਦੀ ਰੱਖਿਆ ਲਈ ਮਹਾਨ ਬਲਿਦਾਨ ਦਿੱਤਾ ਜਿਸ ਨੂੰ ਸਮਾਜ ਦੇ ਹਰੇਕ ਵਿਅਕਤੀ ਤੱਕ ਪਹੁੰਚਣਾ ਜਰੂਰੀ ਹੈ ਤਾਂ ਜੋ ਆਉਣ ਵਾਲੀ ਪੀਡੀਆ ਇਸ ਪ੍ਰੇਰਣਾ ਦਾ ਇੱਕ ਇਤਿਹਾਸ ਤੋਂ ਸੀਖ ਲੈ ਸਕੇ ਉਹਨਾਂ ਨੇ ਕਿਹਾ ਕਿ ਗੁਰੂਆਂ ਦੇ ਤਪ ਤਿਆਗ ਅਤੇ ਗੌਰਵਸਾਲੀ ਇਤਿਹਾਸ ਨੂੰ ਜਨਤਕ ਤੱਕ ਪਹੁੰਚਾਉਣ ਦੇ ਟੀਚੇ ਨਾਲ ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਸੂਬੇ ਭਰ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ।