5 Dariya News

ਬ੍ਰਮਸਰੋਵਰ ਦੇ ਕਿਨਾਰੇ ਤੇ ਇੱਕ ਸਾਥ ਦੇਸ਼ ਦੀ ਸੰਸਕ੍ਰਿਤੀ ਵਿਰਾਸਤ ਨੂੰ ਵੇਖ ਕੇ ਹੋ ਰਹੇ ਛੋਟੇ ਭਾਰਤ ਦੇ ਦਰਸ਼ਨ

ਕੌਮਾਂਤਰੀ ਗੀਤਾ ਮੂਤਵ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਕਲਾਕਾਰਾਂ ਨੇ ਆਪਣੇ ਆਪਣੇ ਸੂਬੇ ਦੇ ਕਲਚਰ ਦੀ ਦਿੱਤੀ ਪੇਸ਼ਗੀ

5 Dariya News

ਕੁਰੂਕਸ਼ੇਤਰ 23-Nov-2025

ਕੌਮਾਂਤਰੀ ਗੀਤਾ ਮਹੋਤਸਵ ਦੇ ਪਵਿੱਤਰ ਪਰਬ ਤੇ ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ਦੇ ਕਿਨਾਰੇ ਤੇ ਦੇਸ਼ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਵੇਖ ਕੇ ਸੈਲਾਨੀਆਂ ਨੂੰ ਛੋਟੇ ਭਾਰਤ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਹੀ ਹੈ। ਵੱਖ ਵੱਖ ਰਾਜਾਂ ਦੀ ਸੰਸਕ੍ਰਿਤੀ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇਹ ਮੂਸ ਆਪਣੇ ਇੱਕ ਵੱਖ ਪਛਾਣ ਬਣਾ ਚੁੱਕਾ ਹੈ। ਇਸ ਸਰੋਵਰ ਤੇ ਦੇਸ਼ ਦੇ ਵੱਖ ਵੱਖ ਰਾਜ ਦੇ ਲੋਕ ਕਲਾਕਾਰਾਂ ਨੇ ਆਪਣੇ ਆਪਣੇ ਸੂਬੇ ਦੀ ਲੋਕ ਸੰਸਕ੍ਰਿਤੀ ਨੂੰ ਪੇਸ਼ ਕੀਤਾ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਦਸਤਕਾਰਾਂ ਨੇ ਆਪਣੀ ਕਲਾ ਦੇ ਜਰੀਏ ਲੋਕਾਂ ਨੂੰ ਮੋਹਣ ਦਾ ਕੰਮ ਕੀਤਾ। 

ਇਸ ਸੰਸਕ੍ਰਿਤਿਕ ਵਿਰਾਸਤ ਤੋਂ ਰੂਬਰੂ ਹੋਣ ਅਤੇ ਪਵਿੱਤਰ ਗ੍ਰੰਥ ਗੀਤਾ ਦੀ ਨਗਰੀ ਨੂੰ ਵੇਖਣ ਲਈ ਰੋਜਾਨਾ ਵਾਧੂ ਗਿਣਤੀ ਵਿੱਚ ਸਲਾਨੀ ਕੁਮਾਂਤਰੀ ਗੀਤ ਮੋਹਤਸਵ ਵਿੱਚ ਪਹੁੰਚ ਰਹੇ ਹਨ। ਕੌਮਾਂਤਰੀ ਗੀਤਾ ਮਹੋਤਸਵ 2025 ਦੇ ਨੌਵੇਂ ਦਿਨ ਐਤਵਾਰ ਨੂੰ ਛੁੱਟੀ ਦੇ ਦਿਨ ਸਵੇਰੇ ਤੋਂ ਹੀ ਸੈਲਾਨੀ ਸਰਸ ਅਤੇ ਦਸਤਕਾਰੀ ਮੇਲੇ ਵਿੱਚ ਖਰੀਦਾਰੀ ਕਰਨ ਲਈ ਪਹੁੰਚ ਗਏ। ਜਿਵੇਂ ਜਿਵੇਂ ਦਿਨ ਚੜਦਾ ਗਿਆ ਉਵੇਂ ਉਵੇਂ ਸਲਾਨੀਆਂ ਦੀ ਆਵਾਜਾਈ ਵੀ ਵੱਧਦੀ ਰਹੀ ਇਸ ਸਾਲ ਉੱਤਰ ਖੇਤਰ ਸੰਸਕ੍ਰਿਤੀ ਕਲਾ ਕੇਂਦਰ ਪਟਿਆਲਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਲਾਕਾਰ ਪੂਜਾ ਅਤੇ ਡਾਂਸ, ਜੰਮੂ ਕਸ਼ਮੀਰ ਦੇ ਕਲਾਕਾਰ ਧਮਾਲੀ ਡਾਂਸ ਅਤੇ ਪੱਧਰਵਾਹੀ ਕੂੜ ਅਤੇ ਰੁਮਾਲੀ ਡਾਂਸ,   ਪੰਜਾਬ ਦਾ ਝੂਮਰ ਅਤੇ ਮਲਵਈ ਗਿੱਧਾ, ਰਾਜਸਥਾਨ ਦਾ ਚਾਰੀ, ਉੱਤਰਾਖੰਡ ਦੇ ਕਲਾਕਾਰ ਪਾਂਡਵ ਡਾਂਸ, ਮੱਧ ਪ੍ਰਦੇਸ਼ ਦਾ ਗੰਗੋਰ ਅਤੇ ਪਾਂਥੀ ਡਾਂਸ, ਝਾਰਖੰਡ ਦਾ ਪਾਇਕਾ ਡਾਂਸ, ਉੜੀਸਾ ਦਾ ਸੰਭਾਲਪੂਰੀ ਡਾਂਸ ਸਮੇਤ ਰਾਜਸਥਾਨ ਦੇ ਕੱਚੀ ਘੋੜੀ ਡਾਂਸ, ਡੇਰੂ ਗਾਥਾ ਗਾਇਨ ਆਦਿ ਦੀ ਸ਼ਾਨਦਾਰ ਪੇਸ਼ਗੀ ਕਰ ਦੇ ਹਨ।

ਮੌਤ ਸਭ ਵਿੱਚ ਜਿੱਥੇ ਸਲਾਨੀਆਂ ਨੂੰ ਸੂਬੇ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਵੇਖਣ ਦਾ ਮੌਕਾ ਮਿਲ ਰਿਹਾ ਹੈ ਉੱਥੇ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਸੂਬਿਆਂ ਦੇ ਜ਼ਿਲਿਆਂ ਤੋਂ ਆਏ ਦਸਤਕਾਰਾਂ ਦੀ ਦਸਤਕਾਰੀ ਨੂੰ ਵੇਖਣ ਅਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਹਨਾਂ ਸੈਲਾਨੀਆਂ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ । ਐਡ ਸੀਸੀ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਗੀਤਾ ਮੌਸਮ ਲਈ ਵੱਖ-ਵੱਖ ਸੂਬਿਆਂ ਦੇ ਬੇਹਤਰੀਨ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। 

ਇਹ ਦਸਤਕਾਰੀ ਅਤੇ ਸਰਸ ਮੇਲਾ ਪੰਜ ਦਸੰਬਰ 2025 ਤੱਕ ਚੱਲੇਗਾ ਅਤੇ ਸੈਲਾਨੀ ਇਸ ਮੌਤ ਦਾ ਵਿੱਚ ਪਹੁੰਚ ਕੇ ਦਸਤਕਾਰਾਂ ਦੀ ਦਸਤਕਾਰੀ ਅਤੇ ਵੱਖ ਵੱਖ ਸੂਬਿਆਂ ਦੇ ਲੋਕ ਕਲਾ ਦਾ ਆਨੰਦ ਵੀ ਚੁੱਕ ਸਕਦੇ ਹਨ।