5 Dariya News

ਮੇਰਾ ਪਸੰਦੀਦਾ ਸ਼ਲੋਕ ਮੁਕਾਬਲੇ ਵਿੱਚ ਸ਼ਾਮਿਲ ਹੋ ਕੇ ਜਿੱਤੇ ਇਨਾਮ

ਮੁਕਾਬਲੇ ਲਈ ਐਂਟਰੀ ਭਿਜਵਾਉਣ ਦੀ ਆਖੀਰੀ ਮਿੱਤੀ 5 ਦਸੰਬਰ, 2025

5 Dariya News

ਕੁਰੂਕਸ਼ੇਤਰ 22-Nov-2025

ਕੁਰੂਕਸ਼ੇਤਰ ਵਿੱਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ 2025 ਤਹਿਤ ਇੱਕ ਵਿਸ਼ੇਸ਼ ਆਯੋਜਨ ਮੇਰਾ ਪਸੰਦੀਦਾ ਸ਼ਲੋਕ ਵੀਡੀਓ ਮੁਕਾਬਲੇ ਨੂੰ ਸ਼ਾਮਿਲ ਕੀਤਾ ਗਿਆ ਹੈ। ਗੀਤਾ ਗਿਆਨ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਇਹ ਆਨਲਾਇਨ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਮੁਕਾਬਲੇ ਆਮ ਨਾਗਰਿਕਾਂ, ਨੌਜੁਆਨਾਂ ਅਤੇ ਵਿਦਿਆਰਥੀਆਂ ਨੂੰ ਗੀਤਾ ਦੇ ਸੰਦੇਸ਼ ਨਾਲ ਜੋੜਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੀ ਹੈ।

ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਤੀਭਾਗੀਆਂ ਨੂੰ ਗੀਤਾ ਦੇ ਕਿਸੇ ਵੀ ਸ਼ਲੋਕ ਨਾਲ ਜੁੜਿਆ ਆਪਣੇ ਪ੍ਰੇਰਣਾਦਾਇਕ ਤਜਰਬਾ 40 ਸੈਕੰਡ ਦੇ ਵੀਡੀਓ ਵਜੋ ਸਾਂਝਾ ਕਰਨਾ ਹੋਵੇਗਾ। ਵੀਡੀਓ ਵਿੱਚ ਇਹ ਸਪਸ਼ਟ ਰੂਪ ਨਾਲ ਦੱਸਣਾ ਜਰੂਰੀ ਹੈ ਕਿ ਚੁਣਿਆ ਹੋਇਆ ਸ਼ਲੋਕ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਦਿਸ਼ਾ ਦਿੰਦਾ ਹੈ ਅਤੇ ਉਸ ਤੋਂ ਮਿਲਣ ਵਾਲਾ ਮੁੱਖ ਸੰਦੇਸ਼ ਕੀ ਹੈ। ਤਿਆਰ ਵੀਡੀਓ shlokagita@gmail.com 'ਤੇ ਭੇਜਣਾ ਹੋਵੇਗਾ।

ਵਿਭਾਗ ਵੱਲੋਂ ਚੋਣ ਕੀਤੇ ਵਧੀਆ ਵੀਡੀਓ My Favourite Shloka in Gita ਲੜੀ ਦੇ ਰੂਪ ਵਿੱਚ ਵਿਭਾਗ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਜੇਤੂਆਂ ਨੂੰ ਆਕਰਸ਼ਕ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ। ਪ੍ਰਤੀਭਾਗੀਆਂ ਨੂੰ ਵੀਡੀਓ ਦੇ ਨਾਲ ਨਾਮ, ਫੋਨ ਨੰਬਰ ਅਤੇ ਸਥਾਨ ਵਰਗੀ ਜਰੂਰੀ ਜਾਣਕਾਰੀ ਵੀ ਭੇਜਣੀ ਹੋਵੇਗੀ। 

ਵਿਭਾਗ ਨੇ ਸਪਸ਼ਟ ਕੀਤਾ ਹੈ ਕਿ 5 ਦਸੰਬਰ ਸ਼ਾਮ 5 ਤੱਕ ਪ੍ਰਾਪਤ ਐਂਟਰੀਆਂ ਨੂੰ ਹੀ ਮੁਕਾਬਲੇ ਲਈ ਵੈਧ ਮੰਨਿਆ ਜਾਵੇਗਾ।