5 Dariya News

ਕਸ਼ਮੀਰ ਦ ਇਤਿਹਾਸ, ਸਭਿਆਚਾਰ ਅਤੇ ਪਰੰਪਰਾ ਦਾ ਪ੍ਰਤੀਕ ਹੈ ਕਾਹਵਾ

ਕਸ਼ਮੀਰੀ ਕਾਹਵਾ ਦੀ ਮਹਿਕ ਨਾਲ ਸਟਾਲ 'ਤੇ ਖਿੱਚੇ ਚੱਲੇ ਆਉਂਦੇ ਹਨ ਚਾਹਵਾਨ

5 Dariya News

ਕੁਰੂਕਸ਼ੇਤਰ 21-Nov-2025

ਕੌਮਾਂਤਰੀ ਗੀਤਾ ਮਹੋਤਸਵ-2025 ਵਿੱਚ ਬ੍ਰਹਮਸਰੋਵਰ ਦਾ ਪਾਵਨ ਤੱਟ ਜਿੱਥੇ ਦੇਸ਼ ਦੀ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦਾ ਮੁੱਖ ਮੰਚ ਬਣਿਆ ਹੋਇਆ ਹੈ, ਉੱਕੇ ਵੱਖ-ਵੱਖ ਸੂਬਿਆਂ ਦੇ ਖਾਣ-ਪੀਣ ਦਾ ਵੀ ਇੱਥੇ ਹੀ ਸਹਿਜਤਾ ਨਾਲ ਮਜਾ ਲਿਆ ਜਾ ਸਕਦਾ ਹੈ। ਇੰਨ੍ਹਾਂ ਖਾਣਪੀਣ ਦੇੇ ਭੋਜਨਾਂ ਦੇ ਵਿੱਚ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜਿਲ੍ਹਾ ਦੇ ਪਿੰਡ ਪਟਨ ਤੋਂ ਆਏ ਮੋਹਮਦ ਮਗਬੂਲ ਸੂਫੀ ਤੇ ਉਨ੍ਹਾਂ ਦੇ ਸਾਥੀ ਆਪਣੇ ਨਾਲ ਕਸ਼ਮੀਰ ਦਾ ਮੁੱਖ ਪੇਯ ਕਸ਼ਮੀਰੀ ਕਾਹਵਾ ਤੇ ਡਰਾਈ ਫਰੂਟ ਲੈ ਕੇ ਮਹੋਤਸਵ ਵਿੱਚ ਪਹੁੰਚੇ ਹਨ। 

ਇਸ ਕਸ਼ਮੀਰੀ ਕਾਹਵਾ ਦੀ ਮਹਿਕ ਦੀ ਵਜ੍ਹਾ ਨਾਲ ਮਹੋਤਸਵ ਵਿੱਚ ਆਉਣ ਵਾਲੇ ਸੈਲਾਨੀ ਉਨ੍ਹਾਂ ਦੇ ਸਟਾਲ 'ਤੇ ਖਿੱਚੇ ਚਲੇ ਆਉਂਦੇ ਹਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਮਜਹਬੀ ਬੇਗਮ, ਮੋਹਮਦ ਇਰਫਾਨ ਲੋਨ, ਮੋਹਮਦ ਉਸਮਾਨ ਲੋਨ, ਸ਼ਬੀਰ ਅਹਿਮਦ ਢਾਰ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਕਸ਼ਮੀਰੀ ਕਾਹਵਾ ਇੱਕ ਪੇਯ ਪਦਾਰਥ ਤੋਂ ਕਿਤੇ ਕੁੱਝ ਵੱਧ ਕੇ ਹੈ। ਇਹ ਕਾਹਵਾ ਕਸ਼ਮੀਰ ਦੀ ਵਿਰਾਸਤ, ਇਤਿਹਾਸ ਅਤੇ ਪਰੰਪਰਾ ਦਾ ਪ੍ਰਤੀਕ ਹੈ। 

ਮਹੋਤਸਵ ਦੇ ਸਟਾਲ ਨੰਬਰ 29 'ਤੇ ਕਸ਼ਮੀਰੀ ਕਾਹਵਾ ਨੂੰ ਤਿਆਰ ਕਰਦੀ ਮਜਹਬੀ ਬੇਗਮ ਤੇ ਉਨ੍ਹਾਂ ਦੇ ਪਰਿਜਨ ਸੈਲਾਨੀਆਂ ਦੇ ਪਿਆਰ ਅਤੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਹ ਪਿਛਲੇ ਕਈ ਸਾਲਾਂ ਤੋਂ ਗੀਤਾ ਮਹੋਤਸਵ ਵਿੱਚ ਆ ਰਹੀ ਹੈ। ਉਨ੍ਹਾਂ ਦੇ ਸਟਾਲ 'ਤੇ ਕਸ਼ਮੀਰ ਦੇ ਰਿਵਾਇਤੀ ਪੇਯ ਕਸ਼ਮੀਰੀ ਕਾਹਵਾ ਦੇ ਨਾਲ-ਨਾਲ ਸੁੱਖੇ ਮੇਵੇ ਵੀ ਮੌਜੂਦ ਹਨ। 

ਉਨ੍ਹਾਂ ਦਾ ਇਹ ਪਰਿਵਾਰਕ ਕਾਰੋਬਾਰ ਹੈ ਅਤੇ ਉਹ ਬਿਨ੍ਹਾਂ ਕਿਸੇ ਕੈਮੀਕਲ ਦੇ ਵਰਤੋ ਨਾਲ ਸੁੱਖੇ ਮੇਵਿਆਂ ਨੂੰ ਉਪਲਬਧ ਕਰਵਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਸਟਾਲ 'ਤੇ ਕਰੀਬ 30 ਤਰ੍ਹਾ ਦੇ ਡਰਾਈ ਫਰੂਟ ਉਪਲਬਧ ਹਨ, ਜਿਨ੍ਹਾਂ ਵਿੱਚ ਬਾਦਾਮ, ਅੰਜੀਰ, ਸਾਊਦੀ ਅਰਬ ਦੇ ਖਜੂਰ, ਦਾਲਚੀਨੀ, ਕੇਸਰ, ਕਾਜੂ, ਅਖਰੋਟ, ਕਿਸ਼ਮਿਸ਼, ਮੁਲੇਠੀ, ਇਲਾਇਚੀ ਆਦਿ ਸ਼ਾਮਿਲ ਹਨ। 

ਉਹ ਪਿਛਲੇ 14 ਸਾਲਾਂ ਤੋਂ ਲਗਾਤਾਰ ਇਸ ਮਹੋਤਸਵ ਵਿੱਚ ਆ ਰਹੇ ਹਨ। ਇਸ ਮਹੋਤਸਵ ਵਿੱਚ ਪ੍ਰਸਾਸ਼ਨ ਵੱਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਊਨ੍ਹਾਂ ਨੂੰ ਬਹੁਤ ਸਹਿਯੋਗ ਮਿਲਦਾ ਹੈ। ਉਨ੍ਹਾਂ ਦੀ ਵਿਕਰੀ ਵਿੱਚ ਵੀ ਲਗਾਤਾਰ ਇਜਾਫਾ ਹੋ ਰਿਹਾ ਹੈ। ਉਹ ਹੁਣ ਤੱਕ ਇਸ ਮਹੋਤਸਵ ਵਿੱਚ 8 ਲੱਖ ਦੀ ਵਿਕਰੀ ਕਰ ਚੁੱਕੇ ਹਨ।