ਹਰਿਆਣਾ ਵਿੱਚ ਬਲੈਕ ਸਪਾਟਸ ਮਾਰਚ-2026 ਤੱਕ ਖਤਮ ਕਰਨ ਦੇ ਨਾਇਬ ਸਿੰਘ ਸੈਣੀ ਦੇ ਸਖਤ ਨਿਰਦੇਸ਼
ਓਵਰ ਸਪੀਡਿੰਗ-ਓਵਰਲੋਡਿੰਗ 'ਤੇ ਵਰਤਣ ਸਖਤੀ
5 Dariya News
ਚੰਡੀਗੜ੍ਹ 20-Nov-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੱਧਦੀ ਵਿਦਿਆਰਥੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਮੋਰਨਿੰਗ ਪੀਕ ਟਾਇਮ ਵਿੱਚ ਵੱਧ ਬੱਸਾਂ ਉਪਲਬਧ ਕਰਾਈਆਂ ਜਾਣ। ਜਰੂਰਤ ਅਨੁਸਾਰ ਬੱਸਾਂ ਦੀ ਗਿਣਤੀ ਵਧਾਈ ਜਾਵੇ ਅਤੇ ਘੱਟ ਅੰਤਰਾਲ 'ਤੇ ਬੱਸਾਂ ਚਲਾ ਕੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਣ ਦਿੱਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਨਿਜੀ ਬੱਸਾਂ ਵਿੱਚ ਵੀ ਸਰਕਾਰੀ ਬੱਸਾਂ ਦੀ ਤਰਜ 'ਤੇ ਸਟੂਡੈਂਟ ਪਾਸ ਸਹੂਲਤ ਜਰੂਰੀ ਰੂਪ ਨਾਲ ਦਿੱਤੀ ਜਾਵੇ ਅਤੇ ਕਿਸੇ ਸ਼ਿਕਾਇਤ ਦੀ ਸਥਿਤੀ ਵਿੱਚ ਸਖਤ ਕਾਰਵਾਈ ਯਕੀਨੀ ਕੀਤੀ ਜਾਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਸੜਕ ਸੁਰੱਖਿਆ ਵਿੱਚ ਸਬੰਧਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਸਕੂਲੀ ਬੱਚਿਆਂ ਦੀ ਸੁਰੱਖਿਆ ਸਰਵੋਚ ਪ੍ਰਾਥਮਿਕਤਾ
ਮੁੱਖ ਮੰਤਰੀ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਿਤ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਾਇਆ ਜਾਵੇ। ਅਧਿਕਾਰੀ ਸਕੂਲ ਬੱਸਾਂ ਦੇ ਸੁਰੱਖਿਆ ਮਾਨਕਾਂ ਅਤੇ ਬੱਸਾਂ ਵਿੱਚ ਲੱਗੇ ਜੀਪੀਐਸ ਸਿਸਟਮ ਦਾ ਨਿਯਮਤ ਨਿਰੀਖਣ ਯਕੀਨੀ ਕਰਨ।
ਯਕੀਨੀ ਸਮੇਂ ਸੀਮਾ ਤੱਕ ਬਲੈਕ ਸਪੋਰਟਸ ਖਤਮ ਕਰਨ
ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸੂਬੇ ਵਿੱਚ ਮੌਜੂਦ ਸਾਰੇ ਬਲੈਕ ਸਪੋਰਟਸ ਨੂੰ ਚੋਣ ਕਰ 31 ਮਾਰਚ 2026 ਤੱਕ ਪੂਰੀ ਤਰ੍ਹਾ ਖਤਮ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਨੂੰ ਮਿਸ਼ਨ ਮੋਡ ਵਿੱਚ ਚਲਾਉਂਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇ, ਤਾਂ ਜੋ ਸੜਕ ਹਾਦਸਿਆਂ ਵਿੱਚ ਸਪਸ਼ਟ ਕਮੀ ਲਿਆਈ ਜਾ ਸਕੇ।
ਸੜਕ ਹਾਦਸੇ ਰੋਕਣ ਤਹਿਤ ਨੋਡਲ ਅਧਿਕਾਰੀ ਨਿਯੁਕਤ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸੜਕ ਦੁਰਘਟਨਾਵਾਂ ਨਾਲ ਜੁੜੇ ਮਾਮਲਿਆਂ ਦੇ ਹੱਲ ਅਤੇ ਵਿਭਾਗਾਂ ਦੇ ਤਾਲਮੇਲ ਲਈ ਇੱਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ, ਜੋ ਸਾਰੇ ਮਾਮਲਿਆਂ ਦੀ ਨਿਯਮਤ ਨਿਗਰਾਨੀ ਕਰ ਦੁਰਘਟਨਾਵਾਂ ਵਿੱਚ ਕਮੀ ਲਿਆਉਣ ਦੇ ਯਤਨਾਂ ਨੂੰ ਤੇਜ ਕਰਨ।
ਓਵਰਸਪੀਡਿੰਗ, ਓਵਰਲੋਡਿੰਗ ਅਤੇ ਚਾਲਾਨ ਮਾਨੀਟਰਿੰਗ 'ਤੇ ਸਖਤੀ
ਮੁੱਖ ਮੰਤਰੀ ਨੇ ਓਵਰਸਪੀਡਿੰਗ ਅਤੇ ਓਵਰਲੋਡਿੰਗ 'ਤੇ ਸਖਤੀ ਅਪਣਾਉਂਦੇ ਹੋਏ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਪੀਡ ਮਾਨੀਟਰਿੰਗ ਨੂੰ ਮਜਬੂਤ ਕੀਤਾ ਜਾਵੇ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦਾ ਤੁਰੰਤ ਚਾਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਤੇਜ ਗਤੀ ਤਅੇ ਲਾਪ੍ਰਵਾਹੀ ਹਾਦਸਿਆਂ ਦੇ ਪ੍ਰਮੁੱਖ ਕਾਰਨ ਹਨ, ਇਸ ਲਈ ਇਸ ਦੇ ਖਿਲਾਫ ਤੁੰਰਤ ਅਤੇ ਸਖਤ ਕਾਰਵਾਹੀ ਹੋਣੀ ਚਾਹੀਦੀ ਹੈ।
ਸੜਕ ਸੰਕੇਤਕ, ਸਪੀਡ ਬ੍ਰੇਕਰ ਅਤੇ ਨਿਰਮਾਣ ਕੰਮਾਂ ਦੀ ਨਿਗਰਾਨੀ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਲਿੰਕ ਰੋਡ ਤੋਂ ਮੁੱਖ ਸੜਕ 'ਤੇ ਜੁੜਨ ਵਾਲੇ ਥਾਂਵਾਂ 'ਤੇ ਜਰੂਰਤ ਅਨੁਸਾਰ ਸਪੀਡ ਬ੍ਰੇਕਰ ਬਣਾਏ ਜਾਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੜਕ ਨਿਰਮਾਣ ਕੰਮਾਂ ਦੀ ਮਾਨੀਟਰਿੰਗ ਐਪ ਰਾਹੀਂ ਕੀਤੀ ਜਾਵੇ ਅਤੇ ਜਿੱਥੇ ਠੇਕੇਦਾਰ ਲਾਪ੍ਰਵਾਹੀ ਵਰਤ ਰਹੇ ਹੋਣ, ਉੱਥੇ ਪੈਨੇਲਟੀ ਲਗਾਈ ਜਾਵੇ। ਉਨ੍ਹਾਂ ਨੇ ਗੱਡਿਆਂ ਨੂੰ ਤੁਰੰਤ ਭਰਨ, ਡਾਰਕ ਸਪੋਰਟਸ 'ਤੇ ਤੁਰੰਤ ਲਾਈਟਿੰਗ ਸਮੇਤ ਜਰੂਰੀ ਸੁਰੱਖਿਆ ਸੁਧਾਰ ਕਰਨ ਅਤੇ ਸੜਕ ਸੰਕੇਤਕਾਂ ਤੇ ਚਿੰਨ੍ਹਾਂ ਨੂੰ ਮੁੜ ਸਪਸ਼ਟ ਕਰਨ ਦੇ ਨਿਰਦੇਸ਼ ਵੀ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਬੱਸਾਂ ਦੇ ਰੁਕਣ ਦੇ ਲਹੀ ਚੋਣ ਥਾਂਵਾਂ 'ਤੇ ਬੱਸ ਕਿਯੂ ਸ਼ੈਲਟਰ ਬਣਾਏ ਜਾਣ, ਤਾਂ ਜੋ ਬੱਸ ਸੇਵਾ ਸਹੀ ਢੰਗ ਨਾਲ ਸੰਚਾਲਿਤ ਹੋ ਸਕੇ। ਉਨ੍ਹਾਂ ਨੇ ਨਸ਼ੇ ਵਿੱਚ ਗੱਡੀ ਚਲਾਉਣ 'ਤੇ ਰੋਕ ਲਗਾਉਣ ਲਹੀ ਡ੍ਰਿਕ ਐਂਡ ਡਰਾਇਵ ਦੇ ਵਿਰੁੱਧ ਸਖਤ ਏਫੋਰਸਮੈਂਟ ਅਤੇ ਜਾਗਰੁਕਤਾ ਸਲੋਗਨ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਸਾਰੇ ਵਾਹਨਾਂ 'ਤੇ ਰਿਫਲੈਕਟਰ ਲਗਾਉਣਾ ਜਰੂਰੀ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਧੁੰਧ ਦੇ ਮੌਸਮ ਨੂੰ ਦੇਖਦੇ ਹੋਏ ਇਸ 'ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਰਿਫਲੈਕਟਰ ਲਗਾਉਣ ਲਹੀ ਨਾਗਰਿਕਾਂ ਤੋਂ ਕਿਸੇ ਤਰ੍ਹਾ ਦੀ ਫੀਸ ਨਹੀਂ ਲਈ ਜਾਵੇਗੀ ਅਤੇ ਜਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਇਸ ਨੂੰ ਗੰਭੀਰਤਾ ਨਾਲ ਲਾਗੂ ਕਰਨ।
ਮੁੱਖ ਮੰਤਰੀ ਨੇ ਸੜਕਾਂ 'ਤੇ ਛੱਡੇ ਜਾਣ ਵਾਲੇ ਗਾਂਵੰਸ਼ ਦੀ ਸਮਸਿਆ 'ਤੇ ਚਿੰਤਾ ਜਤਾਈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਪਸ਼ੂਆਂ ਨੂੰ ਸੁਰੱਖਿਅਤ ਅਭਿਆਰਣਾਂ ਵਿੱਚ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੜਕ ਦੁਰਘਟਨਾਵਾਂ ਵਿੱਚ ਸਪਸ਼ਟ ਕਮੀ ਦਿਖਣੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਤੋਂ ਉਮੀਦ ਕੀਤੀਕਿ ਉਹ ਗੰਭੀਰਤਾ ਅਤੇ ਤੇਜੀ ਨਾਲ ਕੰਮ ਕਰਨ, ਤਾਂ ਜੋ ਸੂਬੇ ਦੀ ਸੜਕਾਂ ਵੱਧ ਸੁਰੱਖਿਅਤ, ਬਿਹਤਰ ਅਤੇ ਜਨਹਿਤ ਵਿੱਚ ਵੱਧ ਪ੍ਰਭਾਵੀ ਬਣ ਸਕਣ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਹਰਿਆਣਾ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਉੱਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਡੀਜੀਪੀ ਸ੍ਰੀ ਓ ਪੀ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।