5 Dariya News

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਆਪਣੇ ਸ਼ੀਸ਼ ਨੂੰ ਕੀਤਾ ਕੁਰਬਾਨ - ਕ੍ਰਿਸ਼ਣ ਲਾਲ ਪੰਵਾਰ

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾ ਰਹੀ ਹਰਿਆਣਾ ਸਰਕਾਰ

5 Dariya News

ਰੋਹਤਕ 18-Nov-2025

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਉਹ ਮਹਾਨ ਪੁਰਖ ਸਨ ਜਿਨ੍ਹਾਂ ਨੇ ਆਪਣੇ ਸ਼ੀਸ਼ ਦੀ ਕੁਰਬਾਨੀ ਦੇ ਕੇ ਮਨੁੱਖਤਾ ਅਤੇ ਧਰਮ ਦੀ ਸੁਤੰਤਰਤਾ ਦੀ ਰੱਖਿਆ ਕੀਤੀ ਸੀ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਹਿੰਦ ਦੀ ਚਾਦਰ ਇਸ ਲਈ ਕਿਹਾ ਗਿਆ ਹੈ ਕਿਉਂਕਿ ਉਹ ਸਿਰਫ਼ ਸਿੱਖ ਧਰਮ ਦੀ ਹੀ ਨਹੀਂ ਸਗੋਂ ਪੂਰੇ ਭਾਰਤ ਦੀ ਪਛਾਣ ਦੀ ਢਾਲ ਬਣ ਗਏ ਸਨ। 

ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਦੋਂ ਉਨ੍ਹਾਂ ਨੇ ਆਪਣਾ ਸ਼ੀਸ਼ ਬਲਿਦਾਨ ਕੀਤਾ ਤਾਂ ਉਹ ਸਿਰਫ਼ ਆਪਣੇ ਲਈ ਨਹੀਂ ਸਗੋਂ ਸੰਪੂਰਨ ਜਾਤਿ ਦੀ ਆਜਾਦੀ ਲਈ ਕੀਤਾ ਸੀ। ਉਨ੍ਹਾਂ ਦਾ ਸੰਦੇਸ਼ ਸੀ ਨਿਡਰ ਬਣੋ ਅਤੇ ਸੱਚਾਈ ਦੇ ਰਸਤੇ ਚੱਲੋਂ , ਅਜਿਹੇ ਸੰਦੇਸ਼ ਨੂੰ ਸਾਨੂੰ ਅਪਨਾਉਣਾ ਚਾਹੀਦਾ ਹੈ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ੀਸ਼ ਦਿੱਤਾ ਪਰ ਆਪਣਾ ਧਰਮ ਨਹੀਂ ਬਦਲਿਆ। 

ਉਨ੍ਹਾਂ ਦਾ ਇਹ ਬਲਿਦਾਨ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚ ਦਾ ਰਸਤਾ ਮੁਸ਼ਕਲ ਹੋ ਸਕਦਾ ਹੈ ਪਰ ਉਹੀ ਅਮਰਤਾ ਦਾ ਰਸਤਾ ਹੈ। ਸ਼੍ਰੀ ਕ੍ਰਿਸ਼ਣ ਲਾਲ ਪੰਵਾਰ ਸੋਮਵਾਰ ਨੂੰ ਦੇਰ ਰਾਤ ਮਹਾਂਰਿਸ਼ੀ ਦਯਾਨੰਦ ਯੂਨਿਵਰਸਿਟੀ, ਰੋਹਤਕ ਵਿੱਚ ਸਿੱਖਾਂ ਦੇ ਨੌਂਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਉਪਲਖ ਵਿੱਚ ਉਨ੍ਹਾਂ ਦੀ ਸ਼ਹਾਦਮ 'ਤੇ ਅਧਾਰਿਤ ਸ਼ਾਨਦਾਰ ਲਾਇਟ ਐਂਡ ਸਾਉਂਡ ਸ਼ੋ ਆਯੋਜਿਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। 

ਲਾਇਟ ਐਂਡ ਸਾਉਂਡ ਰਾਹੀਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਬਿਸਥਾਰ ਨੂੰ ਇਸ ਤਰ੍ਹਾਂ ਸੰਜੋਇਆ ਗਿਆ ਜਿਵੇਂ ਸਾਰੇ ਨਜਾਰੇ ਸਾਡੇ ਸਾਹਮਣੇ ਜਿੰਦਾ ਹੋ ਉਠੇ ਹੋਣ। ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਲੋਕਸਭਾ ਸਾਂਸਦ ਧਰਮਬੀਰ ਸਿੰਘ, ਸਾਬਕਾ ਮੰਤਰੀ ਮਨੀਸ਼ ਗ੍ਰੋਵਰ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਆਦਿ ਮੌਜ਼ੂਦ ਰਹੇ।

ਗੁਰੂ ਜੀ ਨੇ ਮਨੁੱਖਤਾ, ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਕੀਤਾ ਸਭਕੁਝ ਬਲਿਦਾਨ

ਸ੍ਰੀ ਪੰਵਾਰ ਨੇ ਕਿਹਾ  ਕਿ ਇਹ ਪ੍ਰੋਗਰਾਮ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਆਦਰਸ਼ਾਂ, ਤਿਆਗ, ਬਲਿਦਾਨ ਅਤੇ ਅਰਮ ਵਿਰਾਸਤ ਨੂੰ ਸਮਰਪਿਤ ਹੈ। ਗੁਰੂ ਜੀ ਨੇ ਧਰਮ, ਮਨੁੱਖਤਾ ਅਤੇ ਰਾਸ਼ਟਰ ਦੀ ਰੱਖਿਆ ਲਈ ਆਪਣਾ ਸਭਕੁਝ ਬਲਿਦਾਨ ਕਰ ਦਿੱਤਾ। ਉਨ੍ਹਾਂ ਦਾ ਬਲਿਦਾਨ ਰਾਸ਼ਟਰ ਦੀ ਪਛਾਣ ਅਤੇ ਏਕਤਾ ਦਾ ਪ੍ਰਤੀਕ ਹੈ। 

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਹਰਿਆਣਾ ਵਿੱਚ ਗਤ ਇੱਕ ਨਵੰਬਰ ਤੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਦੇ ਉਪਲੱਖ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਰਾਜ ਪੱਧਰੀ ਮੁੱਖ ਆਯੋਜਨ 25 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਕੀਤਾ ਜਾਵੇਗਾ।

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀ  ਦਿੱਤੀ

ਸਾਂਸਦ ਧਰਮਬੀਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿੱਚ ਅਨੁਸ਼ਾਸਨ ਦਾ ਆਪਣਾ ਵੱਖ ਮਹੱਤਵ ਹੈ। ਸੰਸਕਾਰਾਂ ਨੂੰ ਬਚਾਉਣ ਲਈ ਕੁਰਬਾਨੀ ਤੋਂ ਵੀ ਪਿੱਛੇ ਨਹੀਂ ਹੱਟਿਆ ਜਾਂਦਾ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਉਤਰੀ ਭਾਰਤ ਦੇ ਹਰ ਖੇਤਰ ਵਿੱਚ ਘੂਮੇ ਅਤੇ ਉਹ  ਕਸ਼ਮੀਰੀ ਪੰਡਤਾਂ 'ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਆਨੰਦਪੁਰ ਸਾਹਿਬ ਤੋਂ ਆਗਰਾ ਆਏ। ਉਨ੍ਹਾਂ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦਿੱਤੀ।