5 Dariya News

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਯਾਤਰਾ ਦਾ ਮੰਗਲਵਾਰ ਨੂੰ ਅੰਬਾਲਾ ਛਾਉਣੀ ਵਿੱਚ ਕੀਤਾ ਜਾਵੇਗਾ ਸੁਆਗਤ - ਅਨਿਲ ਵਿਜ

ਨਗਰ ਕੀਰਤਨ ਯਾਤਰਾ ਮੰਗਲਵਾਰ ਸਵੇਰੇ ਗੁਰੂਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਤੋਂ ਸ਼ੁਰੂ ਹੋ ਕੇ ਆਵੇਗੀ ਅੰਬਾਲਾ ਛਾਉਣੀ

5 Dariya News

ਅੰਬਾਲਾ 17-Nov-2025

ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਯਾਤਰਾ ਦਾ ਅੰਬਾਲਾ ਛਾਉਣੀ ਵਿੱਚ 18 ਨਵੰਬਰ 2025 ਨੂੰ ਸ਼ਰਧਾਪੁਰਵਕ ਸੁਆਗਤ ਕੀਤਾ ਜਾਵੇਗਾ। ਮੰਤਰੀ ਨੇ ਅੱਜ ਮੀਡੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਗਰ ਕੀਰਤਨ ਯਾਤਰਾ ਲਈ ਪੂਰੀ ਤਿਆਰਿਆਂ ਕੀਤੀ ਜਾ ਰਹੀ ਹੈ। 

ਉਨ੍ਹਾਂ ਦਾ ਯਤਨ ਰਵੇਗਾ ਕਿ ਉਹ ਪੂਰੀ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਗੁਰੂ ਜੀ ਦਾ ਆਸ਼ੀਰਵਾਦ ਲੈਂਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਗੁਰੂਪਰਵ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਉਨਾਂ੍ਹ ਦੇ ਅਤੁਲਨੀਅ ਬਲਿਦਾਨ ਨਾਲ ਸਮਾਜ ਨੂੰ ਪ੍ਰੋਰਿਤ ਕਰਨ ਲਈ ਨਗਰ ਕੀਰਤਨ ਯਾਤਰਾ 11 ਨਵੰਬਰ ਨੂੰ ਪਿੰਜੌਰ ਤੋਂ ਸ਼ੁਰੂ ਹੋਈ ਸੀ ਜੋ ਕਿ 18 ਨਵੰਬਰ ਨੂੰ ਸਵੇਰੇ 9 ਵਜੇ ਗੁਰੂਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਤੋਂ ਸ਼ੁਰੂ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਨਗਰ ਕੀਰਤਨ ਯਾਤਰਾ ਪੰਜੋਖਾਰਾ ਸਾਹਿਬ ਤੋਂ ਤੋਪਖਾਨਾ ਬਾਜਾਰ, ਡਿਫੇਂਸ ਕਲੋਨੀ ਗੁਰੂਦੁਆਰਾ ਸਾਹਿਬ, ਕਲਰਹੇੜੀ, ਬੋਹ, ਬਬਯਾਲ, ਚੰਦਪੁਰਾ, ਰਾਮਪੁਰ-ਸਰਸੇਹੜੀ, ਜਗਾਧਰੀ ਰੋੜ, ਮਹੇਸ਼ਨਗਰ, ਐਸਡੀ ਕਾਲੇਜ, ਸੁਭਾਸ਼ ਪਾਰਕ, ਗੁਰੂਦੁਆਰਾ ਸਿੰਘ ਸਭਾ ਹਰਗੋਲਾਲ ਰੋੜ, ਚੌੜਾ ਬਾਜਾਰ, ਬਜਾਜਾ ਬਜਾਰ, ਕਸੇਰਾ ਬਾਜਾਰ, ਗੁਰੂਨਾਨਕ ਰੋੜ, ਕਬਾੜੀ ਬਾਜਾਰ, ਮੱਛੀ ਮੋਹੱਲਾ, ਗੁਰੂਦੁਆਰਾ ਕਸ਼ਤਰੀ ਟਾਂਕ, ਪੰਜਾਬੀ ਗੁਰੂਦੁਆਰਾ ਸਾਹਿਬ, ਵਿਜੈ ਰਤਨ ਚੌਂਕ, ਰਾਏ ਮਾਰਕੇਟ, ਗੋਲ ਚੱਕਰ, ਤੋਪਖਾਨਾ ਬਾਜਾਰ ਹੋਂਦੇ ਹੋਏ ਗੁਰੂਦੁਆਰਾ ਪੰਜੋਖਰਾ ਸਾਹਿਬ ਵਿੱਚ ਵਾਪਸ ਸਮਾਪਤ ਹੋਵੇਗੀ।

ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਯਾਤਰਾ ਦਾ ਵੱਖ ਵੱਖ ਸਥਾਨਾਂ 'ਤੇ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਧਾਰਮਿਕ, ਰਾਜਨੈਤਿਕ, ਵਿਦਿਅਕ, ਵਿਅਵਸਾਇਕ ਅਤੇ ਹੋਰ ਸੰਸਥਾਨਾਂ ਅਤੇ ਸੰਗਠਨਾਂ ਨੂੰ ਯਾਤਰਾ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ।