ਅਹੀਰਵਾਲ ਦਾ ਇਲਾਕਾ ਸਦਾ ਤੋਂ ਹੀ ਵੀਰਾਂ ਦੀ ਧਰਤੀ ਰਿਹਾ ਹੈ - ਨਾਇਬ ਸਿੰਘ ਸੈਣੀ
ਨਾਰਨੌਂਲ ਵਿੱਚ ਮਹਾਰਾਜਾ ਸ਼ੂਰਸੈਣੀ ਜੈਯੰਤੀ ਸਮਾਰੋਹ ਵਿੱਚ ਬਤੋਰ ਮੁੱਖ ਮੰਹਿਮਾਨ ਕੀਤਾ ੰਸਬੋਧਿਤ
5 Dariya News
ਨਾਰਨੌਂਲ 16-Nov-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਹੀਰਵਾਲ ਦਾ ਇਲਾਕਾ ਸਦਾ .ਤੋਂ ਹੀ ਵੀਰਾਂ ਦੀ ਧਰਤੀ ਰਿਹਾ ਹੈ, ਇਸ ਧਰਤੀ ਲੇ ਅਨੇਕਾਂ ਵੀਰਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਦੇਸ਼ ਲਈ ਸੰਭ ਕੁਝ ਕੁਰਬਾਨ ਕਰਨ ਦਾ ਕੰਮ ਕੀਤਾ ਹੈ। ਅਜਿਹੀ ਤੱਪਸਵੀ ਧਰਤੀ 'ਤੇ ਆਉਣਾ ਮੇਰੇ ਲਈ ਸੌਭਾਗ ਦੀ ਗੱਲ ਹੈ।
ਅੱਜ ਇੱਥੇ ਮਹਾਰਾਜਾ ਸ਼ੂਰਸੈਣੀ ਜੀ ਦੀ ਜੈਯੰਤੀ ਪ੍ਰੋਗਰਾਮ ਦੇ ਆਯੋਜਨ ਨਾਲ ਇਹ ਧਰਤੀ ਹੋਰਠ ਵੀ ਪਵਿੱਤਰ ਹੋ ਗਈ ਹੈ। ਮਹਾਰਾਜਾ ਸ਼ੂਰਸੈਣੀ ਬਹੁਤ ਹੀ ਪ੍ਰਤਾਪੀ, ਵੇੇਦਾਂ ਦੇ ਗਿਆਤਾ, ਨਿਆਂਪ੍ਰਿਯ, ਧਰਮਾਤਮਾ ਅਤੇ ਪ੍ਰਜਾਪਾਲਕ ਰਾਜਾ ਸਨ। ਉਨ੍ਹਾਂ ਦੇ ਰਾਜ ਵਿ5ੱਚ ਪੂਰਨ ਸਮਾਜਵਾਦ ਸੀ।
ਮੁੱਖ ਮੰਤਰੀ ਅੱਜ ਨਾਰਨੌਲ ਵਿੱਚ ਰਾਜ ਪੱਧਰੀ ਮਹਾਰਾਜਾ ਸ਼ੂਰਸੈਣੀ ਜੈਯੰਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ, 84 ਕਰੋੜ ਰੁਪਏ ਦੀ ਲਾਗਤ ਨੀ 19 ਪਰਿਯੋਜਨਾਂਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਨੇ ਨਾਰਨੌਲ ਵਿਧਾਨਸਭਾ ਖੇਤਰ ਦੇ ਵਿਧਾਇਕ ਸ੍ਰੀ ਓਮਪ੍ਰਕਾਸ਼ ਯਾਦਵ ਵੱਲੋਂ ਉਨ੍ਹਾਂ ਦੇ ਸਾਹੇਮਣੇ ਰੱਖ ਗਈ ਜਿਆਦਾਤਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹਏ ਕਿਹਾ ਕਿ ਇਸ ਖੇਤਰ ਦੇ ਵਿਕਾਸ ਦਾ ਪਹੀਆ ਤੇਜੀ ਨਾਡ ਘੁੰਮਦਾ ਰਹੇਗਾ।
ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਇਸ ਦੌਰਾਨ ਐਲਾਨ ਕੀਤਾ ਹੈ ਕਿ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਕੋਰਿਆਵਾਸ ਵਿੱਓ ਬਨਣ ਵਾਲੇ ਆਮ ਹਸਪਤਾਲ ਦਾ ਨਾਮ ਨਾਰਨੌਲ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇੱਥੇ ਦੀ ਅਣਅਪਰੂਵਡ ਕਲੋਨੀਆਂ ਨੂੰ ਵੀ ਨਿਸਮ ਅਨੁਸਾਰ ਅਪ੍ਰੂਰਵਡ ਕੀਤਾ ਜਾਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਲੋਕਾਂ ਨੁੰ ਮਹਾਰਾਜਾ ਸ਼ੂਰਸੈਣੀ ਜੀ ਦੀ ਜੈਯੰਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੈਣੀ ਸਮਾਜ ਦਾ ਇਤਿਹਾਸ ਪੁਰਾਣਾ ਅਤੇ ਗੋਰਵਸ਼ਾਲੀ ਹੈ। ਸਮਾਜਿਕ ਕ੍ਰਾਂਤੀ ਦੇ ਅਗਰਦੂਰਤ ਮਹਾਰਾਜਾ ਜੋਤੀਬਾ ਫੂਲੇ ਤੇ ਨਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਸੈਣੀ ਸਮਾਜ ਦੇ ਰਤਨ ਹਨ।
ਉਨ੍ਹਾਂ ਨੇ ਸਮਾਜ ਵਿੱਚ ਵਿਸ਼ੇਸ਼ਕਰ, ਮਹਿਲਾ ਸਿਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕੰਮ ਕੀਤੇ। ਇਸੀ ਤਰ੍ਹਾਂ ਕਮਜੋਰ ਵਰਗਾਂ ਦੇ ਉਥਾਨ ਲਈਨ ਉਨ੍ਹਾਂ ਨੇ ਆਪਣੀ ਜੀਵਨ ਲਗਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸੁੰਤੰਤਰਾ ਅੰਦੋਲਨ ਵਿੱਚ ਸੈਣ ਸਮਾਜ ਦਾ ਅਹਿਮ ਯੋਗਦਾਨ ਰਿਹਾ ਹੈ। ਆਜਾਦ ਹਿੰਦ ਫੌਜ ਦੇ ਸੈਨਾਨੀ ਸਰਦਾਰ ਮਹਿੰਗਾ ਸਿੰਘ ਸੈਣੀ ਤੇ ਅਜੀਤ ਸਿੰਘ ਸੈਣੀ ਅਤੇ ਹਰੀ ਸਿੰਘ ਸੈਣੀ ਵਰਗੇ ਸੁਤੰਤਰਤਾ ਸੈਨਾਨੀ ਵੀ ਇਸੀ ਸਮਾਜ ਨੇ ਦਿੱਤੇ ਹਨ।
ਇਸੀ ਸਮਾਜ ਨੇ ਸੰਤ ਸ਼੍ਰੀ ਲੱਖਮੀਦਾਸ, ਵਲਭਗੜ੍ਹ ਰਿਆਸਤ ਦੇ ਸੇਨੀਪਤੀ ਗੁਲਾਬ ਚੰਦ ਸੈਣੀ, ਬਿਹਾਰ ਵਿੱਚ ਸਮਾਜਿਕ ਕ੍ਰਾਂਤੀ ਦੇ ਸੂਤਰਧਾਰ ਬਾਬੂ ਜਗਦੇਵ ਪ੍ਰਸਾਦ ਕੁਸ਼ਵਾਹਾ ਵਰਗੇ ਸਮਾਜ ਸੇਵਾ, ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਖੁਸ਼ਵਾਹਾ ਵਰਗੇ ਖਿਡਾਰੀ ਅਤੇ ਚੰਡੀਗੜ੍ਹ ਸਥਿਤ ਰੋਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕਚੰਦ ਸੈਣੀ ਵਰਗੇ ਕਲਾਕਾਰ ਵੀ ਇਸੀ ਮਸਾਜ ਦੀ ਦੇਣ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੰਤ ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਮਹਾਰਾਜਾ ਸ਼ੂਰਸੈਣੀ ਜੈਯੰਤੀ ਸਮਾਰੋਹ ਅਦਾ ਆਯੋਜਨ ਵੀ ਇਸੀ ਯੋਜਨਾ ਦੀ ਇੱਕ ਲੜੀ ਹੈ। ਮਹਾਪੁਰਸ਼ਾਂ ਵੱਲੋਂ ਦਿਖਾਏੇ ਗਹੇ ਮਾਰਗ 'ਤੇ ਚਲਦੇ ਹੋਏ ਸਾਨੂੰ ਹਰਿਆਣਾ ਹਿੱਕ ਹਰਿਆਣਾਵੀ ਇੱਕ ਦੀ ਭਾਵਨਾ ਨਾਲ ਸਾਰੇ ਵਰਗਾਂ ਦੀਭਲਾਈ ਅਤੇ ਉਥਾਨ ਲਈ ਲਗਾਤਾਰ ਕਦਮ ਚੁੱਕ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮਦੀ ਦੀ ਅਵਵਾਹੀ ਹੇਠ ਸੂਬਾ ਸਰਕਾਰ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੀ ਨੀਤੀ 'ਤੇ ਅੱਗੇ ਵੱਧ ਰਹੀ ਹੈ। ਗਰੀਬਾਂ ਦੀ ਭਲਾਈ ਉਥਾਨ ਸਾਡਾ ਸੰਕਲਪ ਸੀ, ਸੰਕਲਪ ਹੇ, ਸੰਕਪਲ ਰਹੇਗਾ। ਇਸ ਲਈ ਵਿਕਾਸ ਦਾ ਸਾਡਾ ਆਧਾਰ ਗਰੀਬ ਦਾ ਮਜਬੂਤੀਕਰਣ ਹੈ। ਲਾਸਟ ਮਾਇਲ ਡਿਲੀਵਰੀ 'ਤੇ ਫੋਕਸ ਨੇ ਇੰਨ੍ਹਾਂ ਵਰਗਾਂ ਦਾ ਜੀਵਨ ਬਦਲ ਦਿੱਤਾ ਹੈ।
ਸ੍ਰੀ ਨਾਇਬ ਸਿੰਘ ਸੈਦੀ ਨੇ ਪਿਛੜੇ ਵਰਗ ਦੇ ਉਥਾਨ ਤੇ ਭਲਾਈ ਲਈ ਚਲਾਈ ਗਈ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਨੀਤੀਆਂ ਕਿਸੇ ਇੱਕ ਵਰਗ ਜਾਂ ਇੱਕ ਜਾਤੀ ਦੇ ਲਈ ਨਹੀਂ, ਸਗੋ ਹਰਿਆਣਾ ਦੇ ਸਮੂਚੇ ਸਮਾਜ ਲਈ ਹਨ।
ਕੇਂਦਰ ਤੇ ਸੂਬਾ ਸਰਕਾਰ ਹਰ ਵਰ ਦੀ ਹਿਤੇਸ਼ੀ ਹੈ- ਉੱਤਰ ਪ੍ਰਦੇਸ਼ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਕੇਸ਼ਵ ਪ੍ਰਸਾਦ ਮੋਰਿਆ
ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਕੇਸ਼ਵ ਪ੍ਰਸਾਦ ਮੋਰਿਆ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਰ ਵਰਗ ਦੀ ਹਿਤੇਸ਼ੀ ਹੈ। ਸਾਲ 2014 ਵਿੱਚ ਜੋ ਵਿਜੈ-ਯਾਤਰਾ ਸ਼ੁਰੂ ਹੋਈ ਹੈ ਉਹ ਅੱਜ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਰੇ ਵਰਗਾਂ ਦਾ ਵਿਕਾਸ ਕਰ ਰਹੇ ਹਨ, ਉਸ ਨਾਲ ਸਾਫ ਤੋਰ 'ਤੇ ਲੱਗ ਰਿਹਾ ਹੈ ਕਿ ਸਾਲ 2029 ਵਿੱਚ ਹਰਿਆਣਾ ਸੂਬਾ ਕਾਂਗਰਸ ੁਮੁਕਤ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਕਾਸ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਿਹਾ ਹੈ, ਪਰ ਜਨਤਾ ਦਾ ਆਸ਼ੀਰਵਾਦ ਸਰਕਾਰ 'ਤੇ ਹੈ।
ਮਹਾਰਾਜ ਸ਼ੂਰ ਸੈਣੀ ਦੀੰ ਵਿਰਾਸਤ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ - ਮਹੀਪਾਲ ਢਾਂਡਾ
ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਮਹਾਰਾਜ ਸ਼ੂਰੇ ਸੈਣੀ ਆਪਣੇ ਨਿਆਂਪੁ+ਣ, ਜਨ-ਕੇਂਦ੍ਰਿਤ ਅਤੇ ਪ੍ਰਗਤੀਸ਼ੀਲ ਸ਼ਾਸਨ ਲਈ ਜਾਣ ਵਾਲੇ ਸਨ ਅਤੇ ਪਾਰਦਰਸ਼ੀ ਅਤੇ ਭਲਾਈਕਾਰੀ ਪ੍ਰਸਾਸ਼ਨ ਦੀ ਇਹੀ ਭਾਵਨਾ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਜਿੱਥੇ ਵੀ ਜਨਸਭਾ ਜਾਂ ਰੈਲੀਆਂ ਕਰਦੇ ਹਨ, ਭਾਰਤੀ ਜਲਤਾ ਪਾਰਟੀ ਨੂੰ ਲਗਾਤਾਰ ਮਜਬੂਤ ਸਮਰਥਨ ਮਿਲਦਾ ਹੈ, ਚਾਹੇ ਉਹ ਹਰਿਆਣਾ ਹੋਵੇ, ਮਹਾਰਾਸ਼ਟਰ ਹੋਵੇ, ਦਿੱਲੀ ਹੋਵੇ ਜਾਂ ਬਿਹਾਰ।
ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਦੀ ਦੀ ਅਗਵਾਈ ਹੇਠ ਜਨਤਾ ਦਾ ਭਰੋਸਾ ਮਜਬੂਤ ਹੋਇਆ ਹੈ- ਰਣਬੀਰ ਸਿੰਘ ਗੰਗਵਾ
ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਸਿੋੰਘ ਗੰਗਵਾ ਨੇ ਆਪਣੈ ਸਮਰਥਨ ਵਿੱਚ ਕਿਹਾ ਕਿ ਕੁੱਝ ਨੇਤਾਵਾਂ ਦੇ ਹਰਿਆਣਾ ਵਿੱਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ਦੇ ਦਾਵਿਆਂ ਨੂੰ ਸੂਬੇ ਦੀ ਜਨਤਾ ਨੇ ਹੀ ਖਾਰਜ ਕਰ ਦਿੱਤਾ ਅਤੇ ਤੀਜੀ ਵਾਰ ਮੁੜ ਭਾਜਪਾ ਨੁੰ ਭਾਰਤੀ ਮੇਂਡੇਟ ਦਿੱਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਕਾਸ ਅਤੇ ਜਨਭਲਾਈ ਲਈ ਸਰਕਾਰ ਦੇ ਲਗਾਤਾਰ ਕੰਮਾਂ ਨੈ ਲੋਕਾਂ ਦਾ ਭਰੋਸਾ ਮਜਬੂਤ ਕੀਤਾ ਹੈ।
ਰਾਸ਼ਟਰ ਇਸ ਖੇਤਰ ਦੇ ਵੀਰਾਂ ਦੇ ਬਲਿਦਾਨ ਨੂੰ ਯਾਦ ਕਰਦਾ ਹੈ-ਕੁਮਾਰੀ ਆਰਤੀ ਸਿੰਘ ਰਾਂਓ
ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਮਹਾਰਾਜ ਸ਼ੂਰਸੇਣੀ ਨੂੰ ਸ਼ਬਧਾ ਸੁਮਨ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਖੇਤਰ ਦੇ ਵੀਰਾਂ ਨੇ ਦੇਸ਼ ਦੇ ਇਤਿਹਾਸ ਵਿੱਓ ਵਿਲੱਖਣ ਯੋਗਦਾਨ ਕੀਤਾ ਹੈ। ਉਨ੍ਹਾਂ ਦੀ ਯਾਦ ਵਿੱਚ ਦਰਜ ਹੈ। ਉਸ ਹਿਤਿਹਾਸਕ ਯੁੱਧ ਵਿੱਚ, ਕੁਮਾਊ ਰੇਜੀਮੇਂਟ ਦੇ 120 ਫੌਜੀਆਂ ਨੇ ਲਗਭਨਗ 5000 ਚੀਨੀ ਫੌਜੀਆਂ ਦਾ ਬਹਾਦੁਰੀ ਨ ਨਾਲ ਸਮਾਹਣਾ ਕੀਤਾ ਅਤੇ ਰਾਸ਼ਟਰ ਦੀ ਰੱਖਿਆ ਕਰਦੇ ਹੋਏ 114 ਫੋਜੀ ਵੀਰਗਤੀ ਨੂੰ ਪ੍ਰਾਪਤ ਹੋਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਿੰਮਤ ਅਤੇ ਦੇਸ਼ਭਗਤੀ ਪੀੜੀਆਂ ਨੁੰ ਪੇ੍ਰਰਿਤ ਕਰਦੀਆਂ ਰਹਿਣਗੀਆਂ।
ਇਸ ਮੌਕੇ 'ਤੇ ਹਿਰਆਣਾ ਭਾਜਪਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਯਾਦਸ ਸ੍ਰੀ ਧਰਮਵੀਰ ਸਿੰਘ, ਵਿਧਾਇਕ ਸ੍ਰੀ ਕ੍ਰਿਸ਼ਣ ਕੁਮਾਰ, ਸ੍ਰੀ ਓਮ ਪ੍ਰਕਾਸ਼ ਯਾਦਵ, ਸ੍ਰੀ ਕੰਵਰ ਸਿੰਘ ਯਾਦਵ ਸਮੇਤ ਹੋਰ ਮਾਣਯੋਗ ਲੋਕ ਮੋਜੂਦ ਸਨ।