ਖਰਕ ਪੂਨਿਆ ਵਿੱਚ ਦਾਦਾ ਬਾਢਦੇਵ ਜੀ ਦੇ ਜਨਮ ਦਿਵਸ ਅਤੇ ਮੁੱਖ ਮੰਤਰੀ ਸਨਮਾਨ ਪ੍ਰੇਗਰਾਮ ਆਯੋਜਿਤ
ਮੁੱਖ ਮੰਤਰੀ ਨੇ ਸਿੱਖਿਆ ਅਤੇ ਕੰਮਯੂਨਿਟੀ ਸਹੂਲਤਾਂ ਦੇ ਵਿਸਥਾਰ ਦਾ ਕੀਤਾ ਐਲਾਨ
5 Dariya News
ਹਿਸਾਰ 15-Nov-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਾਦਾ ਬਾਢਦੇਵ ਪੂਨਿਆ ਦੇ ਜਨਮ ਦਿਵਸ ਅਤੇ ਮੁੱਖ ਮੰਤਰੀ ਸਨਮਾਨ ਪ੍ਰੋਗਰਾਮ 'ਤੇ ਆਯੋਜਿਤ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਖਰਕ ਪੂਨਿਆ ਪਿੰਡ ਦੇ ਮੌਜ਼ੂਦਾ ਸਕੂਲ ਨੂੰ ਸੰਸਕ੍ਰਿਤੀ ਮਾਡਲ ਸਕੂਲ ਵੱਜੋਂ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਪਿੰਡ ਦੇ ਹੀ ਸਕੂਲ ਵਿੱਚ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਉਪਲਬਧ ਹੋ ਸਕੇ। ਇਸ ਦੇ ਇਲਾਵਾ ਮੁੱਖ ਮੰਤਰੀ ਨੇ ਖਰਕ ਪੂਨਿਆ ਵਿੱਚ ਇੱਕ ਕੰਮਯੂਨਿਟੀ ਕੇਂਦਰ ਦਾ ਨਿਰਮਾਣ ਕਰਵਾਉਣ ਦੇ ਨਾਲ ਨਾਲ ਇੱਥੇ ਇੱਕ ਲਾਇਬੇ੍ਰਰੀ ਖੋਲਣ ਦਾ ਵੀ ਐਲਾਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਦੋ ਕਿਤਾਬਾਂ ਦਾ ਵੀ ਵਿਮੋਚਨ ਕੀਤਾ।
ਮੁੱਖ ਮੰਤਰੀ ਅੱਜ ਹਿਸਾਰ ਜ਼ਿਲ੍ਹੇ ਦੇ ਖਰਕ ਪੂਨਿਆ ਪਿੰਡ ਵਿੱਚ ਅਖਿਲ ਹਰਿਆਣਾ ਸਰਵਜਾਤੀਅ ਪੂਨਿਆ ਸਮਾਜ ਵੱਲੋਂ ਦਾਦਾ ਬਾਢਦੇਵ ਜੀ ਪੂਨਿਆ ਦੇ ਜਨਮ ਦਿਵਸ ਦੇ ਉਪਲੱਖ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਦਾਦਾ ਬਾਢਦੇਵ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਦਾਦਾ ਬਾਢਦੇਵ ਜੀ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਦੋਂ ਸਮਾਜ ਸੰਗਠਿਤ ਅਤੇ ਅਨੁਸ਼ਾਸਿਤ ਹੁੰਦਾ ਹੈ ਤਾਂ ਹਰ ਸਮੱਸਿਆ ਦਾ ਸਮਾਧਾਨ ਆਸਾਨ ਹੋ ਜਾਂਦਾ ਹੈ।
ਉਨ੍ਹਾਂ ਨੇ ਸਮਾਜ ਨੂੰ ਹਮੇਸ਼ਾ ਸੱਚ, ਅਨੁਸ਼ਾਸਨ ਅਤੇ ਭਾਈਚਾਰੇ ਨੂੰ ਜੀਵਨ ਦਾ ਮੂਲ ਮੰਤਰ ਬਨਾਉਣ ਦੀ ਪ੍ਰੇਰਣਾ ਦਿੱਤੀ। ਦਾਦਾ ਬਾਢਦੇਵ ਜੀ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਸਮਾਜ ਦੀ ਭਲਾਈ ਲਈ ਖਲੌਤੀ ਖਾਪ ਕਦੇ ਵੀ ਕਮਜੋਰ ਵੀ ਪੈਂਦੀ। ਮੁੱਖ ਮੰਤਰੀ ਨੇ ਕਿਹਾ ਕਿ ਪੂਨਿਆ ਖਾਪ ਨੇ ਹਮੇਸ਼ਾ ਦੇਸ਼, ਸਮਾਜ ਅਤੇ ਜਨਤਕ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦਾਦਾ ਬਾਢਦੇਵ ਜੀ ਵੱਲੋਂ ਵਿਖਾਏ ਗਏ ਰਸਤੇ 'ਤੇ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਪੂਨਿਆ ਖਾਪ ਨੂੰ ਅਪੀਲ ਕੀਤੀ ਕਿ ਉਹ ਯੁਵਾ ਪੀਢੀ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਨ ਜਿਸ ਨਾਲ ਯੁਵਾ ਨਸ਼ੇ ਤੋਂ ਦੂਰ ਰਹਿਣ ਅਤੇ ਆਉਣ ਵਾਲੀ ਪੀਢੀਆਂ ਸਸ਼ਕਤ ਅਤੇ ਸਮਰਥ ਬਣ ਸਕੇ।
ਗਤ ਦਿਵਸ ਸੋਨੀਪਤ ਦੇ ਬਢਖ਼ਾਲਸਾ ਵਿੱਚ ਦਾਦਾ ਕੁਸ਼ਾਲ ਸਿੰਘ ਦਹਿਯਾ ਦੇ ਬਲਿਦਾਨ ਦਿਵਸ 'ਤੇ ਆਯੋਜਿਤ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦਾਦਾ ਕੁਸ਼ਾਲ ਸਿੰਘ ਦਹਿਯਾ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨਾਲ ਧਰਮ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਗੁਰੂਆਂ ਦੇ ਇਤਿਹਾਸ, ਸਿੱਖਿਆਵਾਂ ਅਤੇ ਬਲਿਦਾਨ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ 25 ਨਵੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇਸ ਸਬੰਧ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਆ ਰਹੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਸਰਕਾਰ ਤੇਜ ਗਤੀ ਨਾਲ ਵਧਾ ਰਹੀ ਭਲਾਈਕਾਰੀ ਯੋਜਨਾਵਾਂ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਪ੍ਰਧਾਨਗੀ ਵਿੱਚ ਮੌਜ਼ੂਦਾ ਸਰਕਾਰ ਤੇਜ ਗਤੀ ਨਾਲ ਭਲਾਈਕਾਰੀ ਯੋਜਨਾਵਾਂ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਨਵੀਂ-ਨਵੀਂ ਪਰਿਯੋਜਨਾਵਾਂ ਦੀ ਸਥਾਪਨਾ ਨਾਲ ਪਿਛਲੇ 11 ਸਾਲਾਂ ਵਿੱਚ ਸੜਕਾਂ ਦਾ ਵਿਆਪਕ ਜਾਲ ਬਿਛਾਇਆ ਗਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਨੌਜੁਆਨਾਂ ਨੂੰ ਬਿਨਾ ਖਰਚੀ-ਬਿਨਾ ਪਰਚੀ, ਮੇਰਿਟ ਦੇ ਅਧਾਰ 'ਤੇ ਰੁਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਸੂਬੇ ਵਿੱਚ 10 ਨਵੇਂ ਆਈਐਮਟੀ ਸਥਾਪਿਤ ਕਰਨ ਦੀ ਪ੍ਰਕਿਰਿਆ ਤਰੱਕੀ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਦੋ ਤੋਂ ਤਿੰਨ ਆਈਐਮਟੀ ਲਈ ਭੂਮੀ ਜਲਦ ਮੁਹੱਈਆ ਹੋ ਜਾਵੇਗੀ ਅਤੇ ਇਸ ਦਿਸ਼ਾ ਵਿੱਚ ਕੰਮ ਤੇਜੀ ਨਾਲ ਜਾਰੀ ਹੈ।
50 ਵਾਅਦਾਂ ਨੂੰ ਪਹਿਲੇ ਹੀ ਸਾਲ ਵਿੱਚ ਪੂਰਾ ਕਰ ਉਦਾਹਰਨ ਪੇਸ਼ ਕੀਤੇ
ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਚੌਣ ਦੌਰਾਨ ਕੀਤੇ ਗਏ 217 ਵਾਅਦਾਂ ਵਿੱਚੋਂ 50 ਵਾਅਦੇ ਪਹਿਲੇ ਹੀ ਸਾਲ ਵਿੱਚ ਪੂਰੇ ਕਰ ਉਦਾਹਰਨ ਪੇਸ਼ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ ਸਾਰੀ 24 ਫਸਲਾਂ ਨੂੰ ਖਰੀਦ ਐਮਐਸਪੀ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਗਠਨ ਨਾਲ ਪਹਿਲਾਂ ਦੇ ਪੱਟੇਦਾਰਾਂ ਨੂੰ ਜਮੀਨ ਦਾ ਮਾਲਿਕਾਨਾ ਹੱਕ ਪ੍ਰਦਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪੰਚਾਇਤ ਅਤੇ ਪਾਲਿਕਾ ਦੀ ਭੂਮੀ 'ਤੇ 20 ਸਾਲਾਂ ਤੋਂ ਵੱਧ ਸਮੇ ਤੋਂ ਰਹਿ ਰਹੇ ਪਰਿਵਾਰਾਂ ਨੂੰ ਵੀ ਮਾਲਿਕਾਨਾ ਹੱਕ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੰਗ੍ਰੇਜਾਂ ਦੇ ਸਮੇ ਤੋਂ ਲਾਗੂ ਟੈਕਸ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਯੋਗ ਮਹਿਲਾਵਾਂ ਨੂੰ 2100 ਰੁਪਏ ਮਹੀਨਾ ਆਰਥਿਕ ਸਹਾਇਤਾ ਨਵੰਬਰ ਮਹੀਨੇ ਤੋਂ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਦੇ ਇਲਾਵਾ ਲਗਭਗ 19 ਲੱਖ ਗਰੀਬ ਪਰਿਵਾਰਾਂ ਦੀ ਮਹਿਲਾਵਾਂ ਨੂੰ ਹਰ ਘਰ-ਹਰ ਗ੍ਰਹਿਣੀ ਯੋਜਨਾ ਤਹਿਤ ਹਰ ਮਹੀਨੇ ਸਿਰਫ਼ 500 ਰੁਪਏ ਵਿੱਚ ਗੈਸ ਸਿਲੇਂਡਰ ਮੁਹੱਈਆ ਕਰਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਮੌਥੇ 'ਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਹੋਰ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਵੀ ਸਾਂਝਾ ਕੀਤੀ।
ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਮਹਿਪਾਲ ਢਾਂਡਾ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸੇਵਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਹਰਿਆਣਾ ਭਾਜਪਾ ਪ੍ਰਭਾਰੀ ਸਤੀਸ਼ ਪੂਨਿਆ, ਵਿਧਾਇਕ ਨਿਵੋਦ ਭਿਆਣਾ, ਰਣਧੀਰ ਪਨਿਹਾਰ, ਸਾਬਕਾ ਮੰਤਰੀ ਡਾ. ਕਮਲ ਗੁਪਤਾ ਅਤੇ ਅਨੂਪ ਧਾਨਕ, ਸਾਬਕਾ ਸਾਂਸਦ ਜਨਰਲ ਡੀਪੀ ਵਤਸ, ਭਾਜਪਾ ਮਹਾਮੰਤਰੀ ਸੁਰੇਂਦਰ ਪੂਨਿਆ, ਮੇਅਰ ਪ੍ਰਵੀਣ ਪੋਪਲੀ, ਪ੍ਰਧਾਨ ਸਰਸ ਡੇਰੀ ਓਮ ਪ੍ਰਕਾਸ਼ ਪੂਨਿਆ, ਆਸ਼ਾ ਖੇਦੜ, ਅਸ਼ੋਕ ਸੈਣੀ ਸਮੇਤ ਹੋਰ ਮਾਣਯੋਗ ਵੀ ਮੌਜ਼ੂਦ ਰਹੇ।