ਨੌਜੁਆਨ ਨਸ਼ੇ ਤੋਂ ਦੂਰ ਰਹਿ ਕੇ ਅਨੁਸਾਸ਼ਨ ਦੇ ਨਾਂਲ ਰਾਸ਼ਟਰ ਨਿਰਮਾਣ ਵਿੱਚ ਬਣਦਾ ਹੈ ਭਾਗੀਦਾਰ - ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਹਰਿਆਣਾ ਸਟੇਟ ਚੈਪੀਅਨਸ਼ਿਪ-2025 ਦਾ ਕੀਤਾ ਉਦਘਾਟਨ
5 Dariya News
ਅੰਬਾਲਾ 11-Nov-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਹੀ ਉਹ ਸ਼ਕਤੀ ਹੈ ਜੋ ਨੌਜੁਆਨਾਂ ਦੀ ਊਰਜਾ ਨੂੰ ਸਾਕਾਰਾਤਮਕ ਦਿਸ਼ਾ ਦਿੰਦੀ ਹੈ। ਜਦੋਂ ਯੁਵਾ ਮੈਦਾਨ ਵਿੱਚ ਦੌੜਦਾ ਹੈ, ਤਾਂ ਉਹ ਨਸ਼ੇ ਤੋਂ ਦੂਰ ਰਹਿੰਦੇ ਹੋਏ, ਅਨੁਸਾਸ਼ਨ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਬਣਦਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਨਰਾਇਣਗੜ੍ਹ (ਅੰਬਾਲਾ) ਦੇ ਬੜਾਗੜ ਵਿੱਚ ਹਰਿਆਣਾ ਸਟੇਟ ਚੈਪੀਅਨਸ਼ਿਪ-2025 ਦੇ ਉਦਘਾਟਨ ਮੌਕੇ 'ਤੇ ਖਿਡਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਸਟੇਡੀਅਮ ਵਿੱਚ 16 ਕਰੋੜ 71 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਹਾਕੀ ਏਸਟ੍ਰੋਟਰਫ ਮੈਦਾਨ ਅਤੇ ਫੋਰਲੇਨ ਸਿੰਥੇਟਿਕ ਏਥਲੈਟਿਕ ਟ੍ਰੈਕ ਦਾ ਨੀਂਹ ਪੱਥਰ ਵੀ ਰੱਖਿਆ।
ਮੁੱਖ ਮੰਤਰੀ ਨੇ ਅਕਤੂਬਰ ਵਿੱਚ ਆਯੋਜਿਤ ਏਸ਼ਿਅਨ ਗੇ੍ਰਸਸ ਵਿੱਚ ਸਿਲਵਰ ਮੈਡਲ ਜੇਤੂ ਬਾਕਸਰ ਹਰਨੂਰ ਕੌਰ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਠੀਕ ਹੀ ਕਿਹਾ ਹੈ- ਮੈਦਾਨ ਵਿੱਚ ਜੋ ਖਿਡਾਰੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਹੈ, ਉਹੀ ਜੀਵਨ ਵਿੱਚ ਵੀ ਸਦਾ ਸੱਭ ਤੋਂ ਅੱਗੇ ਵੱਧਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਜੀ ਦੀ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਕੇ ਦਿਖਾਇਆ ਹੈ। ਸਾਡੀ ਧਰਤੀ ਸਦੀਆਂ ਤੋਂ ਵੀਰਾਂ, ਖਿਡਾਰੀਆਂ ਅਤੇ ਕਰਮਯੋਗੀਆਂ ਦੀ ਧਰਤੀ ਰਹੀ ਹੈ। ਓਲੰਪਿਕ, ਏਸ਼ਿਆਈ ਖੇਡ, ਕਾਮਨਵੈਲਥ ਖੇਡ ਜਾਂ ਰਾਸ਼ਟਰੀ ਚੈਪੀਅਨਸ਼ਿਪ, ਹਰ ਥਾਂ ਹਰਿਆਣਾ ਦੇ ਮੁੰਡੇ-ਕੁੜੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਲਈ ਸੂਬੇ ਦੇ ਖਿਡਾਰੀ ਵਧਾਈਯੋਗ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਬੜਾਗੜ੍ਹ ਦੀ ਇਸ ਪਵਿੱਤਰ ਧਰਤੀ 'ਤੇ ਆ ਕੇ ਮੈਨੂੰ ਬਹੁਤ ਖੁਸ਼ੀ ਅਤੇ ਉਤਸਾਹ ਦਾ ਤਜਰਬਾ ਹੋ ਰਿਹਾ ਹੈ। ਇਸ ਵਿੱਚ ਸੂਬੇ ਦੇ 4 ਹਜਾਰ ਤੋਂ ਵੱਧ ਊਰਜਾਵਾਨ ਨੋਜੁਆਨਾਂ ਦਾ ਦੱਲ ਸ਼ਾਮਿਲ ਹੈ। ਜਿੱਥੇ ਤੱਕ ਨਜ਼ਰ ਜਾਵੇ, ਉੱਥੇ ਹਰ ਚਿਹਰਾ ਉਮੰਗ ਨਾਲ ਦਿਖ ਰਿਹਾ ਹੈ ਅਤੇ ਹਰ ਦਿੱਲ ਵਿੱਚ ਇੱਕ ਹੀ ਸੰਕਲਪ ਧੜਕ ਰਿਹਾ ਹੈ ਕਿ ਜੋ ਮੈਦਾਨ ਵਿੱਚ ਉਤਰਣਗੇ ਤਾਂ ਜਿੱਤ ਕੇ ਹੀ ਆਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਮੈਦਾਨ ਵਿੱਚ ਗੁੰਜੇ ਨੌਜੁਆਨ ਪੁਕਾਰ, ਜਿੱਤ ਦਾ ਰੱਖੋ ਸਦਾ ਵਿਚਾਰ, ਹਾਰ ਤੋਂ ਸਿੱਖੋਂ ਹਿੰਮਤ ਨਾ ਹਾਰੋ, ਨਵੀਂ ਉੜਾਨ ਭਰੋ ਸਪਨਿਆਂ ਨੁੰ ਸਵਾਰੋਂ। ਇਸ ਚੈਂਪੀਅਨਸ਼ਿਪ ਨਾਲ ਖਿਡਾਰੀ ਆਪਣੇ ਖੇਡ ਪੱਧਰ ਨੂੰ ਹੋਰ ਵੱਧ ਉੱਚਾ ਚੁੱਕਣ ਵਿੱਚ ਸਫਲ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਅਜਿਹੇ ਸਮੇਂ ਵਿੱਚ ਹੋ ਰਹੀ ਹੈ, ਜਦੋਂ ਅਸੀਂ ਪਿਛਲੇ 1 ਨਵੰਬਰ ਤੋਂ ਹਿੰਦ ਦੀ ਚਾਦਰ ਨੌਂਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 360ਵਾਂ ਸ਼ਹੀਦੀ ਸਾਲ ਮਨਾ ਰਹੇ ਹਨ।
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਦੇਸ਼ ਤੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਅਤੇ ਅਨਿਆ, ਧਾਰਮਿਕ ਕੱਟਰਤਾ ਅਤੇ ਜੁਲਮ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਆਪਣਾ ਸੀਸ ਕੱਟਵਾਉਣਾ ਮੰਜੂਰ ਸੀ, ਪਰ ਉਹ ਆਪਣੇ ਧਰਮ ਤੋਂ ਵਿਚਲਿਤ ਨਹੀਂ ਹੋਏ। ਅਨੇਕ ਬਲਿਦਾਨ, ਤਿਆਗ ਅਤੇ ਸਿਦਾਂਤਾਂ ਨਾਲ ਤੁਸੀਂ ਨੌਜੁਆਨਾਂ ਨੂੰ ਪੇ੍ਰਰਿਤ ਕਰਨ ਲਈ ਪੂਰੇ ਸੂਬੇ ਵਿੱਚ ਉਨ੍ਹਾਂ ਦਾ ਸ਼ਹੀਦੀ ਸਾਲ ਮਨਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਟ੍ਰੈਕ ਦੇ ਬਨਣ ਨਾਲ ਸਾਡੇ ਨੌਜੁਆਨਾਂ ਦੇ ਸਪਨਿਆਂ ਨੂੰ ਇੱਕ ਨਵੀਂ ਉੜਾਨ ਮਿਲੇਗੀ। ਨਾਲ ਹੀ, ਇਹ ਆਧੁਨਿਕ ਹਾਕੀ ਏਸਟ੍ਰੋਟਰਫ ਮੈਦਾਨ ਹਰਿਆਣਾ ਨੂੰ ਸਪੋਰਟਸ ਪਾਵਰ ਆਫ ਇੰਡੀਆ ਬਨਾਉਣ ਵਿੱਚ ਕਾਰਗਰ ਕਦਮ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਾਹਬਾਦ ਵਿੱਚ ਸਥਿਤ ਹਾਕੀ ਅਕਾਦਮੀ ਵਿੱਚ ਬਣੇ ਏਸਟ੍ਰੋਟਰਫ ਮੈਦਾਨ ਤੋਂ ਰਾਣੀ ਰਾਮਪਾਲ ਤੇ ਸਵਿਤਾ ਪੁਨਿਆ ਵਰਗੀ ਖਿਡਾਰੀਆਂ ਨੇ ਦੇਸ਼ ਦੀ ਅਗਵਾਈ ਕੀਤੀ ਹੈ, ਉਸੀ ਤਰ੍ਹਾ ਇੱਥੋਂ ਵੀ ਨਿਕਲਣ ਵਾਲੇ ਖਿਡਾਰੀ ਦੇਸ਼-ਵਿਦੇਸ਼ ਵਿੱਚ ਨਾਮ ਕਮਾਉਣਗੇ।
ਇਹ ਸਟੇਡੀਅਮ ਵੀ ਸ਼ਾਹਬਾਦ ਦੀ ਤਰ੍ਹਾ ਹਾਕੀ ਦੀ ਨਰਸਰੀ ਕਹਿਲਾਏਗਾ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਫੋਰ ਲੇਨ ਸਿੰਥੇਟਿਕ ਏਥਲੈਟਿਕ ਟੈ੍ਰਕ ਦੇ ਨਿਰਮਾਣ ਨਾਲ ਏਥਲੈਟਿਕਸ ਵਰਗੇ ਮੁੱਢਲੀ ਖੇਡਾਂ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਹਰ ਖੇਡ ਦੀ ਸ਼ੁਰੂਆਤ ਦੌੜ ਨਾਲ ਹੁੰਦੀ ਹੈ, ਅਤੇ ਜਦੋਂ ਦੌੜ ਦੀ ਸ਼ੁਰੂਆਤ ਆਧੁਨਿਕ ਟ੍ਰੈਕ ਨਾਲ ਹੋਵੇਗੀ, ਤਾਂ ਉਸ ਦੇ ਨਤੀਜੇ ਵੀ ਵਿਸ਼ਵ ਪੱਧਰੀ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਖੇਡ ਸਹੂਲਤਾਂ ਪੂਰੇ ਸੂਬੇ ਵਿੱਚ ਵਿਕਸਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਦੇ ਲਈ ਖੇਡ ਵਿਭਾਗ ਦਾ ਬਜਟ ਵੀ ਦੁਗਣੇ ਤੋਂ ਵੱਧ ਕੀਤਾ ਗਿਆ ਹੈ। ਇਸ ਵਿੱਤ ਸਾਲ ਦੇ ਬਜਟ ਵਿੱਚ ਖੇਡਾਂ ਲਈ 58ੇ9 ਕਰੋੜ 69 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਚ ਸੂਬੇ ਵਿੱਚ 3 ਰਾਜ ਪੱਧਰੀ ਖੇਡ ਪਰਿਸਰ, 21 ਜਿਲ੍ਹਾ ਪੱਧਰੀ ਖੇਡ ਸਟੇਡੀਅਮ, 25 ਸਬ-ਡਿਵੀਜਨ ਸਟੇਡੀਅਮ, 163 ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰ, 245 ਗ੍ਰਾਮੀਣ ਸਟੇਡੀਅਮ, 10 ਸਵੀਮਿੰਗ ਪੂਲ, 11 ਸਿੰਥੇਟਿਕ ਏਥਲੈਟਿਕਸ ਟ੍ਰੈਕ, 14 ਹਾਕੀ ਏਸਟ੍ਰੋਟਰਫ ਅਤੇ 2 ਫੁੱਟ ਬਾਲ ਸਿੰਥੇਟਿਕ ਗਰਾਉਂਡ ਅਤੇ 9 ਬਹੁਉਦੇਸ਼ੀ ਹਾਲ ਉਪਲਬਧ ਹਨ। ਇਸ ਤੋਂ ਇਲਾਵਾ, ਰਾਈ, ਸੋਨੀਪਤ ਵਿੱਚ ਹਰਿਆਣਾ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਚਪਨ ਤੋਂ ਹੀ ਖਿਡਾਰੀਆਂ ਨੂੰ ਤਰਾਸ਼ਣ ਲਈ ਸੂਬੇ ਵਿੱਚ ਖੇਡ ਨਰਸਰੀਆਂ ਖੋਲੀਆਂ ਹੋਈਆਂ ਹਨ। ਸੂਬੇ ਵਿੱਚ ਖੇਡ ਨਰਸਰੀਆਂ ਦੀ ਗਿਣਤੀ 1,500 ਤੋਂ ਵਧਾ ਕੇ 2 ਹਜਾਰ ਕੀਤੀ ਗਈ ਹੈ। ਇੰਨ੍ਹਾਂ ਨਰਸਰੀਆਂ ਵਿੱਚ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਉਭਰਦੇ ਖਿਡਾਰੀਆਂ ਨੂੰ 2 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਹੀ ਨਹੀਂ ਖੇਡ ਨਰਸਰੀ ਕੋਚਾਂ ਨੂੰ 25 ਹਜਾਰ ਰੁਪਏ ਤੱਕ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਸੈਣੀ ਨੇ ਕਿਹਾ ਕਿ ਇਸ ਖੇਡ ਗਤੀਵਿਧੀਆ ਅਤੇ ਬਿਹਤਰ ਖੇਡ ਨੀਤੀ ਦੀ ਬਦੌਲਤ ਖਿਡਾਰੀ ਭਵਿੱਖ ਵਿੱਚ ਹੋਣ ਵਾਲੇ 2028, 2032 ਅਤੇ 2036 ਦੇ ਓਲੰਪਿਕ ਖੇਡਾਂ ਵਿੱਚ ਹਰਿਆਣਾ ਲਈ ਸੱਭ ਤੋਂ ਵੱਧ ਮੈਡਲ ਜਿੱਤਣ ਵਿੱਚ ਕਾਮਯਾਬ ਹੋਣਗੇ। ਉਨ੍ਹਾਂ ਵਿੱਚ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਵੀ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਖਿਡਾਰੀ ਖੇਡ ਭਾਵਨਾ, ਮਿਹਨਤ ਅਤੇ ਆਤਮਵਿਸ਼ਵਾਸ ਦੇ ਨਾਲ ਖੇਲਣਗੇ, ਤਾਂ ਹਰਿਆਣਾ ਦਾ ਮਾਣ ਵਧੇਗਾ ਅਤੇ ਭਾਰਤ ਦਾ ਝੰਡਾ ਉੱਚਾ ਲਹਿਰਾਏਗਾ।
ਮੁੱਖ ਮੰਤਰੀ ਨੇ ਖੇਡ ਉਪਲਬਧੀਆਂ 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਪੈਰਿਸ ਓਲੰਪਿਕ, 2024 ਵਿੱਚ ਦੇਸ਼ ਦੇ ਖਿਡਾਰੀਆਂ ਵੱਲੋਂ ਜਿੱਤੇ ਗਏ 6 ਵਿੱਚੋਂ 5 ਮੈਡਲ ਹਰਿਆਣਾ ਦੇ ਖਿਡਾਰੀਆਂ ਨੈ ਜਿੱਤੇ। ਏਸ਼ਿਆਈ ਖੇਡਾਂ ਵਿੱਚ ਵੀ ਸੂਬੇ ਦਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਹਾਂਗਜੋ ਏਸ਼ਿਆਈ ਖੇਡ 2022 ਵਿੱਚ ਦੇਸ਼ ਦੇ 111 ਮੈਡਲਾਂ ਵਿੱਚੋਂ 28 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ।
ਉਨ੍ਹਾਂ ਨੇ ਕਿਹਾ ਕਿ ਕਾਮਨਵੈਲਥ ਗੇਮਸ ਵਿੱਚ ਵੀ ਹਰਿਆਣਾ ਦੇ ਖਿਡਾਰੀਆਂ ਦਾ ਹਮੇਸ਼ਾ ਦਬਦਬਾ ਰਿਹਾ। ਇਹ ਉਪਲਬਧੀਆਂ ਹਰਿਆਣਾ ਦੀ ਦੂਰਦਰਸ਼ੀ ਖੇਡ ਨੀਤੀਆਂ ਦਾ ਨਤੀਜਾ ਹੈ। ਰਾਜ ਪੱਧਰੀ ਖੇਡ ਪ੍ਰੋਗਰਾਮ ਵਿੱਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ, ਮਹਾਨਿਦੇਸ਼ਕ ਸੰਜੀਵ ਵਰਮਾ, ਚੇਅਰਮੈਨ ਧਰਮਬੀਰ ਮਿਰਜਾਪੁਰ, ਸਾਬਕਾ ਵਿਧਾਇਕ ਡਾ. ਪਵਨ ਸੈਣੀ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਨਾਗਰਿਕ ਤੇ ਵੱਡੀ ਗਿਣਤੀ ਵਿੱਚ ਖਿਡਾਰੀ ਮੌਜੂਦ ਰਹੇ।