5 Dariya News

ਅਨਿਲ ਵਿਜ ਨੇ ਅੰਬਾਲਾ ਦੀ ਮੁੱਕੇਬਾਜ ਹਰਨੂਰ ਕੌਰ ਨੂੰ ਯੂਥ ਏਸ਼ਿਅਨ ਗੇਮਸ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਵਧਾਈ ਦਿੱਤੀ

ਊਰਜਾ ਮੰਤਰੀ ਨੇ ਮਹਿਲਾ ਮੁੱਕੇਬਾਜ ਹਰਨੂਰ ਨੂੰ ਸਵੈਛਿੱਕ ਫੰਡ ਤੋਂ 11 ਹਜਾਰ ਰੁਪਏ ਰਕਮ ਪ੍ਰੋਤਸਾਹਨ ਸਵਰੂਪ ਪ੍ਰਦਾਨ ਕੀਤੇ

5 Dariya News

ਅੰਬਾਲਾ 10-Nov-2025

ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਸੋਮਵਾਰ ਨੂੰ ਸ਼ਾਹਪੁਰ, ਅੰਬਾਲਾ ਕੈਂਟ ਦੀ ਮਹਿਲਾ ਮੁੱਕੇਬਾਜ ਹਰਨੂਰ ਕੌਰ ਨੂੰ ਬਿਹਤਰੀਨ ਵਿੱਚ ਸਪੰਨ ਹੋਈ ਯੂਥ ਏਸ਼ਿਅਨ ਗੇਮਸ 2025 ਵਿੱਚ ਮੁੱਕੇਬਾਜੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਮੈਡਲ ਪ੍ਰਦਾਨ ਕਰ ਸਨਮਾਨਿਤ ਕੀਤਾ ਅਤੇ ਪ੍ਰੋਤਸਾਹਨ ਸਵਰੂਪ 11 ਹਜਾਰ ਰੁਪਏ ਆਪਣੇ ਸਵੈਛਿੱਕ ਫੰਡ ਤੋਂ ਪ੍ਰਦਾਨ ਕੀਤੇ। ਇਸ ਮੌਕੇ 'ਤੇ ਹਰਨੂਰ ਦੇ ਮਾਤਾ-ਪਿਤਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੂੰ ਊਰਜਾ ਮੰਤਰੀ ਅਨਿਲ ਵਿਜ ਨੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸ੍ਰੀ ਵਿਜ ਨੇ ਹਰਨੂਰ ਕੌਰ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੈ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਅਨੇਕ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਸ ਤੋਂ ਇਲਾਵਾ, ਅੰਬਾਲਾ ਕੈਂਟ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਗਿਆ ਹੈ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਮਿਲ ਰਹੀ ਹੈ।

ਗੌਰਤਲਬ ਹੈ ਕਿ ਹਰਨੂਰ ਕੌਰ ਨੇ ਯੂਥ ਏਸ਼ਿਅਨ ਗੇਮਸ 2025 ਮੁਕਾਬਲੇ ਵਿੱਚ ਅੰਡਰ 17 ਉਮਰ ਵਰਗ ਵਿੱਚ ਹਿੱਸਾ ਲਿਆ ਸੀ।