5 Dariya News

ਗੁਰੂਗ੍ਰਾਮ ਨੂੰ ਜਾਮ ਮੁਕਤ ਅਤੇ ਸੁਗਮ ਆਵਾਜਾਈ ਵਾਲਾ ਸ਼ਹਿਰ ਬਨਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾ ਪ੍ਰਤੀਬੱਧ - ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਦੀ 15ਵੀਂ ਮੀਟਿੰਗ ਸਪੰਨ

5 Dariya News

ਗੁਰੂਗ੍ਰਾਮ 10-Nov-2025

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਜਾਮ ਮੁਕਤ ਅਤੇ ਸੁਗਮ ਆਵਾਜਾਈ ਵਾਲਾ ਸ਼ਹਿਰ ਬਨਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਟੈ੍ਰਫਿਕ ਸਮਸਿਆ ਦਾ ਸਥਾਈ ਹੱਲ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸ ਲਈ ਯੋਜਨਾਬੱਧ ਢੰਗ ਨਾਲ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਦੀ 15ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕੰਮਾਂ ਅਤੇ ਇੰਫ੍ਰਾਸਟਕਚਰ ਪ੍ਰੋਜੈਕਟਸ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।

ਪੀਡਬਲਿਯੂਡੀ ਰੇਸਟ ਹਾਊਸ ਵਿੱਚ ਆਯੋਜਿਤ ਇਸ ਮਹਤੱਵਪੂਰਣ ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਅਤੇ ਸਥਾਨਕ ਸਾਂਸਦ ਰਾਓ ਇੰਦਰਜੀਤ ਸਿੰਘ, ਹਰਿਆਣਾਂ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਵੀਸੀ ਰਾਹੀਂ ਜੁੜੇ। ਉੱਥੇ ਹੀ ਮੀਟਿੰਗ ਸਥਾਨ 'ਤੇ ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ, ਜੀਐਮਡੀਏ ਦੇ ਪ੍ਰਧਾਨ ਸਲਾਹਕਾਰ ਡੀ ਐਸ ਢੇਸੀ, ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਏਸੀਐਸ ਏ ਕੇ ਸਿੰਘ, ਊਰਜਾ ਵਿਭਾਗ ਦੇ ਪ੍ਰਧਾਨ ਸਕੱਤਰ ਸ਼ਿਆਮਲ ਮਿਸ਼ਰਾ ਮੌਜੂਦ ਰਹੇ।

ਮੀਟਿੰਗ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਵਿਕਾਸ ਨੂੰ ਤੇਜੀ ਨਾਲ ਕਰਨ ਲਈ ਚੱਲ ਰਹੇ ਕੰਮਾਂ ਦੀ ਗਤੀ ਨੂੰ ਵਧਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਮੇਂਬੱਧ ਢੰਗ ਨਾਲ ਸਹੂਲਤਾਂ ਉਪਲਬਧ ਹੋ ਸਕਣ। ਮੁੱਖ ਮੰਤਰੀ ਨੇ ਇਸ ਦੌਰਾਨ ਜੀਐਮਡੀਏ ਦੀ ਪਿਛਲੀ ਮੀਟਿੰਗ ਦੇ ਸਬੰਧ ਵਿੱਚ ਲਏ ਗਏ ਫੈਸਲਿਆਂ ਦੀ ਸਮੀਖਿਆ ਵੀ ਕੀਤੀ।

ਮਿਲੇਨਿਅਮ ਸਿਟੀ ਮੈਟਰੋ ਸਟੇਸ਼ਨ 'ਤੇ ਜਾਮ ਤੋਂ ਮਿਲੇਗੀ ਮੁਕਤੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਿਲੇਨਿਅਮ ਸਿਟੀ ਮੈਟਰੋ ਸਟੇਸ਼ਨ ਖੇਤਰ ਵਿੱਚ ਟ੍ਰੈਫਿਕ ਜਾਮ ਦੀ ਸਮਸਿਆ ਤੋਂ ਲੋਕਾਂ ਨੁੰ ਜਲਦੀ ਹੀ ਰਾਹਤ ਮਿਲੇਗੀ। ਇਸ ਦੇ ਲਈ ਸੈਕਟਰ 27, 29, 43 ਅਤੇ 44 ਦੇ ਵੱਲ ਸੁਗਮ ਆਵਾਜਾਈ ਯਕੀਨੀ ਕਰਨ ਦੇ ਉਦੇਸ਼ ਨਾਲ ਇੱਕ ਅੰਡਰਪਾਸ ਦਾ ਨਿਰਮਾਣ ਕੀਤਾ ਜਾਵੇਗਾ। 

ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਪਰਿਯੋ੧ਨਾ ਦੀ ਵਿਸਤਾਰ ਪਰਿਯੋਜਨਾ ਰਿਪੋਰਟ (ਡੀਪੀਆਰ) ਜਲਦੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਅੰਡਰਪਾਸ ਨਾ ਸਿਰਫ ਮੈਟਰੋ ਸਟੇਸ਼ਨ ਦੇ ਨੇੜੇ ਦੇ ਖੇਤਰਾਂ ਵਿੱਚ ਆਵਾਜਾਈ ਦਬਾਅ ਨੂੰ ਘੱਟ ਕਰੇਗਾ, ਸਗੋ ਦਿੱਲੀ-ਜੈਪੁਰ ਨੈਸ਼ਨਲ ਹਾਈਵੇ ਨਾਲ ਲੱਗਦੇ ਮਾਰਗਾਂ 'ਤੇ ਵੀ ਆਵਾਜਾਈ ਨੂੰ ਸਰਲ ਬਣਾਂਏਗਾ। ਇਸ ਪਰਿਯੋਜਨਾ ਨਾਲ ਸਥਾਨਕ ਨਿਵਾਸੀਆਂ, ਆਫਿਸ ਆਉਣ ਜਾਣ ਵਾਲਿਆ ਅਤੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸ਼ਹਿਰ ਦੇ ਟ੍ਰੇਫਿਕ ਨੈਟਵਰਕ ਨੂੰ ਹੋਰ ਵੱਧ ਮਜਬੂਤ ਬਨਾਉਣ ਵਿੱਚ ਮਦਦ ਮਿਲੇਗੀ।

ਪੀਪੀਪੀ ਮੋਡ 'ਤੇ ਚਲਾਇਆ ਜਾਵੇਗਾ ਸ਼੍ਰੀ ਸ਼ੀਤਲਾ ਮਾਤਾ ਮੈਡੀਕਲ ਕਾਲਜ, ਜਲਦੀ ਸ਼ੁਰੂ ਹੋਵੇਗਾ ਨਾਗਰਿਕ ਹਸਪਤਾਲ ਦਾ ਨਿਰਮਾਣ ਕੰਮ

ਮੀਟਿੰਗ ਦੌਰਾਨ ਗੁਰੂਗ੍ਰਾਮ ਜਿਲ੍ਹਾ ਵਿੱਚ ਸਿਹਤ ਖੇਤਰ ਨਾਲ ਜੁੜੀ ਵਿਕਾਸ ਪਰਿਯੋਜਨਾਵਾਂ 'ਤੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਸ਼ੀਤਲਾ ਮਾਤਾ ਮੈਡੀਕਲ ਕਾਲਜ ਦੇ ਸੰਚਾਲਨ ਅਤੇ ਸ਼ਹਿਰ ਵਿੱਚ ਪ੍ਰਸਤਾਵਿਤ ਸਿਵਲ ਹਸਪਤਾਲ ਦੇ ਨਿਰਮਾਣ ਦੀ ਪ੍ਰਗਤੀ 'ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ। 

ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸ਼੍ਰੀ ਸ਼ੀਤਲਾ ਮਾਤਾ ਮੈਡੀਕਲ ਕਾਲਜ ਦੇ ਸੰਚਾਲਨ ਲਈ ਇੱਕ ਉੱਚ ਪੱਧਰੀ ਕਮੇਟੀ ਗਠਨ ਕੀਤੀ ਜਾਵੇਗੀ, ਜੋ ਇਸ ਸੰਸਥਾਨ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ 'ਤੇ ਸੰਚਾਲਿਤ ਕਰਨ ਦੀ ਸੰਭਾਵਨਾਵਾਂ 'ਤੇ ਕੰਮ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਗੁਣਵੱਤਾਪੂਰਣ ਸਿਹਤ ਸੇਵਾਵਾਂ ਅਤੇ ਆਧੁਨਿਕ ਮੈਡੀਕਲ ਢਾਂਚੇ ਨੂੰ ਮਜਬੂਤ ਕਰਨਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਹੈ। 

ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਪਰਿਯੋਜਨਾਵਾਂ ਨੂੰ ਜਲਦੀ ਗਤੀ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਆਮ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਬਨਣ ਵਾਲੇ ਨਾਗਰਿਕ ਹਸਪਤਾਲ ਦਾ ਨਿਰਮਾਣ ਕੰਮ ਵੀ ਜਲਦੀ ਤੋਂ ਜਲਦੀ ਜਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇ। 

ਉਨ੍ਹਾਂ ਨੇ ਸਿਵਲ ਹਸਪਤਾਲ ਦੇ ਡਿਜਾਇਨ ਵਿੱਚ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਹਰਿਆਣਾਂ ਦੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੀ ਪ੍ਰਾਥਮਿਕਤਾ ਨਾਲ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ।

ਜੀਐਮਡੀਏ ਨੂੰ ਟ੍ਰਾਂਸਫਰ ਹੋਵੇਗੀ ਨਿਗਮ ਦੀ ਵੱਡੀ ਸੀਵਰੇਜ ਲਾਇਨ

ਮੀਟਿੰਗ ਦੌਰਾਨ ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਪ੍ਰਦੀਪ ਦਹੀਆ ਨੇ ਪ੍ਰਮੁੱਖ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੇ ਦਸਿਆ ਕਿ ਜੀਐਮਡੀਏ ਦੇ ਅਧੀਨ ਮਾਸਟਰ ਰੋਡ 'ਤੇ ਪਾਈ ਗਈ 600 ਐਮਐਮ ਤੋਂ ਵੱਧ ਸਾਇਜ ਦੀ ਸੀਵਰੇ੧ ਅਤੇ ਡੇ੍ਰਨ ਲਾਇਨਾਂ ਦਾ ਰੱਖ-ਰਖਾਵ ਮੌਜੂਦਾ ਵਿੱਚ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਦਾ ਟ੍ਰਾਂਸਫਰ ਜੀਐਮਡੀਏ ਨੂੰ ਕੀਤਾ ਜਾਣਾ ਜਰੂਰੀ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਇੰਨ੍ਹਾਂ ਵੱਡੀ ਸੀਵਰੇਜ ਲਾਇਨਾਂ ਅਤੇ ਨਾਲਿਆਂ ਦਾ ਪ੍ਰਬੰਧਨ ਏਕੀਕ੍ਰਿਤ ਪ੍ਰਣਾਲੀਆਂ ਤਹਿਤ ਜੀਐਮਡੀਏ ਦੇ ਅਧੀਨ ਆਉਣ ਨਾਲ ਸ਼ਹਿਰ ਦੀ ਜਲ੍ਹ ਨਿਕਾਸੀ ਵਿਵਸਥਾ ਅਤੇ ਸੀਪਰੇਜ ਨੈਟਵਰਕ ਵੱਧ ਪ੍ਰਭਾਵੀ ਅਤੇ ਸਹੀ ਢੰਗ ਨਾਲ ਹੋਵੇਗਾ।

ਉਨ੍ਹਾਂ ਨੇ ਇਸ ਸੰਦਰਭ ਵਿੱਚ ਵਿਸਤਾਰ ਰਿਪੋਰਟ ਪੇਸ਼ ਕਰਦੇ ਹੋਏ ਦਸਿਆ ਕਿ 900 ਮਿਲੀਮੀਟਰ ਤੋਂ ਵੱਧ ਸਾਇਜ ਦੀ ਲਾਇਨਾਂ ਅਤੇ ਨਾਲਿਆਂ ਵਰਗੇ ਬੱਸ ਸਟੈਂਡ ਤੋਂ ਸੀਆਰਪੀਐਫ ਚੌਕ, ਸੈਕਟਰ 4 ਤੋਂ ਲਕਛਮਣ ਵਿਹਾਰ ਡਿਵਾਈਡਿੰਗ ਰੋਡ, ਪੁਰਾਣੀ ਦਿੱਲੀ ਰੋਡ, ਜੋਤੀ ਪਾਰਕ, ਸੈਥਟਰ 4/7 ਤੋਂ ਐਮਪੀਐਸ ਤੱਕ ਅਤੇ ਬਸਈ ਰੋਡ ਤੱਕ ਫੈਲੇ ਨੈਟਵਰਕ ਨੂੰ ਜੀਐਮਡੀਏ ਨੂੰ ਟ੍ਰਾਂਸਫਰ ਕਰਨ ਨਾਲ ਸ਼ਹਿਰ ਦੇ ਇੰਫ੍ਰਾਸਟਕਚਰ ਦੀ ਕਾਰਜ ਸਮਰੱਥਾ ਵਿੱਚ ਵਰਨਣਯੋਗ ਸੁਧਾਰ ਆਵੇਗਾ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਨੂੰ ਮਹਤੱਵ ਦਿੰਦੇ ਹੋਏ ਪ੍ਰਧਾਨ ਸਲਾਹਕਾਰ ਨੂੰ ਨਿਰਦੇਸ਼ ਦਿੱਤੇ ਕਿ ੲਸ ਕੰਮ ਨੂੰ ਜਲਦੀ ਪੂਰਾ ਕਰਵਾਉਣਾ ਯਕੀਨੀ ਕਰਨ।

ਗੁਰੂਗ੍ਰਾਮ ਤੋਂ ਪਲਵਲ ਵਾਇਆ ਨੁੰਹ ਤੱਕ ਨਵੀਂ ਡ੍ਰੇਨ ਲਹੀ ਡੀਪੀਆਰ ਬਨਾਉਣ ਦੇ ਦਿੱਤੇ ਨਿਰਦੇਸ਼

ਮੀਟਿੰਗ ਵਿੱਚ ਗੁਰੂਗ੍ਰਾਮ ਤੋਂ ਪਲਵਲ ਵਾਇਆ ਨੁੰਹ ਤੱਕ ਨਵੀਂ ਡੇ੍ਰਨ ਦੀ ਯੋਜਨਾ 'ਤੇ ਵੀ ਗੰਭੀਰ ਵਿਚਾਰ-ਵਟਾਂਦਰਾਂ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਸ ਡੇ੍ਰਨ ਦੇ ਨਿਰਮਾਣ ਨਾਲ ਨਜਫਗੜ੍ਹ ਡੇ੍ਰਨ 'ਤੇ ਦਬਾਅ ਘੱਟ ਹੋਵੇਗਾ ਅਤੇ ਬਰਸਾਤੀ ਪਾਣੀ ਦੇ ਵਿਕਾਸ ਦੀ ਸਥਾਈ ਵਿਵਸਥਾ ਬਣ ਸਕੇਗੀ। 

ਮੁੱਖ ਮੰਤਰੀ ਨੇ ਇਸ ਪਰਿਯੋਜਨਾ ਨੂੰ ਗੁਰੂਗ੍ਰਾਮ ਦੀ ਭਾਵੀ ਜਰੂਰਤਾਂ ਨਾਲ ਜੁੜਿਆ ਦੱਸਦੇ ਹੋਏ ਇਸ ਨੁੰ ਪ੍ਰਾਥਮਿਕਤਾ ਨਾਲ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੈ ਕਿਹਾ ਕਿ ਗਨਵੀਂ ਡੇ੍ਰਨ ਦਾ ਨਿਰਮਾਣ ਨਾ ਸਿਰਫ ਜਲਭਰਾਵ ਦੀ ਸਮਸਿਆ ਦਾ ਸਥਾਈ ਹੱਲ ਕਰੇਗਾ ਸਗੋ ਖੇਤਰ ਵਿੱਚ ਜਲ੍ਹ ਸਰੰਖਣ ਅਤੇ ਪ੍ਰਬੰਧਨ ਦੀ ਦ੍ਰਿਸ਼ਟੀ ਨਾਲ ਵੀ ਇਹ ਇੱਕ ਦੂਰਦਰਸ਼ੀ ਪਹਿਲ ਸਾਬਤ ਹੋਵੇਗੀ। 

ਮੁੱਖ ਮੰਤਰੀ ਨੇ ਸਬੰਧਿਤ ਵਿਭਾਗਾਂ ਨੂੰ ਜਲਦੀ ਡੀਪੀਆਰ ਤਿਆਰ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਦੇ ਸੁਝਾਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ, ਤਾਂ ਜੋ ਪਰਿਯੋਜਨਾ ਹਰ ਦ੍ਰਿਸ਼ਟੀ ਨਾਲ ਵਿਵਹਾਰਕ ਅਤੇ ਵਿਆਪਕ ਹੋਵੇ।

ਸਮੇਂ 'ਤੇ ਪੂਰਾ ਹੋਵੇਗਾ ਵਜੀਰਾਬਾਦ ਖੇਡ ਸਟੇਡੀਅਮ ਦਾ ਨਿਰਮਾਣ

ਮੀਟਿੰਗ ਦੌਰਾਨ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਵਜੀਰਾਬਾਦ ਵਿੱਚ ਬਣ ਰਹੇ ਖੇਡ ਸਟੇਡੀਅਮ ਦੀ ਪ੍ਰਗਤੀ ਦੀ ਜਾਣਕਾਰੀ ਲਈ। ਇਸ 'ਤੇ ਨਿਗਮ ਕਮਿਸ਼ਨਰ ਪ੍ਰਦੀਪ ਦਹੀਆ ਨੇ ਜਾਣੁ ਕਰਾਇਆ ਕਿ ਸਟੇਡੀਅਮ ਦਾ ਨਿਰਮਾਣ ਕਾਰਜ ਤੇਜੀ ਨਾਲ ਜਾਰੀ ਹੈ ਅਤੇ ਇਸ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਜਾ ਰਹੇ ਹਨ।

ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਰਾਜ ਦੀ ਆਰਥਕ ਪ੍ਰਗਤੀ ਦਾ ਕੇਂਦਰ ਹੈ ਅਤੇ ਇੱਥੇ ਸ਼ੁਰੂ ਕੀਤੀ ਗਈ ਹਰੇਕ ਵਿਕਾਸ ਪਰਿਯੋਜਨਾ ਪੂਰੇ ਹਰਿਆਣਾ ਦੇ ਵਾਧੇ ਨਾਲ ਜੁੜੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਸਾਰੇ ਜਾਰੀ ਕੰਮਾਂ ਨੂੰ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਨਾਗਰਿਕਾਂ ਨੂੰ ਜਲਦੀ ਸਹੂਲਤਾਂ ਮਿਲ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਸ਼ਹਿਰ ਦਾ ਹਰ ਵਿਅਕਤੀ ਆਧੁਨਿਕ, ਸੁਰੱਖਿਅਤ ਅਤੇ ਗੁਣਵੱਤਾਪੂਰਣ ਜੀਵਨ ਦਾ ਤਜਰਬਾ ਕਰ ਸਕਣ।