5 Dariya News

ਐਨਡੀਏ ਦੇ ਪੱਖ ਵਿੱਚ ਬਿਹਾਰ ਦੀ ਜਨਤਾ ਵਿੱਚ ਜਬਰਦਸਤ ਉਤਸਾਹ - ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਬਗਾਹ ਵਿੱਚ ਕੀਤਾ ਰੋਡ ਸ਼ੋ, ਕਿਹਾ-ਬਿਹਾਰ ਵਿੱਚ ਕਾਇਮ ਰਵੇਗਾ ਸੁਸ਼ਾਸਨ ਦਾ ਦੌਰ

5 Dariya News

ਬਿਹਾਰ 09-Nov-2025

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਬਿਹਾਰ ਦੇ ਬਗਾਹ ਵਿਧਾਨਸਭਾ ਖੇਤਰ ਵਿੱਚ ਐਨਡੀਏ ਗਠਜੋੜ ਦੇ ਉਮੀਦਵਾਰ ਦੇ ਸਮਰਥਨ ਵਿੱਚ ਸ਼ਾਨਦਾਰ ਚੌਣ ਰੋਡ ਸ਼ੋ ਕੀਤਾ। ਇਸ ਦੌਰਾਨ ਮੁੱਖ ਮੰਤਰੀ ਦੇ ਸੁਆਗਤ ਵਿੱਚ ਜਨਸੈਲਾਬ ਵੇਖਣ ਨੂੰ ਮਿਲਿਆ।ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਜਨਤਾ ਵਿੱਚ ਐਨਡੀਏ ਪ੍ਰਤੀ ਜਬਰਦਸਤ ਉਤਸਾਹ ਹੈ ਅਤੇ ਜਨਤਾ ਆਗਾਮੀ ਵਿਧਾਨਸਭਾ ਚੌਣਾਂ ਵਿੱਚ ਇੱਕ ਵਾਰ ਫੇਰ ਐਨਡੀਏ ਦੀ ਸਰਕਾਰ ਬਨਣ ਜਾ ਰਹੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਟ੍ਰਿਪਲ ਇੰਜਨ ਦੀ ਸਰਕਾਰ ਜਨਭਲਾਈ ਅਤੇ ਵਿਕਾਸ ਦੇ ਨਵੇਂ ਆਯਾਮ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜਬੂਤ ਕਰਨ, ਨੌਜੁਆਨਾਂ ਨੂੰ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਾਉਣ ਅਤੇ ਵਿਕਾਸ ਨੂੰ ਨਵੀ ਦਿਸ਼ਾ ਦੇਣ ਲਈ ਐਨਡੀਏ ਸਰਕਾਰ ਪੂਰੀ ਤਰ੍ਹਾਂ ਤੋਂ ਪ੍ਰਤੀਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਨੇ ਹਮੇਸ਼ਾ ਸੁਸ਼ਾਸਨ ਨੂੰ ਪ੍ਰਾਥਮਿਕਤਾ ਦਿੱਤੀ ਹੈ। ਐਨਡੀਏ ਸਰਕਾਰ ਨੇ ਸੂਬੇ ਦੇ ਵਿਕਾਸ ਦੀ ਗਤੀ ਤੇਜ ਕੀਤੀ, ਕਾਨੂੰਨ ਦਾ ਰਾਜ ਕਾਇਮ ਕੀਤਾ ਅਤੇ ਧੀਆਂ ਦੀ ਸੁਰੱਖਿਆ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਰਣਯੋਗ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਜਨਤਾ ਨੇ ਐਨਡੀਏ 'ਤੇ ਭਰੋਸਾ ਕਰ ਕੇ ਉਸ ਨੂੰ ਸ਼ਾਸਨ ਦਾ ਮੌਕਾ ਦਿੱਤਾ ਅਤੇ ਅੱਜ ਉਸ ਦੇ ਨਤੀਜੇ ਸਭ ਤੇ ਸਾਹਮਣੇ ਹਨ। 

ਵਿਕਾਸ ਹੋ ਰਿਹਾ ਹੈ, ਸੁਰੱਖਿਆ ਅਤੇ ਸਥਿਰਤਾ ਦਾ ਮਾਹੌਲ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਇੱਕ ਵਾਰ ਫੇਰ ਐਨਡੀਏ ਦੀ ਸਰਕਾਰ ਬਨਣ ਨਾਲ ਰਾਜ ਨੂੰ ਟ੍ਰਿਪਲ ਇੰਜਨ ਦੀ ਤਾਕਤ ਮਿਲੇਗੀ ਜਿਸ ਨਾਲ ਵਿਕਾਸ ਹੋਰ ਤੇਜੀ ਨਾਲ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਨਡੀਏ ਗਠਜੋੜ ਨੂੰ ਸਫਲ ਬਨਾਉਣ ਅਤੇ ਸੁਸ਼ਾਸਨ ਦੀ ਇਸ ਯਾਤਰਾ ਨੂੰ ਲਗਾਤਾਰ ਬਣਾਏ ਰਖਣ। 

ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਜਨਤਾ ਆਪਣੇ ਆਸ਼ੀਰਵਾਦ ਨਾਲ ਐਨਡੀਏ ਨੂੰ ਫੇਰ ਤੋਂ ਜਨਾਦੇਸ਼ ਦੇਵੇਗੀ ਅਤੇ ਬਿਹਾਰ ਨੂੰ ਵਿਕਾਸ ਦੇ ਨਵੇਂ ਰਸਤੇ 'ਤੇ ਅੱਗੇ ਵਧਾਵੇਗੀ।