5 Dariya News

ਵਾਰਡ 41 ਵਿੱਚ ਗੁਰੂਦਵਾਰਾ ਮੀਰੀ ਪੀਰੀ ਸਾਹਿਬ ਨੂੰ ਜਾਣ ਵਾਲੀ ਨਵੀਂ ਸੜਕ ਦਾ ਉਦਘਾਟਨ

5 Dariya News

ਅੰਮ੍ਰਿਤਸਰ 08-Nov-2025

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅੱਜ ਵਾਰਡ ਨੰਬਰ 41 ਵਿੱਚ ਗੁਰੂਦਵਾਰਾ ਮੀਰੀ ਪੀਰੀ ਸਾਹਿਬ ਨੂੰ ਜਾਣ ਵਾਲੀ ਨਵੀਂ ਸੜਕ ਦਾ ਉਦਘਾਟਨ ਕੀਤਾ। ਉਨਾਂ ਇਸ ਮੌਕੇ ਇਲਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਵੀਂ ਸੜਕ ਦੇ ਨਿਰਮਾਣ ਨਾਲ ਸਥਾਨਕ ਨਿਵਾਸੀਆਂ ਨੂੰ ਆਵਾਜਾਈ ਵਿੱਚ ਵੱਡੀ ਸੁਵਿਧਾ ਪ੍ਰਾਪਤ ਹੋਵੇਗੀ ਅਤੇ ਇਹ ਰਾਹ ਲੋਕਾਂ ਦੀ ਸੁਰੱਖਿਆ ਤੇ ਆਸਾਨ ਪਹੁੰਚ ਲਈ ਇੱਕ ਮਹੱਤਵਪੂਰਣ ਕਦਮ ਸਾਬਤ ਹੋਵੇਗਾ।

 ਡਾ. ਨਿੱਜਰ ਨੇ ਕਿਹਾ ਕਿ ਮੇਰੀ ਲਗਾਤਾਰ ਕੋਸ਼ਿਸ਼ ਹੈ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੁਕੰਮਲ ਅਤੇ ਪੱਕਾ ਹੱਲ ਕੀਤਾ ਜਾਵੇ ਅਤੇ ਇਸ ਲਈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਲਕੇ ਦੀ ਹਰ ਗਲੀ, ਹਰ ਸੜਕ ਅਤੇ ਹਰ ਇਲਾਕੇ ਵਿੱਚ ਵਿਕਾਸ ਦੇ ਕੰਮ ਸਮੇਂ ਸਿਰ ਤੇ ਗੁਣਵੱਤਾ ਨਾਲ ਪੂਰੇ ਕੀਤੇ ਜਾਣ। ਡਾ. ਨਿੱਜਰ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਲਈ ਕੰਮ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਂਦੀ। ਉਹਨਾਂ ਕਿਹਾ ਕਿ ਇਲਾਕੇ ਦਾ ਵਿਕਾਸ ਮੇਰੀ ਪਹਿਲੀ ਤਰਜੀਹੀ ਹੈ।

 ਉਹਨਾਂ ਅਧਿਕਾਰੀਆਂ ਨੂੰ ਮੁਖਾਤਿਬ ਹੁੰਦੇ  ਕਿਹਾ ਕਿ ਤੁਸੀਂ ਜੀਅ ਜਾਨ ਨਾਲ ਕੰਮ ਕਰੋ, ਤੁਹਾਨੂੰ ਪੈਸੇ ਜਾਂ ਹੋਰ ਸਾਧਨਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ‌। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੋ ਵੀ ਕਹਿੰਦੇ ਹਨ ਕਰਕੇ ਵਿਖਾਉਂਦੇ ਹਨ, ਉਹਨਾਂ ਦੇ ਕੀਤੇ ਹੋਏ ਕੰਮ ਬੋਲਦੇ ਹਨ ਅਤੇ ਤੁਸੀਂ ਜੋ ਵੀ ਇਲਾਕੇ ਦੀ ਲੋੜ ਅਨੁਸਾਰ ਮੰਗ ਰੱਖੋਗੇ ਮੈਂ ਪੂਰੀ ਕਰਵਾ ਕੇ ਦਿਆਂਗਾ। ਸਾਰੇ ਸਥਾਨਕ ਵਾਸੀਆਂ ਵੱਲੋਂ ਇਸ ਪ੍ਰੋਜੈਕਟ ਲਈ ਪੰਜਾਬ ਸਰਕਾਰ ਅਤੇ ਮਾਣਯੋਗ ਐਮ.ਐਲ.ਏ. ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਸੁਵਿਧਾ ਤੇ ਵਿਕਾਸ ਵੱਲ ਇੱਕ ਹੋਰ ਕਦਮ ਚੁੱਕਿਆ ਹੈ।