5 Dariya News

ਪਿਛਲੇ ਸਾਲ ਦੇ ਮੁਕਾਬਲੇ ਲਿੰਗਨੁਪਾਤ 905 ਤੋਂ ਵੱਧ ਕੇ 913 ਪਹੁੰਚਿਆ

ਗਰਭਪਾਤ ਦੇ ਮਾਮਲਿਆਂ ਵਿੱਚ ਰਿਵਰਸ-ਟ੍ਰੈਕਿੰਗ ਨੂੰ ਵੱਧ ਪ੍ਰਭਾਵੀ ਬਨਾਉਣ - ਏਸੀਐਸ ਸੁਧੀਰ ਰਾਜਪਾਲ

5 Dariya News

ਚੰਡੀਗੜ੍ਹ 04-Nov-2025

ਹਰਿਆਣਾ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੈ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਗਰਭਪਾਤ ਦੇ ਮਾਮਲਿਆਂ ਵਿੱਚ ਰਿਵਰਸ ਟ੍ਰੈਕਿੰਗ ਨੂੰ ਵੱਧ ਪ੍ਰਭਾਵੀ ਬਨਾਉਣ ਤਾਂ ਜੋ ਅਵੈਧ ਗਰਭਪਾਤ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ 31 ਅਕਤੂਬਰ 2025 ਤੱਕ ਲਿੰਗਭੁਪਾਤ 905 ਤੋਂ ਵੱਧ ਕੇ 913 ਹੋਣ 'ਤੇ ਸੰਤੋਸ਼ ਜਾਹਰ ਕਰਦੇ ਹੋਏ ਇਸ ਵਿੱਚ ਹੋਰ ਵੱਧ ਵਾਧੇ ਲਹੀ ਪ੍ਰੋਤਸਾਹਿਤ ਕੀਤਾ।ਸ੍ਰੀ ਸੁਧੀਰ ਰਾਜਪਾਲ ਅੱਜ ਇੱਥੇ ਅਵੈਧ ਗਰਭਪਾਤ ਰੋਕਣ ਲਈ ਗਠਨ ਸਪੈਸ਼ਲ ਟਾਸਕ ਫੋਰਸ ਦੀ ਮੀਅਿੰਗ ਦੀ ਅਗਵਾਈ ਕਰ ਰਹੇ ਸਨ।

ਇਸ ਮੌਕੇ 'ਤੇ ਡਾ. ਕੁਲਦੀਪ ਸਿੰਘ, ਡਾ. ਵੀਰੇਂਦਰ ਦਹੀਆ ਸਮੇਤ ਸਪੈਸ਼ਲ ਟਾਸਕ ਫੋਰਸ ਦੇ ਹੋਰ ਮੈਂਬਰ ਮੌਜੂਦ ਸਨ। ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਇਹ ਵੀ ਕਿਹਾ ਕਿ ਰਿਵਰਸ ਟ੍ਰੈਕਿੰਗ ਦੌਰਾਨ ਅਵੈਧ ਗਰਭਪਾਤ ਦੇ ਦੋਸ਼ੀਆਂ ਦੇ ਖਿਲਾਫ ਐਫਆਈਆਰ ਜਰੂਰ ਦਰਜ ਕਰਵਾਈ ਜਾਵੇ ਅਤੇ ਸਬੂਤ ਇੱਕਠਾ ਕਰ ਕੇ ਦੋਸ਼ੀਆਂ ਨੂੰ ਸਜਾ ਦਿਲਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕੇਸ ਲੋਅਰ ਕੋਰਟ ਵਿੱਚ ਡਿਸਮਿਸ ਹੋ ਜਾਂਦਾ ਹੈ ਤਾਂ ਸਿਵਲ ਸਰਜਨ ਵੱਲੋਂ ਉਸ ਕੇਸ ਲਈ ਉੱਪਰੀ ਅਦਾਲਤ ਵਿੱਚ ਅਪੀਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀ ਵਿਅਕਤੀ ਸਜਾ ਤੋਂ ਬੱਚ ਨਾ ਸਕਣ। 

ਉਨ੍ਹਾਂ ਨੇ ਲੀਗਲ ਆਫਿਸਰ ਨੂੰ ਉਕਤ ਮਾਮਲਿਆਂ 'ਤੇ ਨਜਰ ਰੱਖਣ ਦੇ ਨਿਰਦੇਸ਼ ਦਿੱਤੇ ਕਿ ਉਹ ਸੁਪਰਵਿਜਨ ਕਰਨ ਕਿ ਕਿਸੇ ਮਾਮਲੇ ਵਿੱਚ ਖਿੱਲ ਤਾ ਨਹੀਂ ਵਰਤੀ ਜਾ ਰਹੀ।ਉਨ੍ਹਾਂ ਨੇ ਐਮਟੀਪੀ ਕਿੱਟ ਦੀ ਅਵੈਧ ਵਿਕਰੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਲਿੰਗਨੁਪਾਤ ਵਿੱਚ ਸੁਧਾਰ ਲਈ ਸਾਰਿਆਂ ਨੂੰ ਇੱਕਜੁਟਤਾ ਨਾਲ ਕੰਮ ਕਰਨਾ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਬੀਏਐਮਐਸ ਡਾਕਟਰ ਨੂੰ ਐਮਟੀਪੀ ਰਾਹੀਂ ਗਰਭਪਾਤ ਕਰਨ ਦੀ ਮੰਜੂਰੀ ਨਹੀਂ, ਜੇਕਰ ਕੋਈ ਡਾਕਟਰਾਂ ਇਸ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਦਾ ਰਜਿਸਟ੍ਰੇਸ਼ਣ ਰੱਦ ਕਰ ਦਿੱਤਾ ਜਾਵੇਗਾ। 

ਜੇਕਰ ਰਜਿਸਟ੍ਰੇਸ਼ਣ ਰੱਦ ਹੋਣ ਦੇ ਬਾਅਦ ਵੀ ਉਹ ਮੁੜ ਉਕਤ ਮਾਮਲੇ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਜਾਵੇ। ਸ੍ਰੀ ਸੁਧੀਰ ਰਾਜਪਾਲ ਨੈ ਪਿਛਲੇ ਸਾਲ ਜਨਵਰੀ ਤੋਂ 31 ਅਕਤੂਬਰ 2024 ਤੱਕ 905 ਦੇ ਮੁਕਾਬਲੇ ਇਸ ਸਾਲ 31 ਅਕਤੂਬਰ 2025 ਤੱਕ 913 ਲਿੰਗਨੁਪਾਤ ਦਾ ਵਾਧਾ ਹੋਣ 'ਤੇ ਸੰਤੋਸ਼ ਤਾਂ ਜਾਹਰ ਕੀਤਾ ਪਰ ਇਸ ਵਿੱਚ ਹੋਰ ਵੱਧ ਸੁਧਾਰ ਕਰਨ ਲਹੀ ਪੇ੍ਰਰਿਤ ਵੀ ਕੀਤਾ।