5 Dariya News

ਕੌਸਲਰ ਰਾਜਵੀਰ ਸਿੰਘ ਰਾਜੀ ਨੇ ਨਿੱਜਰ ਰੋਡ ਤੇ ਸੜਕ ਤੇ ਲੁੱਕ ਪਾਉਣ ਦਾ ਕੰਮ ਕਰਵਾਇਆ ਸ਼ੁਰੂ

ਵਾਰਡ ਵਾਸੀਆ ਨੇ ਇਲਾਕਾ ਕੌਂਸਲਰ ਰਾਜਵੀਰ ਸਿੰਘ ਰਾਜੀ ਦੇ ਮਿਹਨਤ ਅਤੇ ਯਤਨਾਂ ਦੀ ਕੀਤੀ ਸ਼ਲਾਘਾ

5 Dariya News

ਖਰੜ 25-Oct-2025

ਖਰੜ ਦੇ ਸਥਾਨਕ ਵਾਰਡ ਨੰਬਰ 12 ਦੇ ਨਿੱਜਰ ਚੌਂਕ ਤੋਂ ਸੈਂਟਰਲ ਬੈਂਕ ਤੱਕ ਰੋਡ ਤੇ ਅੱਜ ਸੜਕ ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸਥਾਨਕ ਲੋਕਾਂ ਚ ਖੁਸ਼ੀ ਦੀ ਲਹਿਰ ਦੇਖੀ ਗਈ।ਪਿਛਲੇ ਲਮੇ ਸਮੇਂ ਤੋ ਇਹ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਆਏ ਦਿਨ ਹੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਸ ਮੌਕੇ ਵਾਰਡ ਨੰਬਰ 12 ਦੇ ਵਸਨੀਕ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕਰਵਾਈ ਗਈ ਅਤੇ ਇਲਾਕਾ ਕੌਂਸਲਰ ਰਾਜਵੀਰ ਸਿੰਘ ਰਾਜੀ ਨੂੰ ਵਾਰਡ ਵਾਸੀਆ ਵਲੋਂ ਉਹਨਾਂ ਦੀ ਮਿਹਨਤ ਅਤੇ ਯਤਨਾਂ ਦੀ ਕੀਤੀ ਸ਼ਲਾਘਾ ਕਰਦੀਆਂ ਸਨਮਾਨਤ ਕੀਤਾ।

ਰਾਜੀ ਇਸ ਸੜਕ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਵਾਉਣ ਲਈ ਹਲਕਾ ਵਿਧਾਇਕ ਅਨਮੋਲ ਗਗਨ ਮਾਨ,ਨਗਰ ਕੌਂਸਲ ਪ੍ਰਧਾਨ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਕੌਂਸਲਰ ਨੇ ਦੱਸਿਆ ਕਿ ਇਸ ਸੜਕ ਦੇ ਦੋਹੇ ਪਾਸੇ 2.5 ਫੁੱਟ ਬਰਮ ਬਣਾਈ ਜਾਵੇਗੀ ਜਿਸ ਨਾਲ ਸੜਕ ਦੀ ਚੌੜਾਈ 5ਫੁੱਟ ਤਕ ਵੱਧ ਗਈ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਵਾਰਡ ਕੌਂਸਲਰ ਦੀ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੀਮਿਕਸ ਵਾਲੀ ਸੜਕ ਬਣਨ ਨਾਲ ਜਿੱਥੇ ਆਵਾਜਾਈ ਵੀ ਆਸਾਨ ਹੋ ਜਾਵੇਗੀ ਅਤੇ ਇਸ ਨਾਲ ਧੁਲ ਮਿੱਟੀ ਵੀ ਘਟ ਉਡੇਗੀ।ਸੜਕ ਨਿਰਮਾਣ ਮੌਕੇ ਖਰੜ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਬਿੱਟੂ,ਵਿਕਾਸ ਮੋਹਨ ਦੇ ਨਾਲ ਨਾਲ ਵਾਰਡ ਵਾਸੀ ਮੌਜੂਦ ਸਨ।