5 Dariya News

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਵੱਖ-ਵੱਖ ਲਿੰਕ ਸੜਕਾਂ ਦੇ ਉਦਘਾਟਨ ਕੀਤੇ

5 Dariya News

ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ 25-Oct-2025

ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਅੱਜ ਵੱਖ-ਵੱਖ ਲਿੰਕ ਸੜਕਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਵਿਕਾਸ ਕਾਰਜ ਲਈ ਸਫਲ ਉਪਰਾਲੇ ਕੀਤੇ ਹਨ, ਜਿਸ ਦੇ ਚੱਲਦਿਆਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਧੀਰਾ ਦਈਆ ਰੋਡ ਤੋਂ ਪਿੰਡ ਧੀਰਾ, ਤਾਰਾ ਚੱਕ- ਅਰਾਈਆਂ ਵਾਲ ਤੋਂ ਪਿੰਡ ਰਧਾਨ, ਬਟਾਲਾ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਪੀਰੋਵਾਲੀ, ਬਟਾਲਾ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਬਰਿਆਰ, ਗੁਰਦੁਆਰਾ ਸਾਹਿਬ , ਬਟਾਲਾ- ਸ਼੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਸਗਰਾਏਂ, ਬਟਾਲਾ- ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਪ੍ਰਤਾਪਗੜ੍ਹ (ਅਚਲ ਸਾਹਿਬ ਰੋਡ) ਦੇ ਅੱਜ ਨੀਹ ਪੱਥਰ ਰੱਖੇ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਪਿੰਡਾਂ ਵਿੱਚ ਸੜਕ ਬਣਾਉਣ ਦੇ ਕੰਮ ਕਰਵਾਏ ਜਾ ਰਹੇ ਹਨ। 

ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਹਲਕੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਰਬਪੱਖੀ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਹੇ ਹਨ । ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਪਿੰਡਾਂ ਵਿੱਚ ਸ਼ਾਨਦਾਰ ਪਾਰਕਾਂ ਦੀ ਉਸਾਰੀ ਕੀਤੀ ਗਈ ਹੈ। ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਏ ਜਾ ਰਹੇ ਹਨ ।

ਇਸ ਮੌਕੇ ਐਸ.ਡੀ.ਓ ਪੀ.ਡਬਲਿਊ.ਡੀ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਜਾਹਦਪੁਰ, ਪੀ.ਏ ਸੁਖਦੇਵ ਸਿੰਘ ਰੋਮੀ, ਸਲਾਹਕਾਰ ਪਰਮਬੀਰ ਸਿੰਘ ਰਾਣਾ, ਪੀ.ਏ ਰਾਜੂ ਭਿੰਡਰ, ਬਲਾਕ ਪ੍ਰਧਾਨ ਹਰਜੀਤ ਸਿੰਘ ਖੋਜੇਵਾਲ, ਸਰਪੰਚ ਗੁਰਦੀਪ ਸਿੰਘ ਪੰਜਗਰਾਈਆਂ, ਸਾਬਕਾ ਇੰਸਪੈਕਟਰ ਦਲਜੀਤ ਸਿੰਘ ਬਹਾਦਰ ਹੁਸੈਨ, ਗੁਰਜੀਤ ਸਿੰਘ ਡੇਅਰੀ ਵਾਲੇ, ਹਰਜੀਤ ਸਿੰਘ ਸਰਪੰਚ ਝਿਰਮਲ ਸਿੰਘ ਪ੍ਰਤਾਪਗੜ੍ਹ, ਸਰਪੰਚ ਜਗਜੀਵਨ ਸਿੰਘ ਅਰਾਈਆਂ ਵਾਲ, ਸਰਪੰਚ ਸੁਲੱਖਣ ਸਿੰਘ ਬਹਾਦੁਰ ਹੁਸੈਨ, ਸਰਪੰਚ ਕਰਮਜੀਤ ਸਿੰਘ ਮੌਜੂਦ ਸਨ।