5 Dariya News

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਫ਼ਦ ਨੇ ਪਹਿਲੇ ਹੀ ਦਿਨ ਜਪਾਨ ਦੀ ਕੰਪਨੀਆਂ ਦੇ ਨਾਲ ਕੀਤੇ 6 ਐਮਓਯੂ

ਰਾਜ ਵਿੱਚ 1185 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼, 15 ਹਜਾਰ ਨੌਜੁਆਨਾਂ ਨੂੰ ਮਿਲੇਗਾ ਰੁਜ਼ਗਾਰ

5 Dariya News

ਚੰਡੀਗੜ੍ਹ/ਜਪਾਨ 06-Oct-2025

ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਵਿਜਨ ਦੇ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਜਪਾਨ ਦੌਰੇ 'ਤੇ ਗਏ ਵਫ਼ਦ ਨੇ ਪਹਿਲੇ ਹੀ ਦਿਨ ਜਪਾਨ ਦੀ ਵੱਡੀ ਕੰਪਨੀਆਂ ਨਾਲ 6 ਸਮਝੌਤੇ ਮੈਮੋ 'ਤੇ ਦਸਤਖਤ ਕੀਤੇ। ਇੰਨ੍ਹਾਂ ਐਮਓਯੂ ਰਾਹੀਂ ਕੰਪਨੀਆਂ ਵੱਲੋਂ ਹਰਿਆਣਾ ਵਿੱਚ ਲਗਭਗ 1185 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਲਗਭਗ 13000 ਤੋਂ ਵੱਧ ਨੌਜੁਆਨਾ ਲਈ ਰੁਜਗਾਰ ਸ੍ਰਿਜਨ ਦੇ ਰਸਤੇ ਖੁੱਲਣਗੇ।

ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯੱਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਹਨ।

ਹਰਿਆਣਾ ਵਿੱਚ ਜਪਾਨੀ ਨਿਵੇਸ਼ ਨੂੰ ਖਿੱਚਣ ਲਈ ਮੁੱਖ ਮੰਤਰੀ ਨੇ ਏਆਈਐਸਆਈਐਨ, ਏਅਰ ਵਾਟਰ, ਟੀਏਐਸਆਈ, ਨੰਬੂ, ਡੇਂਸੋ, ਸੋਜਿਤਸ, ਨਿਸਿਨ, ਕਾਵਾਕਿੰਨ ਅਤੇ ਟੋਪਨ ਸਮੇਤ ਪ੍ਰਮੁੱਖ ਜਪਾਨੀ ਕੰਪਨੀਆਂ ਦੇ ਨਾਲ ਮੀਟਿੰਗਾਂ ਕੀਤੀਆਂ। ਇੰਨ੍ਹਾਂ ਮੀਟਿੰਗਾਂ ਦੇ ਨਤੀਜੇ ਵਜੋ 1185 ਕਰੋੜ ਰੁਪਏ ਦੇ 6 ਐਮਓਯੂ 'ਤੇ ਦਸਤਖਤ ਹੋਏ, ਜਿਸ ਨਾਲ ਹਰਿਆਣਾ ਵਿੱਚ ਲਗਭਗ 13000 ਲੋਕਾਂ ਲਈ ਰੁਜ਼ਗਾਰ ਦੇ ਮੌਕੇ ਖੁੱਲਣਗੇ।

ਮੁੱਖ ਮੰਤਰੀ ਨੇ ਕੰਪਨੀਆਂ ਦੇ ਨਾਲ ਮੀਟਿੰਗਾਂ ਕਰ ਹਰਿਆਣਾ ਅਤੇ ਜਪਾਨ ਦੇ ਵਿਚਕਾਰ ਦੋਪੱਖੀ ਸਹਿਯੋਗ ਨੂੰ ਹੋਰ ਡੁੰਘਾ ਕਰਨ 'ਤੇ ਜੋਰ ਦਿੱਤਾ। ਉਨ੍ਹਾਂ ਨੇ ਛੋਟੇ ਅਤੇ ਮੱਧਮ ਉਦਯੋਗਾਂ ਦੇ ਵਿਚ ਸਾਝੇਕਾਰੀ ਵਧਾਉਣ ਦੀ ਪਹਿਲ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਸਮੱਗਰੀ, ਉਦਯੋਗਿਕ ਪੁਰਜੇ, ਮੈਟਲ ਵਰਕਿੰਗ ਉਦਯੋਗਾਂ ਦੇ ਨਾਲ-ਨਾਲ ਆਟੋ, ਆਟੋ ਪਾਰਟਸ ਅਤੇ ਇਲੈਕਟ੍ਰੋਨਿਕ ਮੈਨੁਫੈਕਚਰਿੰਗ ਖੇਤਰ ਵਿੱਚ ਵੱਡੀ ਸੰਭਾਵਨਾਵਾਂ ਹੋਣ। ਇੰਨ੍ਹਾਂ ਖੇਤਰਾਂ ਵਿੱਚ ਜਪਾਨ ਅਤੇ ਹਰਿਆਣਾ ਵਿਚ ਵਿਚਕਾਰ ਆਪਸੀ ਸਹਿਯੋਗ ਨਾਲ ਵਪਾਰਕ ਗਤੀਵਿਧੀਆਂ ਦੇ ਕਾਫੀ ਲਾਭ ਮਿਲੇਗਾ।