ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਿਆ ਮਹੋਤਸਵ ਵਿੱਚ ਹਿੱਸਾ
ਗੀਤਾ ਦਾ ਸੰਦੇਸ਼ ਸੰਪੂਰਣ ਮਨੁੱਖ ਜਾਤੀ ਦਾ ਮਾਰਗਦਰਸ਼ਨ ਕਰਨ ਵਾਲਾ ਗ੍ਰੰਥ- ਨਾਇਬ ਸਿੰਘ ਸੇਣੀ
5 Dariya News
ਚੰਡੀਗੜ੍ਹ/ਜਪਾਨ 06-Oct-2025
ਹਰਿਆਣਾ ਦੇ ਧਰਮਖੇਤਰ ਕੁਰੂਕਸ਼ੇਤਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਸ਼੍ਰੀਮੁੱਖ ਤੋਂ ਨਿਕਲੇ ਗੀਤਾ ਦੇ ਸੰਦੇਸ਼ ਨੁੰ ਵਿਸ਼ਵ ਪਟਲ 'ਤੇ ਸਥਾਪਿਤ ਕਰਨ ਦੇ ਸਤਨਾਂ ਨੁੰ ਅੱਜ ਇੱਕ ਨਵੀਂ ਉਚਾਈ ਮਿਲੀ, ਜਦੋਂ ਜਪਾਨ ਦੀ ਪਵਿੱਤਰ ਧਰਤੀ 'ਤੇ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਹੋਇਆ। ਇਸ ਇਤਿਹਾਸਕ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋ ਹਿੱਸਾ ਲੈ ਕੇ ਭਾਰਤ ਦੀ ਸਨਾਤਨ ਸਭਿਆਚਾਰ ਅਤੇ ਅਧਿਆਤਮ ਦਾ ਸੰਦੇਸ਼ ਵਿਸ਼ਵ ਤੱਕ ਪਹੁੰਚਾਇਆ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੀਤਾ ਸਿਰਫ ਇੱਕ ਧਾਰਮਿਕ ਗ੍ਰੰਥ ਨਹੀਂ, ਸਗੋ ਇਹ ਜੀਵਨ ਜੀਣ ਦੀ ਕਲਾ ਹੈ। ਇਸ ਵਿੱਚ ਨਿਹਿਤ ਕਰਮਯੋਗ, ਸਚਾਈ, ਜਿਮੇਵਾਰੀ ਅਤੇ ਆਤਮਬਲ ਦੇ ਸੰਦੇਸ਼ ਅੱਜ ਵੀ ਉਨ੍ਹੇ ਹੀ ਪ੍ਰਾਸੰਗਿਕ ਹਨ ਜਿੰਨ੍ਹੇ ਹਜਾਰਾਂ ਸਾਲ ਪਹਿਲਾਂ ਸਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਗੀਤਾ ਦੇ ਸਾਰਵਭੌਕਿਮ ਸਿਦਾਂਤਾਂ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ, ਤਾਂ ੧ੋ ਮਨੁੱਖਤਾ ਨੂੰ ਸ਼ਾਂਤੀ, ਭਾਈਚਾਰਾ ਅਤੇ ਸਹਿਯੋਗ ਦਾ ਮਾਰਗ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਯਤਨ ਨਾਲ ਜਪਾਨ ਦੀ ਧਰਤੀ 'ਤੇ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਭਗਵਾਨ ਸ਼੍ਰੀ ਕ੍ਰਿਸ਼ਣ ੧ੀ ਨੇ 5162 ਸਾਲ ਪਹਿਲਾਂ ਗੀਤਾ ਦਾ ਅਰਮ ਸੰਦੇਸ਼ ਦਿੱਤਾ ਸੀ। ਉਸ ਸੰਦੇਸ਼ ਦੇ ਪ੍ਰਸਾਰ ਅਤੇ ਗੀਤਾ ਵਿੱਚ ਸ਼ਰਧਾ ਵਿਅਕਤ ਕਰਨ ਲਈ ਹਰ ਸਾਲ ਕੁਰੂਕਸ਼ੇਤਰ ਵਿੱਚ ਅਨੇਕ ਸ਼ਰਧਾਲੂ ਗੀਤਾ ਜੈਯੰਤੀ ਮੌਕੇ 'ਤੇ ਇੱਕਠਾ ਹੁੰਦੇ ਆਏ ਹਨ।
ਉਨ੍ਹਾਂ ਨੇ ਕਿਹਾ ਕਿ ਹੁਣ ਕੌਮਾਂਤਰੀ ਗੀਤਾ ਮਹੋਤਸਵ ਭਾਰਤ ਤੋਂ ਬਾਹਰ ਅਨੇਕ ਦੇਸ਼ਾਂ ਵਿੱਚ ਮਨਾਇਆ ਗਿਆ ਹੈ। ਇਹ ਮਾਰੀਸ਼ਸ, ਕਨੇਡਾ, ਆਸਟ੍ਰੇਲਿਆ, ਸ਼੍ਰੀਲੰਕਾ, ਯੂ.ਕੇ. ਅਤੇ ਇਡੋਨੇਸ਼ਿਆ ਵਿੱਚ ਮਨਾਇਆ ਜਾ ਚੁੱਕਾ ਹੈ। ਇਸੀ ਲੜੀ ਵਿੱਚ ਹੁਣ ਵਿਦੇਸ਼ ਮੰਤਰਾਲਾ ਵੱਲੋਂ 40 ਦੇਸ਼ਾਂ ਦੇ ਭਾਰਤੀ ਐਂਬੇਸੀ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਪਾਨ ਅਤੇ ਭਾਰਤ ਦੇ ਸਬੰਧ ਸਦੀਆਂ ਪੁਰਾਣੇ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਪਾਨ ਅਤੇ ਭਾਰਤ ਦੇ ਸਬੰਧ ਸਦੀਆਂ ਪੁਰਾਣੇ ਹਨ। ਛੇਵੀਂ ਸ਼ਤਾਬਦੀ ਵਿੱਚ ਜਪਾਨ ਵਿੱਚ ਬੌਧ ਧਰਮ ਦਾ ਆਗਮਨ ਭਾਰਤ ਤੋਂ ਹੀ ਹੋਇਆ ਸੀ। ਉਦੋਂ ਤੋਂ ਹੀ ਭਾਰਤੀ ਅਤੇ ਜਪਾਨੀ ਲੋਕ ਸਾਂਝਾ ਸਭਿਆਚਾਰ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੀਤਾ ਇੱਕ ਅਜਿਹਾ ਅਲੌਕਿਕ ਪ੍ਰਕਾਸ਼ ਪੁੰਜ ਹੈ, ਜੋ ਸਮੇਂ, ਦੇਸ਼ ਅਤੇ ਸੀਮਾਵਾਂ ਤੋਂ ਪਰੇ ਹੈ। ਇਹ ਗਿਆਨ ਭਗਵਾਨ ਸ਼੍ਰੀਕ੍ਰਿਸ਼ਣ ਜੀ ਨੇ ਭਲੇ ਹੀ ਭਾਰਤ ਭੁਮੀ 'ਤੇ ਦਿੱਤਾ ਹੈ, ਪਰ ਇਹ ਪੂਰੇ ਸੰਸਾਰ ਦੇ ਲਈ ਹੈ। ਇਹ ਕਿਸੇ ਇੱਕ ਧਰਮ ਦਾ ਗ੍ਰੰਥ ਨਹੀਂ ਹੈ। ਇਹ ਸੰਪੂਰਣ ਮਨੁੱਖ ੧ਾਤੀ ਦਾ ਮਾਰਗਦਰਸ਼ਨ ਕਰਨ ਵਾਲਾ ਗ੍ਰੰਥ ਹੈ। ਦੁਨੀਆ ਦੇ ਵੱਡੇ-ਵੱਡੇ ਵਿਚਾਰਕ ਅਤੇ ਦਾਰਸ਼ਨਿਕ ਗੀਤਾ ਵਿੱਚ ਆਪਣੀ ਸਮਸਿਆਵਾਂ ਦਾ ਹੱਲ ਲੱਭ ਲੈਂਦੇ ਹਨ।
21ਵੀਂ ਸਦੀ ਦੀ ਸਾਰੀ ਸਮਸਿਆਵਾਂ ਦਾ ਹੱਲ ਸ਼੍ਰੀਮਦ ਭਗਵਦ ਗੀਤਾ ਵਿੱਚ ਨਿਹਿਤ
ਮੁੱਖ ਮੰਤਰੀ ਨੇ ਕਿਹਾ ਕਿ ਜੀਵਨ ਪ੍ਰਬੰਧਨ ਦੀ ਦ੍ਰਿਸ਼ਟੀ ਨਾਲ ਸ਼੍ਰੀਮਦ ਭਗਵਦ ਗੀਤਾ ਵਿਸ਼ਵ ਦਾ ਸਰਵਸ਼੍ਰੇਠ ਗੰਥ ਹੈ। ਇਹੀ ਨਹੀਂ, ਗੀਤਾ ਵਿੱਚ ਵਿਗਿਆਨ, ਪ੍ਰਬੰਧਨ, ਮੈਡੀਕਲ ਆਦਿ ਖੇਤਰਾਂ ਦੇ ਵਿਦਵਾਨਾਂ ਨੂੰ ਵੀ ਆਪਣੇ-ਆਪਣੇ ਖੇਤਰ ਲਈ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦੀ ਸਾਰੀ ਸਮਸਿਆਵਾਂ ਦਾ ਹੱਲ ਸ਼੍ਰੀਮਦ ਭਗਵਦ ਗੀਤਾ ਵਿੱਚ ਨਿਹਿਤ ਹੈ।
ਗੀਤਾ ਸੰਦੇਸ਼ ਨੁੰ ਜੀਵਨ ਵਿੱਚ ਅੰਗੀਕਾਰ ਕਰਨ ਨਾਲ ਵਿਸ਼ਵ ਵਿੱਚ ਸਮਰਸਤਾ ਦੀ ਸਥਾਪਨਾ ਸੰਭਵ ਹੈ। ਗੀਤਾ ਨੂੰ ਧਿਆਨ ਨਾਲ ਪੜਿਆ ਜਾਵੇ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੰਪੂਰਣ ਗੀਤਾ ਦਾ ਸਹੀ ਸਾਰ ਨਿਕਲਦਾ ਹੈ ਕਿ ਮਨੁੱਖ ਨੁੰ ਆਪਣੀ ਜਿਮੇਵਾਰੀ ਸਹੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ , ਨਿਆਂਪੂਰਣ ਕਰਮ ਕਰਨਾ ਚਾਹੀਦਾ ਹੈ ਅਤੇ ਸਮਾਜਿਕ ਵਿਵਸਥਾਵਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਪਾਨ ਵਿੱਚ ਗੀਤਾ ਮਹੋਤਸਵ ਦਾ ਆਯੋਜਨ ਇਸ ਗੱਲ ਦਾ ਪ੍ਰਮਾਣ ਹੈ ਕਿ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਸੀਮਾਵਾਂ ਤੋਂ ਪਰੇ ਜਾ ਕੇ ਵਿਸ਼ਵ ਵਿੱਚ ਅਧਿਆਤਮਕ ਏਕਤਾ ਅਤੇ ਵਿਸ਼ਵ ਪ੍ਰਗਤੀ ਦਾ ਸੰਦੇਸ਼ ਦੇ ਰਹੀ ਹੈ। ਭਗਵਾਨ ਸ਼੍ਰੀਕ੍ਰਿਸ਼ਣ ਦੇ ਉਪਦੇਸ਼ ਅੱਜ ਵੀ ਮਨੁੱਖਤਾ ਲਈ ਮਾਰਗਦਰਸ਼ਕ ਹਨ ਅਤੇ ਜਪਾਨ ਦੀ ਭੁਮੀ 'ਤੇ ਗੂੰਜਿਆ ਉਨ੍ਹਾਂ ਦਾ ਸੰਦੇਸ਼, ਇਸ ਸਭਿਆਚਾਰਕ ਤਾਲਮੇਲ ਦਾ ਜੀਵੰਤ ਪ੍ਰਤੀਕ ਬਣ ਗਿਆ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਵਿਦੇਸ਼ ਸਹਿਯੋਗ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਯਸ਼ ਗਰਗ ਸਮੇਤ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।