ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਜੱਟਾਂ ਪਿੰਡ ਵਿੱਚ 150 ਏਕੜ ਹੜ੍ਹ ਪ੍ਰਭਾਵਿਤ ਖੇਤਾਂ ਲਈ ਡੀ-ਵਾਟਰਿੰਗ ਸੁਵਿਧਾ ਦਾ ਕੀਤਾ ਉਦਘਾਟਨ
5 Dariya News
ਅੰਮ੍ਰਿਤਸਰ 18-Oct-2025
ਪਦਮਸ਼੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ, ਰਾਜਯਸਭਾ ਸੰਸਦ ਮੈਂਬਰ ਨੇ ਸ਼ਨੀਵਾਰ ਨੂੰ ਬਲਾਕ ਰਮਦਾਸ ਦੇ ਜੱਟਾਂ ਪਿੰਡ ਵਿੱਚ ਇੱਕ ਡੀ-ਵਾਟਰਿੰਗ (ਜਲ ਨਿਕਾਸ) ਸੁਵਿਧਾ ਦਾ ਉਦਘਾਟਨ ਕੀਤਾ। ਇਹ ਸੁਵਿਧਾ ਹਾਲ ਹੀ ਵਿੱਚ ਆਈ ਹੜ੍ਹ ਨਾਲ ਪ੍ਰਭਾਵਿਤ ਕਰੀਬ 150 ਏਕੜ ਖੇਤੀਬਾੜੀ ਜ਼ਮੀਨ ਵਿੱਚ ਰੁਕੀ ਹੋਈ ਪਾਣੀ ਨੂੰ ਕੱਢਣ ਲਈ ਸ਼ੁਰੂ ਕੀਤੀ ਗਈ ਹੈ।
ਇਸ ਨਵੀਂ ਸੁਵਿਧਾ ਵਿੱਚ ਕਰੀਬ ਚਾਰ ਕਿਲੋਮੀਟਰ ਲੰਬਾ ਪਾਈਪਲਾਈਨ ਨੈੱਟਵਰਕ ਸ਼ਾਮਿਲ ਹੈ, ਜੋ ਖੇਤਾਂ ਵਿੱਚ ਜਮਿਆ ਪਾਣੀ ਬਾਹਰ ਕੱਢਣ ਵਿੱਚ ਸਮਰੱਥ ਹੈ। ਇਸ ਨਾਲ ਕਿਸਾਨਾਂ ਨੂੰ ਫਿਰ ਤੋਂ ਖੇਤੀ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ।
ਇਹ ਪਹਲ ਸਨ ਫਾਉਂਡੇਸ਼ਨ ਵੱਲੋਂ ਕੀਤੀ ਗਈ ਹੈ ਅਤੇ ਇਸ ਨਾਲ ਕਈ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਜਿਨ੍ਹਾਂ ਦੀ ਆਜੀਵਿਕਾ ਲੰਮੇ ਸਮੇਂ ਤੋਂ ਜਲ-ਭਰਾਅ ਕਾਰਨ ਪ੍ਰਭਾਵਿਤ ਹੋਈ ਸੀ। ਉਦਘਾਟਨ ਤੋਂ ਬਾਅਦ ਡਾ. ਸਾਹਨੀ ਨੇ ਪਿੰਡ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਰੀਹੈਬਿਲਿਟੇਸ਼ਨ ਕਿਟਸ ਵੰਡੀਆਂ, ਜਿਨ੍ਹਾਂ ਵਿੱਚ ਬਿਸਤਰ, ਗਦਦਿਆਂ, ਕਿਚਨ ਸੈਟ, ਫਰਨੀਚਰ, ਰਾਸ਼ਨ, ਫੋਗਿੰਗ ਮਸ਼ੀਨ ਆਦਿ ਸ਼ਾਮਿਲ ਸਨ।
ਡਾ. ਸਾਹਨੀ ਨੇ ਕਿਹਾ ਕੀ ਇਹ ਡੀ-ਵਾਟਰਿੰਗ ਪ੍ਰੋਜੈਕਟ ਸਾਡੇ ਕਿਸਾਨਾਂ ਲਈ ਆਮ ਜੀਵਨ ਮੁੜ ਸਥਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕੋਈ ਵੀ ਕਿਸਾਨ ਕੁਦਰਤੀ ਆਪਦਾਵਾਂ ਕਾਰਨ ਪਰੇਸ਼ਾਨ ਨਾ ਹੋਵੇ, ਇਸ ਲਈ ਸਮੇਂ ਸਿਰ ਕਾਰਵਾਈ ਲਾਜ਼ਮੀ ਹੈ।” ਉਨ੍ਹਾਂ ਇਹ ਵੀ ਯਕੀਨ ਦਿਲਾਇਆ ਕਿ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਪਹਲਾਂ ਜਾਰੀ ਰੱਖੀਆਂ ਜਾਣਗੀਆਂ।
ਸਥਾਨਕ ਨਿਵਾਸੀਆਂ ਅਤੇ ਕਿਸਾਨਾਂ ਨੇ ਡਾ. ਸਾਹਨੀ ਦਾ ਉਨ੍ਹਾਂ ਦੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।