ਪਾਰਦਰਸ਼ਿਤਾ ਅਤੇ ਜਨਭਾਗੀਦਾਰੀ ਦੀ ਦਿਸ਼ਾ ਵਿੱਚ ਹਰਿਆਣਾਂ ਸਰਕਾਰ ਦਾ ਵੱਡਾ ਕਦਮ, ਮੁੱਖ ਮੰਤਰੀ ਨੇ ਲਾਂਚ ਕੀਤਾ ਮਾਰੀ ਸੜਕ ਮੋਬਾਇਲ ਐਪ
ਡਿਜੀਟਲ ਐਪ ਨਾਲ ਨਾਗਰਿਕ ਸਿੱਧੇ ਸਰਕਾਰ ਤੱਕ ਪਹੁੰਚਾ ਸਕਣਗੇ ਸੜਕ ਨਾਲ ਸਬੰਧਿਤ ਸਮਸਿਆਵਾਂ
5 Dariya News
ਪੰਚਕੂਲਾ 04-Oct-2025
ਹਰਿਆਣਾ ਵਿੱਚ ਢਾਂਚਾਗਤ ਵਿਕਾਸ ਨੂੰ ਨਵੀਂ ਗਤੀ ਦੇਣ ਲਈ ਪਾਰਦਰਸ਼ਿਤਾ ਤੇ ਜਨਭਾਗੀਦਾਰੀ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਵਧਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਮਾਰੀ ਸੜਕ ਮੋਬਿਾਇਲ ਐਪ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਐਪ ਨਾਗਰਿਕ ਅਤੇ ਸਰਕਾਰ ਦੇ ਵਿੱਚ ਸੇਤੂ ਦਾ ਕੰਮ ਕਰੇਗੀ। ਸਰਕਾਰ ਟੀਚਾ ਸੂਬੇ ਵਿੱਚ ਬਿਹਤਰ ਸੜਕਾਂ ਦਾ ਜਲ ਵਿਛਾ ਕੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਨੂੰ ਮਜਬੂਤ ਬੁਨਿਆਦੀ ਸਹੂਲਤਾਂ ਉਪਲਬਧ ਕਰਾਉਣਾ ਹੈ। ਸੜਕਾਂ ਵਿਕਾਸ ਦਾ ਮਾਰਗ ਪ੍ਰਸਸ਼ਤ ਕਰਦੀਆਂ ਹਨ ਅਤੇ ਇਸ ਦਿਸ਼ਾ ਵਿੱਚ ਹਰਿਆਣਾ ਸਰਕਾਰ ਦ੍ਰਿੜ ਸਕੰਲਪਿਤ ਹੈ।
ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਐਪ ਨਾਗਰਿਕਾਂ ਨੂੰ ਸੜਕਾਂ ਦੀ ਸਥਿਤੀ ਦੀ ਜਾਣਕਾਰੀ ਸਿੱਧੇ ਸਰਕਾਰ ਤੱਕ ਪਹੁੰਚਾਉਣ ਦਾ ਸਰੋਤ ਹੈ। ਇਸ ਐਪ ਰਾਹੀਂ ਨਾਗਰਿਕ ਸੜਕਾਂ 'ਤੇ ਗੱਡੇ, ਟੁੱਟੀ ਸੜਕ ਜਾਂ ਸੜਕ 'ਤੇ ਜਲਭਰਾਵ ਦੀ ਸਮਸਿਆ ਦੀ ਲੋਕੇਸ਼ਨ ਦੇ ਨਾਲ ਸ਼ਿਕਾਹਿਤ ਦਰਜ ਕਰ ਸਕਣਗੇ। ਸਬੰਧਿਤ ਵਿਭਾਗ ਨੁੰ ਤੁਰੰਤ ਸੂਚਨਾ ਮਿਲਦੇ ਹੀ ਸੜਕ ਦੇ ਮਜਬੂਤੀਕਰਣ ਦਾ ਕੰਮ ਕੀਤਾ ਜਾਵੇਗਾ। ਇਸ ਐਪ ਰਾਹੀਂ ਸ਼ਿਕਾਇਤ ਦੀ ਟਾਇਮ ਬਾਊਂਡ ਮਾਨੀਟਰਿੰਗ ਹੋਵੇਗੀ।
ਮਾਰੀ ਸੜਕ ਐਪ ਵਿੱਚ ਜੀਆਈਐਸ ਅਧਾਰਿਤ ਡਿਜੀਟਲ ਮੈਪਿੰਗ ਨਾਲ ਸੜਕ ਦੀ ਸਥਿਤੀ 'ਤੇ ਹੋਵੇਗੀ ਸਿੱਧੀ ਨਜਰ
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਬੁਨਆਦੀ ਢਾਂਚੇ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਪਾਰਦਰਸ਼ਿਤਾ, ਜਵਾਬਦੇਹੀ ਅਤੇ ਜਨਭਾਗੀਦਾਰੀ ਨੂੰ ਆਪਣੀ ਪ੍ਰਾਥਮਿਕਤਾ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਨਵਾਂ ਹਰਿਆਣਾ ਬਨਾਉਣ ਦਾ ਸੰਕਲਪ ਕੀਤਾ ਹੈ, ਇੱਕ ਅਜਿਹਾ ਹਰਿਆਣਾ ਜਿੱਥੇ ਹਰ ਨਾਗਰਿਕ ਨੂੰ ਬਿਹਤਰ ਜੀਵਨ ਮਿਲੇ, ਜਿੱਥੇ ਵਿਕਾਸ ਦੀ ਗਤੀ ਕਦੀ ਨਾ ਘਟੇ ਅਤੇ ਵਿਕਾਸ ਦੀ ਗਤੀ ਲਈ ਸੱਭ ਤੋਂ ਪਹਿਲੀ ਜਰੂਰਤ ਹੈ ਚੰਗੀ ਸੜਕਾਂ।
ਸੜਕਾਂ ਕਿਸੇ ਵੀ ਸੂਬੇ ਦੀ ਜੀਵਨ ਰੇਖਾ ਹੁੰਦੀਆਂ ਹਨ। ਇਹ ਨਾ ਸਿਰਫ ਲੋਕਾਂ ਨੂੰ ਜੋੜਦੀਆਂ ਹਨ, ਸਗੋ ਅਰਥਵਿਵਸਥਾ ਨੂੰ ਵੀ ਤੇਜੀ ਦਿੰਤੀਆਂ ਹਨ।ਉਨ੍ਹਾਂ ਨੇ ਕਿਹਾ ਕਿ ਮਾਰੀ ਸੜਕ ਐਪ ਵਿੱਚ ਜੀਆਈਐਸ ਅਧਾਰਿਤ ਤਕਨੀਕ ਦਾ ਵਰਤੋ ਕੀਤੀ ਗਈ ਹੈ, ਜਿਸ ਨਾਲ ਰਾਜ ਦੀ ਸਾਰੀ ਸੜਕਾਂ ਦਾ ਡਿਜੀਟਲ ਨਕਸ਼ਾ ਸੰਭਵ ਹੋਇਆ ਹੈ। ਇਸ ਨਾਲ ਨਾਗਰਿਕਾਂ ਨੁੰ ਸੜਕਾਂ ਦੀ ਸਥਿਤੀ ਦੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ।
ਪ੍ਰਾਦੇਸ਼ਿਕ ਸੜਕ ਉਥਾਨ ਪਰਿਯੋਜਨਾ ਬਣੇਗੀ ਵਿਕਸਿਤ ਹਰਿਆਣਾ ਦਾ ਆਧਾਰ ਥੰਮ੍ਹ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 21 ਸਤੰਬਰ ਨੂੰ ਹਿਸਾਰ ਵਿੱਚ ਪ੍ਰਾਦੇਸ਼ਿਕ ਸੜਕ ਉਥਾਨ ਪਰਿਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਹ ਪਰਿਯੋਜਨਾ ਆਉਣ ਵਾਲੇ ਸਾਲਾਂ ਵਿੱਚ ਵਿਕਸਿਤ ਭਾਰਤ-ਵਿਕਸਿਤ ਹਰਿਆਣਾਂ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਪਰਿਯੋਜਨਾ ਦੇ ਤਹਿਤ ਚਾਲੂ ਵਿੱਤ ਸਾਲ ਵਿੱਚ 4827 ਕਰੋੜ ਰੁਪਏ ਦੀ ਲਾਗਤ ਨਾਲ 9410 ਕਿਲੋਮੀਟਰ ਲੰਬੀ 4227 ਸੜਕਾਂ ਦੀ ਮੁਰੰਮਤ ਅਤੇ ਉਥਾਨ ਦਾ ਕੰਮ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਜੇਕਰ ਦੇਸ਼ ਨੂੰ ਗਤੀ ਦੇਣੀ ਹੈ, ਤਾਂ ਯੜਕਾਂ ਨੂੰ ਮਜਬੂਤੀ ਦੇਣੀ ਹੋਵੇਗੀ। ਸੜਕਾ ਸਿਰਫ ਯਾਤਰਾ ਦਾ ਸਾਧਨ ਨਹੀਂ ਹੁੰਦੀਆਂ, ਸਗੋ ਇਹ ਅਰਥਵਿਵਸਥਾ ਦੀ ਧਮਨੀਆਂ ਹੁੰਦੀਆਂ ਹਨ। ਇਸੀ ਸੋਚ ਤਹਿਤ, ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਦੇ ਅਗਵਾਈ ਹੇਠ ਭਾਰਤ ਨੇ ਸੜਕ ਢਾਂਚੇ ਵਿੱਚ ਵਿਲੱਖਣ ਕ੍ਰਾਂਤੀ ਦੇਖੀ ਹੈ। ਅੱਜ ਪੂਰੇ ਦੇਸ਼ ਵਿੱਚ ਡਿਫੇਂਸ ਕੋਰੀਡੋਰ ਤੋਂ ਲੈ ਕੇ ਫ੍ਰੇਟ ਕੋਰੀਡੋਰ ਤੱਕ, ਭਾਰਤ ਮਾਲ ਤੋਂ ਸਾਗਰਮਾਲਾ ਤੱਕ, ਰੋਡਵੇਜ, ਰੋਡਵੇਜ ਅਤੇ ਏਅਰਵੇ੧ ਕਨੈਕਟੀਵਿਟੀ ਦਾ ਜਾਲ ਪੂਰੇ ਦੇਸ਼ ਵਿੱਚ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਨ। ਨਾਲ ਹੀ, ਪੀਐਮ ਗਤੀਸ਼ਕਤੀ ਰਾਹੀਂ ਬੁਨਿਆਦੀ ਪਰਿਯੋਜਨਾਵਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਪਿਛਲੇ 11 ਸਾਲਾਂ ਵਿੱਚ 28651 ਕਰੋੜ ਰੁਪਏ ਦੀ ਲਾਗਤ ਨਾਲ 43703 ਕਿਲੋਮੀਟਰ ਲੰਬੀ ਸੜਕਾਂ ਦਾ ਸੁਧਾਰ ਕੀਤਾ ਹੈ। ਇਸ ਦੇ ਲਾਲ ਹੀ 2534 ਕਰੋੜ ਰੁਪਏ ਦੀ ਲਾਗਤ ਨਾਲ 2417 ਕਿਲੋਮੀਟਰ ਲੰਬੀ ਨਵੀਂ ਸੜਕਾਂ ਦਾ ਨਿਰਮਾਣ ਵੀ ਕੀਤਾ ਹੈ। ਇੰਨ੍ਹਾਂ ਤੋਂ ਹਿਲਾਵਾ, ਪ੍ਰਧਾਨ ਮੰਤਰੀ ਪਿੰਡ ਸੜਕ ਯੋਜਨਾ ਤਹਿਤ ਸੂਬੇ ਵਿੱਚ 1077 ਕਰੋੜ ਰੁਪਏ ਦੀ ਲਾਗਤ ਨ;ਲ 2432 ਕਿਲੋਮੀਟਰ ਲੰਬੀ ਸੜਕਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਹਰਿਆਣਾ ਵਿੱਚ 21 ਨਵੀਂ ਕੌਮੀ ਰਾਜਮਾਰਗ ਮੰਜੂਰ ਕੀਤੇ ਹਨ। ਇੰਨ੍ਹਾਂ ਵਿੱਚੋਂ 12 ਰਾਜਮਾਰਗ ਬਣ ਚੁੱਕੇ ਹਨ।
ਸੂਬੇ ਵਿੱਚ ਪਿਛਲੇ 11 ਸਾਲਾਂ ਵਿੱਚ 28582 ਕਰੋੜ ਰੁਪਏ ਦੀ ਲਾਗਤ ਨਾਲ 1719 ਕਿਲੋਮੀਟਰ ਲੰਬੇ ਕੌਮੀ ਰਾਜਮਾਰਗ ਦਾ ਨਿਰਮਾਣ ਕੀਤਾ ਗਿਆ ਹੈ। ਜਦੋਂ ਕਿ 2014 ਤੋਂ ਪਹਿਲਾਂ ਦੀ ਸਰਕਾਰ ਦੇ 10 ਸਾਲ ਦੇ ਸ਼ਾਸਨਸਮੇਂ ਵਿੱਚ 1713 ਕਰੋੜ ਰੁਪਹੇ ਦੀ ਲਾਗਤ ਨਾਲ 451 ਕਿਲੋਮੀਟਰ ਲੰਬੇ ਕੌਮੀ ਰਾਜਮਾਰਗ ਬਣਾਏ ਗਏ। ਇੰਨ੍ਹਾਂ ਹੀ ਨਹੀਂ, ਆਵਾਜਾਈ ਨੂੰ ਸਰਲ ਬਨਾਉਣ ਲਈ 27 ਟੋਲ ਟੈਕਸ ਬੈਰਿਅਰ ਹਟਾਉਣ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕ ਤਕਨਾਲੋਜੀ ਨਾਲ ਜੁੜੇ, ਉਨ੍ਹਾਂ ਦੀ ਭਾਗੀਦਾਰੀ ਇਸ ਐਪ ਨੂੰ ਸਫਲ ਬਨਾਉਣ ਵਿੱਚ ਸੱਭ ਤੋਂ ਵੱਡੀ ਭੁਮਿਕਾ ਨਿਭਾਏਗੀ। ਹਰ ਸਕੁਲ, ਕਾਲਜ, ਯੂਨੀਵਰਸਿਟੀ ਵਿੱਚ ਇਸ ਦੇ ਲਈ ਸਿਖਲਾਈ ਪ੍ਰੋਰਾਮ ਹੋਣਗੇ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਹਰਿਆਣਾ ਏਆਈ ਮਿਸ਼ਨ ਤਹਿਤ ਈ-ਗਰਵਨੈਂਸ ਨੁੰ ਪ੍ਰੋਤਸਾਹਨ ਦੇ ਰਹੀ ਹੈ। ਇਸ ਮਿਸ਼ਨ ਤਹਿਤ ਗੁਰੁਗ੍ਰਾਮ ਅਤੇ ਪੰਚਕੂਲਾ ਵਿੱਚ ਏਆਈ ਹੱਬ ਸਥਾਪਿਤ ਕੀਤੇ ਜਾਣਗੇ, ਜਿੱਥੇ 50 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਉਨੱਤ ਤਕਨੀਕਾਂ ਵਿੱਚ ਟ੍ਰੇਨਡ ਕੀਤਾ ਜਾਵੇਗਾ।
ਇਸ ਡਿਜੀਟਲ ਪਹਿਲ ਨਾਲ ਨਾ ਸਿਰਫ ਸੜਕ ਬਿਹਤਰ ਹੋਵੇਗੀ, ਸਗੋ ਜਨਤਾ ਅਤੇ ਪ੍ਰਸਾਸ਼ਨ ਦੇ ਵਿੱਚ ਪਾਰਦਰਸ਼ਿਤਾ ਅਤੇ ਭਰੋਸਾ ਵੀ ਮਜਬੂਤ ਹੋਵੇਗਾ - ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ ਨੈ ਕਿਹਾ ਕਿ ਕਿਸੇ ਵੀ ਸੂਬੇ ਦੇ ਵਿਕਾਸ ਦਾ ਮੁਲਾਂਕਨ ਉਸ ਦੀ ਸੜਕਾਂ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ ਅਤੇ ਹਰਿਆਣਾ ਲਗਾਤਾਰ ਆਪਣੇ ਸੜਕ ਸਿਸਟਮ ਨੂੰ ਮਜਬੂਤ ਕਰ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਹੀ ਵਿੱਚ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਸੂਬੇ ਵਿੱਚ ਸੜਕਾਂ ਦੀ ਰਿਪੇਅਰ, ਨਵਨਿਰਮਾਣ, ਮਜਬੂਤੀਕਰਣ ਅਤੇ ਪੇਚ-ਵਰਕ ਦੇ ਕੰਮ ਨੂੰ ਸ਼ੁੱਧ ਪੱਧਰ 'ਤੇ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਹੀ ਮੁੱਖ ਮੰਤਰੀ ਵੱਲੋਂ ਪ੍ਰਾਦੇਸ਼ਿਕ ਸੜਕ ਉਥਾਨ ਪਰਿਯੋਜਨਾ ਦਾ ਉਦਘਾਟਨ ਕੀਤਾ ਗਿਆ। ਇਹ ਪਰਿਯੋ੧ਨਾ ਵਿਕਸਿਤ ਹਰਿਆਣਾ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੜਕਾਂ ਸਿਰਫ ਆਵਾਜਾਈ ਦਾ ਸਾਧਨ ਨਹੀਂ ਹਨ, ਸਗੋ ਇਹ ਪਿੰਡਾਂ ਅਤੇ ਸ਼ਹਿਰਾਂ ਨੁੰ ਜੋੜਨ ਦੇ ਨਾਲ-ਨਾਲ ਰਾਜ ਦੇ ਸਮੂਚੇ ਵਿਕਾਸ ਦੀ ਧੂਰੀ ਵੀ ਹਨ।
ਰਣਬੀਰ ਗੰਗਵਾ ਨੇ ਕਿਹਾ ਕਿ ਨਾਗਰਿਕ ਫੋਟੋ ਦੇ ਨਾਲ ਸੜਕ ਸਬੰਧਿਤ ਸ਼ਿਕਾਇਤਾਂ ਇਸ ਐਪ 'ਤੇ ਅਪਲੋਡ ਕਰ ਸਕਦੇ ਹਨ। ਇਸ ਡਿਜੀਟਲ ਸਿਸਟਮ ਵਿੱਚ ਜੇਈ ਤੋਂ ਲੈ ਕੇ ਵਿਭਾਗ ਪ੍ਰਮੁੱਖ ਤੱਕ ਸਾਰੇ ਅਧਿਕਾਰੀਆਂ ਦੀ ਜਿਮੇਵਾਰੀ ਅਤੇ ਜਵਾਬਦੇਹੀ ਤੈਅ ਕੀਤੀ ਗਈ ਹੈ। ਸ਼ਿਕਾਇਤ ਪ੍ਰਾਪਤ ਹੋਣ ਦੇ ਬਾਅਦ ਨਿਰਧਾਰਿਤ ਸਮੇਂ ਵਿੱਚ ਸਬੰਧਿਤ ਅਧਿਕਾਰੀ ਸੜਕ ਸੁਧਾਰ ਕੰਮ ਪੂਰਾ ਕਰਨ ਦੇ ਬਾਅਦ ਦੀ ਫੋਟੋ ਵੀ ਐਪ 'ਤੇ ਅਪੋਡ ਕਰਣਗੇ ਅਤੇ ਸ਼ਿਕਾਇਤਕਰਤਾ ਨੂੰ ਸੂਚਿਤ ਕੀਤਾ ਜਾਵੇਗਾ। ਇਸ ਪਹਿਲ ਨਾਲ ਨਾ ਸਿਰਫ ਸੜਕਾਂ ਬਿਹਤਰ ਹੋਣਗੀਆਂ, ਸਗੋ ੧ਨਤਾ ਅਤੇ ਪ੍ਰਸਾਸ਼ਨ ਦੇ ਵਿੱਚ ਪਾਰਦਰਸ਼ਿਤਾ ਅਤੇ ਭਰੋਸਾ ਵੀ ਮਜਬੂਤ ਹੋਵੇਗਾ।
ਇਸ ਮੋਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਡਰ ਦੇ ਮੁੱਖ ਪ੍ਰਸਾਸ਼ਕ ਸ੍ਰੀ ਮੁਕੇਸ਼ ਆਹੂਜਾ, ਹਰਸਕ ਦੇ ਨਿਦੇਸ਼ਕ ਡਾ. ਸੁਲਤਾਨ ਸਿੰਘ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਅਤੇ ਵੱਖ-ਵੱਖ ਵਿਭਾਗਾਂ ਦੇ ਐਸਡੀਓ ਅਤੇ ਕਾਰਜਕਾਰੀ ਇੰਜੀਨੀਅਰ ਅਤੇ ਸੁਪਰਡੈਂਟ ਇੰਜੀਨੀਅਰ ਮੌਜੂਦ ਸਨ।