ਹਰਿਆਣਾ ਵੈਦਿਕ ਕਾਲ ਤੋਂ ਯੁੱਗ ਪੁਰਸ਼ਾਂ ਦੀ ਰਿਹਾ ਹੈ ਜਨਮ ਸਥਲੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਸਵਾਮੀ ਆਤਮਾਨੰਦ ਜੀ ਮਹਾਰਾਜ ਨੇ ਸਾਰਾ ਜੀਵਨ ਵਾਂਝੇ ਸਮਾਜ ਦੇ ਉਥਾਨ ਦੀ ਦਿਸ਼ਾ ਵਿੱਚ ਕੀਤਾ ਕੰਮ
5 Dariya News
ਰੋਹਤਕ 01-Oct-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵੈਦਿਕ ਕਾਲ ਤੋਂ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਕ੍ਰਾਂਤੀ ਦੇ ਸੂਤਰਧਾਰ ਯੁੱਗ ਪੁਰਸ਼ਾਂ ਦੀ ਜਨਮਸਥਲੀ ਰਿਹਾ ਹੈ। ਇੰਨ੍ਹਾਂ ਮਹਾਨ ਸੰਤਾਂ ਵਿੱਚ ਸੰਪੂਰਣ ਮਨੁੱਖ ਜਾਤੀ ਦਾ ਆਪਣੀ ਸਿਖਿਆਵਾਂ ਰਾਹੀਂ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਦੀ ਸਿਖਿਆਵਾਂ ਅੱਜ ਵੀ ਪ੍ਰਾਸੰਗਿਕ ਹਨ। ਸਵਾਮੀ ਆਤਮਾਨੰਦ ਜੀ ਮਹਾਰਾਜ ਨੇ ਸਾਰਾ ਜੀਵਨ ਸ਼ੋਸ਼ਿਤ ਅਤੇ ਵਾਂਝੇ ਸਮਾਜ ਦੇ ਉਥਾਨ ਦੀ ਦਿਸ਼ ਵਿੱਚ ਕੰਮ ਕੀਤਾ।
ਉਨ੍ਹਾਂ ਨੇ ਜਾਤ-ਪਾਤ ਅਤੇ ਉੂਚ-ਨੀਚ ਦਾ ਹਮੇਸ਼ਾ ਵਿਰੋਧ ਕੀਤਾ ਅਤੇ ਉਨ੍ਹਾਂ ਨੇ ਆਰਿਆ ਸਮਾਜ ਦੇ ਨਾਲ ਜੁੜ ਕੇ ਸਮਾਜ ਵਿੱਚ ਫੈਲੀ ਬੁਰਾਈਆਂ ਨੂੰ ਦੂਰ ਕਰਨ ਵਿੱਚ ਯੋਗਦਾਨ ਦਿੱਤਾ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਰੋਹਤਕ ਵਿੱਚ ਸਵਾਮੀ ਆਤਮਾਨੰਦ ਹਰਿਆਣਾ ਅਨੁਸੂਚਿਤ ਜਾਤੀ ਸਿਖਿਆ ਸਮਿਤੀ ਵੱਲੋਂ ਆਯੋਜਿਤ ਮਹਾਨ ਸਮਾਜ ਸੁਧਾਰਕ ਸਵਾਮੀ ਆਤਮਾਨੰਦ ਮਹਾਰਾਜ ਜੀ ਦੀ 140ਵੀਂ ਜੈਯੰਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਿਖਿਆ ਸਮਿਤੀ ਨੂੰ ਆਪਣੇ ਸਵੈਛਿੱਕ ਫੰਡ ਤੋਂ 51 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਸਿਖਿਆ ਸਮਿਤੀ ਵੱਲੋਂ ਸੌਂਪੀ ਗਈ ਸਾਰੀ ਮੰਗਾਂ ਨੂੰ ਪੂਰਾ ਕਰਵਾਉਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ 2 ਅਕਤੂਬਰ ਨੂੰ ਦੇਸ਼ ਦਪ ਦੋ ਮਹਾਨ ਸਖਸ਼ੀਅਤਾਂ ਦੀ ਜੈਯੰਤੀਆਂ ਹਨ ਜਿਨ੍ਹਾਂ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਸ਼ਾਮਿਲ ਹਨ।
ਗਾਂਧੀ ਜੀ ਨੇ ਸੱਚ, ਅਹਿੰਸਾ ਅਤੇ ਸਵੱਛਤਾ ਦਾ ਪਾਠ ਪੜਾਇਆ, ਉੱਥੇ ਹੀ ਸ਼ਾਸਤਰੀ ਜੀ ਨੇ ਜੈਯ ਜਵਾਨ-ਜੈਯ ਕਿਸਾਨ ਦਾ ਨਾਰਾ ਦਿੱਤਾ। ਮੁੱਖ ਮੰਤਰੀ ਨੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦਸ਼ਹਿਰਾ ਦੇ ਪਵਿੱਤਰ ਉਤਸਵ ਦੀ ਨਾਗਰਿਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਸਵਾਮੀ ਆਤਮਾਨੰਦ ਜੀ ਮਹਾਰਾਜ ਦੇ ਜੀਵਨ ਪਰਿਚੈ 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਗਰੀਬਾਂ ਤੇ ਵਾਂਝੇ ਸਮਾਜ ਦੀ ਭਲਾਈ ਲਈ ਸਾਰਾ ਜੀਵਨ ਸੰਘਰਸ਼ ਕੀਤਾ।
ਊਨ੍ਹਾਂ ਨੇ 1928 ਵਿੱਚ ਰੋਹਤਕ ਵਿੱਚ ਹਰਿਆਣਾ ਹਰੀਜਨ ਆਸ਼ਰਮ ਦੀ ਸਥਾਪਨਾ ਦੀ ਅਤੇ 1948 ਵਿੱਚ ਸਵਾਮੀ ਆਤਮਾਨੰਦ ਹਰੀਜਨ ਟਰਸਟ ਬਣਾਇਆ। ਸਵਾਮੀ ੧ੀ ਨੇ ਸਮਾਜ ਸੁਧਾਰ ਤੋਂ ਇਲਾਵਾ ਸੁਤੰਤਰਤਾ ਸੰਗ੍ਰਾਮ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਜੀਵਨਭਰ ਸਿਖਿਆ ਦੇ ਪ੍ਰਸਾਰ ਲਈ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਵਾਮੀ ਜੀ ਦੇ ਆਦਰਸ਼ਾਂ ਤੇ ਸਿਦਾਂਤਾਂ ਨੂੰ ਮੂਰਤ ਰੂਪ ਦੇਣ ਲਈ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੀ ਪੜਾਈ ਲਈ ਅਨੇਕ ਸਕਾਲਰਸ਼ਿਪ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਇੱਕ ਰੁਪਇਆ-ਇੱਕ ਇੱਟ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਮੌਜੂਦ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਹਾਪੁਰਸ਼ਾਂ ਵੱਲੋਂ ਦਿਖਾਏ ਗਏ ਰਸਤੇ ਦਾ ਅਨੁਸਰਣ ਕਰਨ ਅਤੇ ਸਮਾਜ ਦੀ ਬੁਰਾਈਆਂ ਨੂੰ ਦੂਰ ਕਰਨ ਵਿੱਚ ਅੱਗੇ ਆਉਣ।
ਮੁੱਖ ਮੰਤਰੀ ਹਰ ਵਰਗ ਦੀ ਭਲਾਈ ਦਾ ਰੱਖ ਰਹੇ ਹਨ ਖਿਆਲ - ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ
ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੂਬੇ ਦੇ ਸਾਰੇ ਵਰਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਸਵਾਮੀ ਆਤਮਾਨੰਦ ਅਨੁਸੂਚਿਤ ਜਾਤੀ ਸਿਖਿਆ ਸਮਿਤੀ ਨੂੰ ਸਵੈਛਿੱਕ ਫੰਡ ਤੋਂ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਜੀਐਸਟੀ ਵਿੱਚ ਕੀਤੇ ਗਏ ਸੁਧਾਰਾਂ ਦਾ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ।
ਸਵਾਮੀ ਆਤਮਾਨੰਦ ਜੀ ਮਹਾਰਾਜ ਨੇ ਸਮਾਜ ਸੁਧਾਰ ਦੀ ਦਿਸ਼ਾ ਵਿੱਚ ਕੀਤਾ ਕੰਮ - ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ
ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਨੇ ਕਿਹਾ ਕਿ ਸਵਾਮੀ ਆਤਮਾਨੰਦ ਜੀ ਮਹਾਤਮਾ ਨੈ ਜੀਵਨਭਰ ਵਾਂਝਿਆਂ ਤੇ ਗਰੀਬਾਂ ਦੀ ਭਲਾਹੀ ਲਈ ਕੰਮ ਕੀਤਾ ਅਤੇ ਸਮਾਜ ਦੇ ਬੱਚਿਆਂ ਦੀ ਸਿਖਿਆ ਲਈ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਖਿਆ ਸਮਿਤੀ ਦੇ ਲਈ ਉਹ ਆਪਣੇ ਸਵੈਛਿੱਕ ਫੰਡ ਤੋਂ 11 ਲੱਖ ਰੁਪਏ ਦੀ ਰਕਮ ਉਪਲਬਧ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਆਰਿਆ ਸਮਾਜ ਰਾਹੀਂ ਸਵਾਮੀ ਜੀ ਨੇ ਸਮਾਜਿਕ ਬੁਰਾਈਆਂ ਨੂੰ ਦੂਰਾ ਕੀਤਾ ਅਤੇ ਹਰਿਆਣਾਂ ਨੇ ਸਵਾਮੀ ਦਿਆਨੰਦ ਦੇ ਸਿਦਾਂਤਾਂ ਨੂੰ ਅਪਣਾਇਆ।
ਉਨ੍ਹਾਂ ਨੇ ਕਿਹਾ ਕਿ ਡਾਕਟਰ ਭੀਮਰਾਓ ਅੰਬੇਦਕਰ ਨੇ ਸਮਾਜ ਦੀ ਅਪੀਲ ਕੀਤੀ ਸੀ ਕਿ ਉਹ ਸਿਖਿਅਤ ਬਨਣ, ਸੰਗਠਤ ਹੋਣ ਅਤੇ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਕਰਨ।ਇਸ ਮੌਕੇ 'ਤੇ ਸੂਚਨਾ ਕਮਿਸ਼ਨਰ ਅਰਮਜੀਤ ਸਿੰਘ, ਸਾਬਕਾ ਮੰਤਰੀ ਅਨੁਪ ਧਾਨਕ, ਸੰਸਥਾ ਦੇ ਪ੍ਰਧਾਨ ਤੇ ਸੇਵਾਮੁਕਤ ਮੁੱਖ ਸਕੱਤਰ ਸਤੀਸ਼ ਚੰਦਰ ਚੌਧਰੀ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ।