5 Dariya News

12 ਪਿੰਡਾਂ ਦੀਆਂ ਪੰਚਾਇਤਾਂ ਨੂੰ 50 ਲੱਖ ਦੇ ਚੈਕ 15 ਤੇ 16 ਨੂੰ ਵੰਡੇ ਜਾਣਗੇ : ਸਰਵਜੀਤ ਕੌਰ ਮਾਣੂੰਕੇ

5 Dariya News

ਜਗਰਾਉਂ 13-Oct-2025

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਵਿਕਾਸ ਕਾਰਜਾਂ ਲਈ ਹਲਕੇ ਦੇ 12 ਪਿੰਡਾਂ ਅਖਾੜਾ, ਕਮਾਲਪੁਰਾ, ਚੀਮਾਂ, ਮਾਣੂੰਕੇ, ਚੱਕਰ, ਕੋਠੇ ਅੱਠ ਚੱਕ ਆਦਿ ਪਿੰਡਾਂ ਨੂੰ 15 ਅਕਤੂਬਰ 2025 ਨੂੰ ਗਰਾਂਟਾਂ ਦੇ ਚੈਕ ਦਿੱਤੇ ਜਾਣਗੇ ਅਤੇ ਪਿੰਡ ਜਗਰਾਉਂ ਪੱਤੀ ਮਲਕ, ਪੋਨਾਂ, ਬਰਸਾਲ, ਪਰਜੀਆਂ ਕਲਾਂ, ਗਾਲਿਬ ਕਲਾਂ, ਅਗਵਾੜ ਲੋਪੋ ਕਲਾਂ ਆਦਿ ਪਿੰਡਾਂ ਨੂੰ 16 ਅਕਤੂਬਰ 2025 ਨੂੰ ਗਰਾਂਟਾਂ ਦੇ ਚੈਕ ਤਕਸੀਮ ਕੀਤੇ ਜਾਣਗੇ। 

ਉਹਨਾਂ ਇਸ ਮੌਕੇ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਆਹੁਦੇਦਾਰਾਂ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਇਹਨਾਂ ਪਿੰਡਾਂ ਵਿੱਚ ਰੱਖੇ ਗਏ ਸਮਾਗਮਾਂ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ।