ਜਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਾ ਸਮਗਲਰ ਦੀ ਗੈਰ ਕਾਨੂੰਨੀ ਜਾਇਦਾਦ ਢਾਹੀ ਗਈ
ਨਸ਼ੇ ਦੇ ਸੌਦਾਗਰਾਂ ਵਿਰੁੱਧ ਪੰਜਾਬ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ- ਪੁਲਿਸ ਕਮਿਸ਼ਨਰ
5 Dariya News
ਅੰਮ੍ਰਿਤਸਰ 09-Oct-2025
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਯੁੱਧ ਨਸ਼ੇ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨੇ ਪੁਲਿਸ ਦੀ ਮਦਦ ਨਾਲ ਗਲੀ ਨੰਬਰ 5 ਅੰਨਗੜ੍ਹ ਵਿਖੇ ਨਸ਼ਾ ਸਮਗਲਰ ਚਾਂਦ ਪੁੱਤਰ ਲਾਭ ਸਿੰਘ ਅਤੇ ਉਸਦਾ ਭਰਾ ਜਸਬੀਰ ਸਿੰਘ ਵੀ ਕਤਲ, ਹਥਿਆਰਾਂ ਦੀ ਤਸਕਰੀ, ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਰਿਹਾ ਹੈ, ਅਤੇ ਉਸਦੇ ਖਿਲਾਫ਼ ਐਨੀ.ਡੀ.ਪੀ.ਐਸ. ਐਕਟ ਅਤੇ ਆਈ.ਪੀ.ਸੀ. ਤਹਿਤ ਕਈ ਮਾਮਲੇ ਦਰਜ਼ ਹਨ ਦੇ ਘਰ ਨੂੰ ਢਾਹ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਚਾਂਦ ਵਿਰੁੱਧ ਪਹਿਲਾਂ ਤੋਂ 8 ਮੁਕੱਦਮੇ ਦਰਜ਼ ਹਨ, ਜਦਕਿ ਉਸਦੇ ਭਰਾ ਜਸਬੀਰ ਸਿੰਘ ਉੱਤੇ 37 ਮੁਕੱਦਮੇ ਦਰਜ਼ ਹਨ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਇਹ ਕਾਰਵਾਈ ਰਾਜ ਸਰਕਾਰ ਦੀ ਜੀਰੋ ਟਾਲਰੈਂਸ ਦੀ ਨੀਤੀ ਦੇ ਤਹਿਤ ਕੀਤੀ ਗਈ ਹੈ ਤਾਂ ਜੋ ਨਸ਼ਾ ਤਸਕਰੀ ਦੇ ਜਾਲ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।
ਉਨਾਂ ਦੱਸਿਆ ਕਿ ਇਨਾਂ ਮੁਜ਼ਰਮਾਂ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਕੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਇਹ ਘਰ ਬਣਾਇਆ ਹੋਇਆ ਸੀ, ਜਿਸਨੂੰ ਕਿ ਅੱਜ ਢਾਹ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇੰਨਾ ਵਰਗੇ ਹੋਰ ਨਸ਼ਾ ਤਸਕਰਾਂ ਨੂੰ ਇਹ ਸਖਤ ਤਾੜਨਾ ਹੈ ਕਿ ਉਹ ਜਾਂ ਤਾਂ ਮਾੜੇ ਕੰਮ ਛੱਡ ਕੇ ਮੁੱਖਧਾਰਾ ਵਿੱਚ ਸ਼ਾਮਿਲ ਹੋ ਕੇ ਆਮ ਜਿੰਦਗੀ ਬਤੀਤ ਕਰਨ ਨਹੀਂ ਤਾਂ ਜੇਲ ਜਾਣ ਲਈ ਤਿਆਰ ਰਹਿਣ।
ਅਜਿਹੇ ਹੋਰ ਨਸ਼ਾ ਤਸਕਰਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਸ਼੍ਰੀ ਆਲਮ ਵਿਜੇ ਸਿੰਘ ਡੀ ਸੀ ਪੀ ਅਤੇ ਸ: ਵਿਸ਼ਾਲਜੀਤ ਸਿੰਘ ਏ ਡੀ ਸੀ ਪੀ ਵੀ ਹਾਜ਼ਰ ਸਨ।